Artical Featured India Punjab Punjabi Social

ਅਸੀਂ ਇਧੱਰ ਧਿਆਨ ਕਦੋਂ ਦੇਵਾਂਗੇ?–ਅਵਤਾਰ ਸਿੰਘ ਮਿਸ਼ਨਰੀ

ਕਿਸੇ ਨੂੰ ਐਵੇਂ ਗਾਲਾਂ ਕੱਢਣ ਦੀ ਲੋੜ ਨਹੀਂ ਆਪਣੇ ਅੰਦਰ ਜਾਤ ਮਾਰ ਕੇ ਦੇਖੋ ਅਸੀਂ ਹੋਣਹਾਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਅਤੇ ਬੱਚਿਆਂ ਨੂੰ ਸੰਭਾਲਿਆ ਨਹੀਂ ਅਤੇ ਨਾਂ ਬਣਦਾ ਮਾਨ ਸਤਿਕਾਰ ਦਿੱਤਾ ਹੈ। ਅਸੀਂ ਸਿਰਫ ਵਿਹਲੜ ਬ੍ਰਹਮ ਗਿਆਨੀ ਅਖਵਾਉਣ ਵਾਲੇ ਚੋਲਾਧਾਰੀ ਡੇਰੇਦਾਰਾਂ ਦੇ ਅੰਨੇਵਾਹ ਖੀਸੇ ਭਰੇ ਹਨ। ਜਿਨ੍ਹਾਂ ਨੇ ਸਿੱਖੀ ਦਾ ਬੇੜਾ ਸਭ ਤੋਂ ਵੱਧ ਗਰਕ ਕੀਤਾ। ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ਼ੋਂ ਤੋੜ ਕੇ, ਹੋਰ ਹੋਰ ਸੰਤਾਂ ਤੇ ਗ੍ਰੰਥਾਂ ਦੇ ਮੱਗਰ ਲਾਇਆ ਜੋ ਟਕਸਾਲੀ ਸੰਪ੍ਰਦਾਈ ਸੀਨਾ-ਬਸੀਨਾ ਸੰਤ ਬਣ ਕੇ. ਰੱਬੀ ਭਗਤਾਂ, ਸਿੱਖ ਗੁਰੂ ਸਾਹਿਬਾਨਾਂ, ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਨੂੰ ਅਤੇ ਬਾਕੀ ਸਿਰਕੱਢ ਸਿੱਖਾਂ ਨੂੰ ਅਖੌਤੀ ਦੇਵੀ ਦੇਵਤਿਆਂ ਦਾ ਅਵਤਾਰ ਤੇ ਅੰਸ ਬੰਸ ਦੱਸੀ ਜਾ ਰਹੇ ਹਨ। ਇਹ ਗੱਲਾਂ ਇੰਨ੍ਹਾਂ ਆਪੂੰ ਬਣੇ ਬ੍ਰਹਮਗਿਆਨੀਆਂ ਦੇ ਗ੍ਰੰਥਾਂ ਵਿੱਚ ਬੜੀ ਕੂਟ ਨੀਤੀ ਨਾਲ ਲਿੱਖੀਆਂ ਹੋਈਆਂ ਹਨ। ਇਨਾਂ ਨੂੰ ਅੱਜ ਤੱਕ ਨਾਂ ਕਿਸੇ ਜਥੇਦਾਰ ਨੇ ਸੱਦ ਕੇ ਪੁੱਛਿਆ ਅਤੇ ਨਾਂ ਕਿਸੇ ਖਾਲਸਤਾਨੀ ਨੇ, ਇੱਕ ਅਤਿੰਦ੍ਰਪਾਲ ਸਿੰਘ ਸਾਬਕਾ ਐਮ ਪੀ ਨੂੰ ਛੱਡ ਕੇ। ਇੰਨਾਂ ਸੰਪਰਦਾਈ ਡੇਰੇਦਾਰਾਂ ਨੂੰ ਨਿਰਮਲਿਆਂ ਤੇ ਜਟਾਧਾਰੀ ਉਦਾਸੀਆਂ ਦੇ ਰੂਪ ਵਿੱਚ ਗੁੜਤੀ ਹੀ ਬ੍ਰਾਹਮਣੀ ਸਕੂਲ ਕਾਸੀਂ ਬਨਾਰਸ ਤੋਂ ਮਿਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ ਸਿਧਾਂਤਿਕ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਮਾਰਨ ਨੂੰ ਫਿਰਦੇ ਹਨ। ਵੱਡੇ ਵੱਡੇ ਗੁਰਦੁਵਾਰਿਆਂ ਤੇ ਧਰਮ ਅਸਥਾਨਾਂ ਦੀਆਂ ਗੋਲਕਾਂ ਤੇ ਇੰਨਾਂ ਦਾ ਕਬਜ਼ਾ ਹੈ ਫਿਰ ਵੀ ਅਸੀਂ ਅੰਨੇਵਾਹ ਇਕੋਤਰੀਆਂ ਦੇ ਪਾਠਾਂ ਅਤੇ ਦਾਨਾਂ ਦੇ ਰੂਪ ਵਿੱਚ ਭਰੀ ਜਾਂਦੇ ਹਾਂ। ਝਿੜਕੀ ਅਸੀਂ ਆਮ ਪ੍ਰਚਾਰਕਾਂ ਅਤੇ ਬੱਚਿਆਂ ਨੂੰ ਜਾਂਦੇ ਹਾਂ।

