Featured India Punjab Punjabi Social ਧਾਰਮਿਕ

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਸਿੱਖੀ ਵੱਲ ਪ੍ਰੇਰਿਤ ਕਰਨਾ ਸਾਡਾ ਮੁੱਖ ਫ਼ਰਜ਼:- ਵੀਰ ਮਨਪ੍ਰੀਤ ਸਿੰਘ

ਸੰਦੌੜ (ਹਰਮਿੰਦਰ ਸਿੰਘ ਭੱਟ)
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਲਵੇ ਦੇ ਇਲਾਕੇ ਚ ਅਹਿਮ ਯੋਗਦਾਨ ਪਾ ਰਹੇ ਅਤੇ ਵਿਦੇਸ਼ਾਂ ਵਿਚ ਵੀ ਗੁਰਮਤ ਪ੍ਰਚਾਰ ਰਾਹੀ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਾਲੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਪਿੰਡ ਬਿਸਨਗੜ ਵਿਖੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦੇ ਭਾਰੀ ਇਕੱਠ ਨੂੰ ਪੁਰਾਤਨ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਇਤਿਹਾਸ ਤੇ ਚਾਨਣਾ ਪਾਇਆ। ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨਾਂ ਕਿਹਾ ਕਿ ਅੱਜ ਦੇ ਸਿੱਖ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਲਾਂਬੇ ਹੋ ਕੇ ਪਤਿਤਪੁਣੇ ਅਤੇ ਨਸ਼ਿਆਂ ਦੀ ਦਲਦਲ ਚ ਬੁਰੀ ਤਰਾਂ ਫਸ ਕੇ ਆਪਣੇ ਅਨਮੋਲ ਜੀਵਨ ਨੂੰ ਤਹਿਸ ਨਹਿਸ ਕਰ ਰਹੇ ਹਨ। ਉਨਾਂ ਕਿਹਾ ਕਿ ਅਜੋਕੇ ਨਾਜ਼ੁਕ ਸਮੇਂ ਵਿਚ  ਸਿੱਖ ਪੰਥ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਦੇ  ਸਿੰਘਾਂ ਸਾਹਿਬਾਨਾਂ ਪ੍ਰਚਾਰਕਾਂ ਅਤੇ ਜਥੇਦਾਰਾਂ ਵੱਲੋਂ ਆਪਸੀ ਵਿਵਾਦਾਂ ਤੋਂ ਪਰਹੇਜ਼ ਕਰ ਕੇ ਅਜੋਕੀ ਪੀੜੀ ਦੇ ਨੌਜਵਾਨਾਂ ਨੂੰ ਹਲੂਣਾ ਦੇਣ ਲਈ ਪਿੰਡਾਂ-ਪਿੰਡਾਂ ਚ ਜਾ ਕੇ ਧਾਰਮਿਕ ਸਮਾਗਮ, ਗੁਰਬਾਣੀ ਸੰਥਿਆ, ਗਤਕਾ ਕਲਾਸਾਂ ਅਤੇ ਸਿੱਖੀ ਲਿਟਰੇਚਰ ਵੰਡ ਕੇ ਕੌਮ ਦੀ ਚੜ•ਦੀ ਕਲਾ ਨੂੰ ਬਰਕਰਾਰ ਰੱਖਣ। ਪ੍ਰਬੰਧਕਾਂ ਵੱਲੋਂ ਇਸ ਸਮੇਂ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਧਾਰਮਿਕ ਸਾਹਿੱਤ ਵੀ ਵੰਡਿਆ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ, ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਕੁਲਵੰਤ ਸਿੰਘ, ਰਣਧੀਰ ਸਿੰਘ, ਗੁਰਦਿਆਲ ਸਿੰਘ, ਸੁਰਜੀਤ ਸਿੰਘ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਹਾਜ਼ਰ ਸਨ।

Related posts

ਰਾਜਪੁਰਾ ਦੇ ਕੋਲ ਪੈਂਦੇ ਪਿੰਡ ਸ਼ਾਮਦੂ ਵਿੱਖੇ ਰਾਤ ਦੇ ੮ ਵਜੇ ਇੱਕ ਘਰ ਤੇ ਅਸਮਾਨੀ ਬਿਜਲੀ ਗਿਰਨ ਤੇ ਘਰ ਦੇ ਚਾਰੇ ਜੀਅ ਹੋਏ ਜੱਖਮੀ ।

INP1012

ਛੇਵੇ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ

INP1012

ਪੰਜਾਬ ਚੋਣਾਂ, ਖੱਬੀ ਧਿਰ ਅਤੇ ਲੋਕ–ਗੁਰਮੀਤ ਸਿੰਘ ਪਲਾਹੀ

INP1012

Leave a Comment