Featured India National News Punjab Punjabi Social

ਜਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ ੧੦੩੧੩੦ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ: ਸਪਰਾ

•        ਕਿਸਾਨਾਂ ਨੂੰ ਹੁਣ ਤੱਕ ੧੨੩ ਕਰੋੜ ੫੭ ਲੱਖ ਰੁਪਏ ਦੀ ਕੀਤੀ ਕਣਕ ਅਦਾਇਗੀ
•        ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਕਣਕ ਦਾ ਦਾਣਾ – ਦਾਣਾ ਖਰੀਦਿਆ ਜਾਵੇਗਾ
•        ਖਰੀਦ ਏਜੰਸੀਆਂ ਕਣਕ ਦੀ ਖਰੀਦ ਵਿੱਚ ਢਿੱਲ ਮੱਠ ਨਾ ਦਿਖਾਉਣ
•        ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾਂ ਲਗਾਉੁਣ ਦੀ ਕੀਤੀ ਅਪੀਲ

ਐਸ.ਏ.ਐਸ ਨਗਰ, ੨੬ ਅਪ੍ਰੈਲ (ਧਰਮਵੀਰ ਨਾਗਪਾਲ) ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲੇ  ਦੇ  ਕਿਸਾਨਾਂ ਨੂੰ  ਹੁਣ ਤੱਕ ਕਣਕ ਦੀ ੧੨੩ ਕਰੋੜ ੫੭ ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਜਿਲੇ ਦੀਆਂ ਮੰਡੀਆਂ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ ਬਨੂੜ ਮੰਡੀ ਵਿੱਚ ਪੁੱਜੀ  ਕਿਸ਼ਾਨਾਂ ਦੀ ੧੦੩੨੬੬ ਮੀਟਰਿਕ ਟਨ ਕਣਕ ਵਿਚੋ ੧੦੩੧੩੦ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਉਹ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਦਿਖਾਉਣ ਅਤੇ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਸੁੱਕੀ ਕਣਕ ਦਾ ਦਾਣਾ ਦਾਣਾ ਖਰੀਦਣ ਨੂੰ ਯਕੀਨੀ ਬਣਾਇਆ ਜਾਵੇ ਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।

      ਸ੍ਰੀਮਤੀ ਸਪਰਾ ਨੇ ਇਸ ਮੌਕੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਅਤੇ ਕੰਬਾਇਨਾਂ ਰਾਂਹੀ ਰਾਤ ੦੭-੦੦ ਵਜੇ ਤੋਂ ਸਵੇਰੇ ੦੮-੦੦ ਵਜੇ ਤੱਕ ਕਣਕ ਦੀ ਕਟਾਈ ਨਾ ਕਰਾਉਣ ਕਿਉÎਕਿ ਇਸ ਸਮੇਂ ਦੌਰਾਨ ਕਣਕ ਕਟਾਉਣ ਨਾਲ ਕਣਕ ਵਿੱਚ ਨਮੀ ਵੱਧ ਹੁੰਦੀ ਹੈ।  ਸ੍ਰੀਮਤੀ ਸਪਰਾ ਨੇ ਇਸ ਮੌਕੇ ਕਿਸ਼ਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਅਤੇ ਹੋਰ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਜਮੀਨ ਦੀ ਊਪਜਾਉ ਸਕਤੀ ਅਤੇ ਵਾਤਾਵਰਣ ਨੂੰ ਪ੍ਰਦੂਸਿਤ ਨਾ ਕਰਨ ਜਿਸ ਨਾਲ ਮਨੁੱਖੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ।  ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਂਜੰਸੀ ਪਨਗਰੇਨ ਵੱਲੋਂ ਹੁਣ ਤੱਕ ੨੨ ਹਜਾਰ ੨੨੬  ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ ੧੩ ਹਜਾਰ ੭੯੦ ਮੀਟਰਿਕ ਟਨ, ਪਨਸ਼ਪ ਵੱਲੋਂ ੧੨ ਹਜਾਰ ੧੫੯ ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ ੧੩ ਹਜਾਰ ੫੩੧ ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ ੧੧ ਹਜਾਰ ੯੬੩ ਮੀਟਰਿਕ ਟਨ, ਐਫ.ਸੀ.ਆਈ. ਵੱਲੋਂ ੧੭ ਹਜਾਰ ੯੯੯ ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ ੧੧ ਹਜਾਰ ੪੬੨  ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ ੩੩ ਕਰੋੜ ੯੪ ਲੱਖ ਰੁਪਏ, ਦੀ ਅਦਾਇਗੀ ਅਤੇ ਮਾਰਕਫੈਡ ਵੱਲੋਂ ੧੯ ਕਰੋੜ ੧੭ ਲੱਖ, ਪਨਸਪ ਵੱਲੋਂ ੧੭ ਕਰੋੜ ੦੭ ਲੱਖ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ ੨੧ ਕਰੋੜ ੩੨ ਲੱਖ,  ਪੰਜਾਬ ਐਗਰੋ ਵੱਲੋ ੧੮ ਕਰੋੜ ੭੮ ਲੱਖ ਅਤੇ ਐਫ.ਸੀ.ਆਈ. ਵੱਲੋ ੧੨ ਕਰੋੜ ੬੬ ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।  ਉਨਾਂ ਦੱਸਿਆ ਕਿ ਮੰਡੀਆਂ ਵਿੱਚ ੭੦ ਹਜਾਰ ੩੧੧ ਮੀਟਰਿਕ ਟਨ ਕਣਕ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ।

ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਜਿਲੇ ਵਿੱਚ ਚਲ ਰਹੀ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਦਿੰਦੇ ਹੋਏ।

Related posts

੬ਵਾਂ ਕੁਸ਼ਤੀ ਦੰਗਲ

INP1012

ਓਵਰਲੋਡ ਵਾਹਨ ਕਿਸੇ ਵੀ ਵਕਤ ਦੇ ਸਕਦੇ ਹਨ ਕਿਸੇ ਜਾਨਲੇਵਾ ਹਾਦਸੇ ਨੂੰ ਅੰਜਾਮ- ਹਰਮਿੰਦਰ ਸਿੰਘ ਭੱਟ

INP1012

ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਸਦਮਾਂ, ਜਵਾਨ ਪੁੱਤਰ ਦੀ ਹੋਈ ਮੌਤ

INP1012

Leave a Comment