Featured India National News Punjab Punjabi Social

ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ

ਮੁੱਖ ਮਹਿਮਾਨ ਵਜੋਂ ਪੰਜਾਬ ਬੀ ਜੇ ਪੀ ਦੇ ਮੀਤ ਪ੍ਰਧਾਨ ਗਰੇਵਾਲ ਨੇ ਕੀਤੀ ਸ਼ਿਰਕਤ
ਰਾਜਪੁਰਾ ੨੪ ਅਪ੍ਰੈਲ (ਧਰਮਵੀਰ ਨਾਗਪਾਲ) ਅੱਜ ਸਥਾਨਕ ਪੁਰਾਨਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਚ ਅਬੇਦਕਰ ਆਈਡਲੋਜੀ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਦੀ ਅਗਵਾਈ ਹੇਠ ਭਾਰਤ ਰਤਨ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ੧੨੬ਵੇਂ ਜਨਮ ਦਿਹਾੜੇ ਨੂੰ ਸਮਰਪਿਤ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਬੀ ਜੇ ਪੀ ਪੰਜਾਬ ਦੇ ਮੀਤ ਪ੍ਰਧਾਨ ਤੇ ਹਲਕਾ ਰਾਜਪੁਰਾ ਇੰਚਾਰਜ ਹਰਜੀਤ ਸਿੰਘ ਗਰੇਵਾਲ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸੁਖਜਿੰਦਰ ਸੁੱਖੀ ਨੇ ਕਿਹਾ ਕਿ ਅੱਜ ਡਾ ਭੀਮ ਰਾਓ ਅੰਬੇਦਕਰ ਜੀ ਦੇ ੧੨੬ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤੀਜਾ ਮੈਡੀਕਲ ਕੈਂਪ ਲਾਇਆ ਗਿਆ ਹੈ। ਇਸ ਕੈਂਪ ਵਿਚ ਡਾ.ਡੀ ਪੀ ਠਾਕੁਰ ਤੇ ਰਾਜ ਕੁਮਾਰ ਮਹਿਤਾ ਦੀ ਟੀਮ ਵਲੋਂ ੧੩੦ ਮਰੀਜ਼ਾ ਦਾ ਫਰੀ ਚੈਕਅੱਪ ਕੀਤਾ ਗਿਆ। ਇਸ ਮੋਕੇ ਨਰਿੰਦਰ ਨਾਗਪਾਲ ਪ੍ਰਧਾਨ ਬੀ ਜੇ ਪੀ ਜਿਲ੍ਹਾ ਪਟਿਆਲਾ ਦਿਹਾਤੀ, ਰਣਜੀਤ ਸਿੰਘ ਰਾਣਾ ਪ੍ਰਧਾਨ ਯੂਥ ਅਕਾਲੀ ਦੱਲ ਦਿਹਾਤੀ, ਐਡਵੋਕੇਟ ਸੰਜੇ ਬੱਗਾ ਮੰਡਲ ਪ੍ਰਧਾਨ ਬੀ ਜੇ ਪੀ ਰਾਜਪੁਰਾ, ਐਡਵੋਕੇਟ ਪਰਮਿੰਦਰ ਰਾਏ ਪ੍ਰਧਾਨ ਅਖਿਲ ਭਾਰਤੀ ਅਧਿਵਕਤਾ ਪ੍ਰਸ਼ਿਦ ਰਾਜਪੁਰਾ, ਚੰਚਲ ਦੇਵੀ, ਕਮਲ ਮੱਟੂ, ਅਸ਼ਵਨੀ ਗਰਗ, ਸੰਜੇ ਵਰਮਾਂ, ਰਜਿੰਦਰ ਕੁਮਾਰ ਸ਼ਾਮ ਲਾਲ ਸਮੇਤ ਹੋਰ ਹਾਜਰ ਸਨ।

Related posts

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਜੱਥਾ ਦਿੱਲੀ ਨੂੰ ਹੋਇਆ ਰਵਾਨਾ

INP1012

ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾਂ ਪਰਕਾਸ਼ ਦਿਹਾੜੇ ਸਬੰਧੀ ਰੇਲ ਗੱਡੀ ਤੇ ਬੱਸਾਂ ਰਾਹੀਂ ਸ਼ਰਧਾਲੂ ਪਟਨਾ ਸਾਹਿਬ ਲਈ ਰਵਾਨਾ

INP1012

ਲਘੂ ਫ਼ਿਲਮ ”ਕੌੜਾ ਸੱਚ” ਬਹੁਤ ਜਲਦ ਦਰਸ਼ਕਾਂ ਦੇ ਰੂਬਰੂ

INP1012

Leave a Comment