Éducation Featured India National News Punjab Punjabi Social

ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਉਤਪਾਦ ਸਿਖਲਾਈ ਕੋਰਸ ੮ ਮਈ ਤੋਂ ਸ਼ੁਰੂ

ਪਟਿਆਲਾ, (ਧਰਮਵੀਰ ਨਾਗਪਾਲ) ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਉਤਪਾਦ ਸਿਖਲਾਈ ਕੋਰਸ ੮ ਮਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਵਿੱਚ ਪ੍ਰੋਗਰੈਸਿਵ ਡੇਅਰੀ ਕਿਸਾਨਾਂ ਨੂੰ ਦੁੱਧ ਤੋਂ ਵੱਧ ਪਦਾਰਥ ਬਣਾਉਣ ਦੀ ਸਿਖਲਾਈ ਦਿੱਤੀ ਜਾਣੀ ਹੈ ਜਿਸ ਵਿੱਚ ਪਨੀਰ, ਘਿਊ, ਮੱਖਣ, ਲੱਸੀ, ਵੇ-ਫਲੇਵਰ, ਦਹੀ ਆਦਿ ਦੁੱਧ ਪਦਾਰਥ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਟਰੇਨਿੰਗ ਸਿਖਲਾਈ ਵਿਭਾਗ ਦੇ ਟਰੇਨਿੰਗ ਸੈਂਟਰ ਡੇਅਰੀ ਵਿਸਥਾਰ ਤੇ ਸਿਖਲਾਈ ਕੇਂਦਰ ਚਤਾਮਲੀ (ਰੋਪੜ) ਵਿਖੇ ਚਲਾਈ ਜਾਵੇਗੀ ਜਿਸ ਦੀ ਸਿਖਲਾਈ ਫੀਸ ੩੫ ਸੌ ਰੁਪਏ ਹੈ। ਉਹਨਾਂ ਦੱਸਿਆ ਕਿ ਉਮੀਦਵਾਰ ਘੱਟੋ ਘੱਟ ੧੦ਵੀਂ ਪਾਸ ਹੋਵੇ ਅਤੇ  ਉਮਰ ੧੮ ਤੋਂ ੫੦ ਸਾਲ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਪਟਿਆਲਾ ਵਿਖੇ ੧੦੦ ਰੁਪਏ ਪ੍ਰਾਸਪੈਕਟ ਫੀਸ ਦੇ ਕੇ ੫ ਮਈ ਤੱਕ ਫਾਰਮ ਭਰ ਸਕਦੇ ਹਨ।

Related posts

ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਕੰਮਕਾਜ ਦੀ ਕੀਤੀ ਅਰੰਭਤਾ – ਪਹਿਲਾ ਇਤਿਹਾਸਕ ਉਦਘਾਟਨੀ ਸੈਸ਼ਨ ਪੈਰਿਸ ਵਿੱਚ ਹੋਇਆ ਸੰਪੰਨ

INP1012

ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੀ ਵਿਰਾਸਤ ਨੂੰ ਸਾਂਭਣ ਅਤੇ ਵਿਰਾਸਤੀ ਸੈਰ ਸਪਾਟੇ ਨੂੰ ਉਭਾਰਨ ‘ਤੇ ਜ਼ੋਰ

INP1012

ਗਊਧੰਨ ਨੂੰ ਅਵਾਰਾ ਛੱਡਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

INP1012

Leave a Comment