ਹੁਣ ਮੀਡੀਏ ਨੇ ਸਭ ਦੇ ਪਾਜ ਉਘੇੜ ਦਿੱਤੇ ਹਨ ਤੇ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਡੀ ਮਿਸਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹਨ ਜੋ ਇਨਾਂ ਡੇਰੇਦਾਰਾਂ ਦੀ ਚੁੰਗਲ ਚੋਂ ਬਾਹਰ ਨਿਕਲ ਕੇ, ਗੁਰਬਾਣੀ ਦਾ ਸਹੀ ਪ੍ਰਚਾਰ ਕਰਨ ਲੱਗ ਪਏ ਹਨ। ਜੇ ਇੱਕ ਡੇਰੇਦਾਰ ਇੰਨ੍ਹਾਂ ਬਾਣਾਧਾਰੀ ਸਿੱਖ ਡੇਰੇਦਾਰ ਬ੍ਰਾਹਮਣਾਂ ਦਾ ਤਿਆਗ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਐਸਾ ਕਰ ਸਕਦੇ? ਇਸ ਪਾਸੇ ਸ਼ੀਂ ਕਦੋਂ ਪ੍ਰੈਕਟੀਕਲ ਰੂਪ ਵਿੱਚ ਪਹਿਰਾ ਦੇਵਾਂਗੇ? ਕੀ ਅਸੀਂ ਅਜੇ ਵੀ ਰਿਸ਼ਤੇਦਾਰੀਆਂ, ਗਰਜਾਂ, ਲਿਹਾਜਦਾਰੀਆਂ ਅਤੇ ਅਖੌਤੀ ਮਰਯਾਦਾਵਾਂ ਦੇ ਹਊਏ ਪਾਲੀ ਜਾਂਵਾਂਗੇ? ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬਾਣੀ ਦੇ ਸਿਧਾਂਤਾਂ ਦਾ ਮੂੰਹ ਮੁਹਾਂਦਰਾਂ ਵਿਗਾੜਨ ਵਾਲਿਆਂ ਨੂੰ ਹੋਰ ਕਿੰਨ੍ਹਾ ਕੁ ਚਿਰ ਜਥੇਦਾਰ ਤੇ ਸੰਤ ਬਾਬੇ ਮੰਨੀ ਜਾਂਵਾਂਗੇ? ਜੇ ਤਨੋਂ ਮਨੋਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਤਾਂ ਜਰੂਰ ਸੋਚੋ!

Related posts

ਵਰਲਡ ਸਿੱਖ ਪਾਰਲੀਮੈਂਟ ਦੀ ਕਨੇਡਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ

INP1012

ਸਿਹਰਾ ਮੈਰਿਜ ਪੈਲੇਸ ਦੇ ਸਾਹਮਣੇ ਠੇਕਾ ਖੁੱਲਣ ਤੇ ਲੋਕਾਂ ਜਤਾਇਆ ਵਿਰੋਧ, ਦਿੱਤਾ ਧਰਨਾ

INP1012

ਡੰਗ ਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

Leave a Comment