Featured India National News Punjab Punjabi Social

ਆਵਾਜ਼ ਪ੍ਰਦੂਸ਼ਨ ਮਨੁੱਖੀ ਸਰੀਰ ਲਈ ਬਹੁਤ ਘਾਤਕ……: ਲ਼ੀਲ

ਜੋਧਾਂ / ਲਲਤੋਂ / ਲੁਧਿਆਣਾ, (ਸਤ ਪਾਲ ਸੋਨੀ) ਵਿਗਿਆਨ ਨੇ ਇਸ ਧਰਤੀ ਦੇ ਮਨੁੱਖ ਨੂੰ ਬੇਹਤਰ ਜ਼ਿੰਦਗੀ ਜਿਉਣ ਲਈ ਅਨੇਕਾਂ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ,ਪਰ ਲੱਗਦਾ ਇਨਾ ਸਹੂਲਤਾਂ ਨੂੰ ਮਾਨਣ ਲਈ ਮਨੁੱਖ ਮਾਨਸਿਕ ਤੌਰ ਤੇ ਹਾਲੇ ਉਸਦੇ ਕਾਬਲ ਨਹੀਂ ਬਣ ਸਕਿਆ। ਇਸੇ ਕਰਕੇ ਹੀ ਭਾਰਤ ਦੇਸ਼ ਅੰਦਰ ਧਾਰਮਿਕ ਸਥਾਨਾਂ, ਵਿਆਹ ਸਾਦੀਆਂ ਅਤੇ ਹੋਰ ਖੁਸ਼ੀ ਗਮੀ ਦੇ ਮੌਕੇ ਕੰਨ ਪਾੜਵੀਆਂ ਅਵਾਜ਼ਾਂ ਸ਼ਰੇਆਮ ਸ਼ੋਰ ਪ੍ਰਦੂਸ਼ਨ ਫੈਲਾਅ ਰਹੀਆਂ ਹਨ ਅਤੇ ਇਨਾ ਨੂੰ ਰੋਕਣ ਲਈ ਸਰਕਾਰਾਂ ਨਾ-ਕਾਮਯਾਬ ਨਜਰੀ ਪੈਂਦੀਆਂ ਹਨ।ਇਹ ਵਿਚਾਰ ਇੱਥੇ ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ• ਨੇ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰਗਟਾਏ।ਉਨਾਕਹਾ ਕਿ ਸਾਡੇ ਆਲੇ ਦੁਆਲੇ ਦੇ ਗੰਦਲੇ ਹੋ ਰਹੇ ਵਾਤਾਵਰਣ ਵਿੱਚ ਜਿੱਥੇ ਹਵਾ, ਪਾਣੀ ਅਤੇ ਲੱਚਰ ਗਾਇਕੀ ਰਾਹੀਂ ਨੌਜਵਾਨ ਪੀੜੀ ਦੇ ਦਿਮਾਗਾਂ ਨੂੰ ਪ੍ਰਦੂਸ਼ਤ ਹੋਣਾ ਮੰਨਿਆਂ ਜਾਂਦਾ ਹੈ, ਉੱਥੇ ਵਿਆਹ-ਸਾਦੀਆਂ,ਜਗਰਾਤਿਆਂ, ਭਜਨ ਮੰਡਲੀਆਂ ਅਤੇ ਧਾਰਮਿਕ ਸਥਾਨਾਂ ਵਿੱਚ ਚੱਲਦੇ ਉੱਚੀ ਅਵਾਜ਼ ਲਾਉੂਡ ਸਪੀਕਰਾਂ ਨੂੰ ਲੈ ਕੇ ਨਾ ਸਰਕਾਰਾਂ ਹੀ ਸੰਵੇਦਨਸ਼ੀਲ ਹਨ ਤੇ ਨਾ ਸਾਡੇ ਆਮ ਲੋਕ।ਇਹੀ ਨਹੀਂ ਸ਼ੋਰ ਪ੍ਰਦੂਸ਼ਨ ਫੈਲਾਉਣ ਵਾਲੇ ਲੋਕ ਅਦਾਲਤੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਸਭ ਕੁਝ ਜਾਣਦੇ ਹੋਏ ਵੀ ਬੇਖਬਰਾਂ ਵਾਂਗ ਅਣਗੋਲਿਆ ਕਰ ਛੱਡਦੇ ਹਨ।ਉੱਚੀ ਉੱਚੀ ਅਵਾਜਾਂ ਵਿੱਚ ਚੱਲਦੇ ਲਾਊਡ ਸਪੀਕਰ ਦਿਨੋ ਦਿਨ ਅਵਾਜ ਪ੍ਰਦੂਸ਼ਨ ਵਿੱਚ ਵਾਧਾ ਕਰ ਰਹੇ ਹਨ। ਬੱਸਾਂ-ਟਰੱਕਾਂ ਵਿੱਚ ਵੱਜਦੇ ਪ੍ਰੈਸ਼ਰ ਹਾਰਨਾਂ ਨੇ ਤਾਂ ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਇਹ ਸਭ ਵਰਤਾਰਾ ਰੋਜ਼ਾਨਾਂ ਪ੍ਰਸ਼ਾਸਨ ਦੀ ਨੱਕ ਹੇਠ ਹਰ ਰੋਜ ਵਾਪਰ ਰਿਹਾ ਹੈ।ਉਨਾ ਅੱਗੇ ਕਿਹਾ ਕਿ ਜੇਕਰ ਅਵਾਜ਼ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਨ ਦੀ ਮਨੁੱਖੀ ਸਰੀਰ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਵਿਗਿਆਨ ਮੁਤਾਬਿਕ ਉੱਚੀ ਅਵਾਜ ਦੇ ਲਗਾਤਾਰ ਮਨੁੱਖ ਦੇ ਸਪੰਰਕ ਵਿੱਚ ਰਹਿਣ ਨਾਲ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਖਤਰਾ ਬਣ ਜਾਂਦਾ ਹੈ।ਉੱਚੀ ਅਵਾਜ਼ ਮਨੁੱਖ ਦੇ ਕੰਨਾਂ ਨੂੰ ਬੋਲਾ ਕਰਨ,ਕੰਨਾਂ ਦੇ ਪਰਦੇ ਖਰਾਬ ਕਰਨ ਅਤੇ ਦਿਲ ਦੇ ਮਰੀਜਾਂ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ।ਇਸ ਮੌਕੇ ਰਪਿੰਦਰਪਾਲ ਸਿੰਘ,ਰਮਨਜੀਤ ਸਿੰਘ,ਪਵਿੱਤਰ ਸਿੰਘ ਦੋਲੋ,ਅਮਰੀਕ ਸਿੰਘ ਪੱਖੋਵਾਲ ਅਤੇ ਅਰਸ਼ਦੀਪ ਕੈਲੇ ਆਦਿ ਹਾਜ਼ਿਰ ਸਨ।

Related posts

ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੁਸਾਇਟੀ ਵਲੋਂ ਜਲ ਸੇਵਾ ਦਾ ਸਮਾਪਨ ਸਮਾਰੋਹ

INP1012

ਯੂਥ ਅਕਾਲੀ ਦਲ ਅਤੇ ਯੰਗ ਸਟਾਰ ਆਰਗੇਨਾਈਜੇਸ਼ਨ ਨੇ ਟਰੈਫਿਕ ਨਿਯਮਾਂ ਦੀ ਪਾਲਨਾ ਅਤੇ ਪਾਣੀ ਬਚਾਉਣ ਲਈ ਕੀਤਾ ਵਾਹਨ ਚਾਲਕਾਂ ਨੂੰ ਜਾਗਰੁਕ

INP1012

ਬੱਚਿਆ ਦੇ ਮਾਪਿਆਂ ਨੇ ਏ ਸੀ ਗਲੋਬਲ ਸਕੂਲ ਅਗੇ ਦਿਤਾ ਧਰਨਾ ਮਾਮਲਾ ਸਕੂਲ ਵਲੋਂ ਫੀਸਾ ਵਿੱਚ ਵਾਧੇ ਕਰਨ ਦਾ

INP1012

Leave a Comment