Artical Featured India Punjab Punjabi Social

ਚੋਰਾਂ, ਯਾਰਾਂ ਕਿਸੇ ਦੀ ਵੀ ਰਾਖੀ ਨਹੀਂ ਹੁੰਦੀ, ਇਹ ਦਾਅ ਮਾਰ ਕੇ ਮਾਲ ਲੁੱਟ ਹੀ ਲੈਂਦੇ ਹਨ — ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਹੜ੍ਹਾਂ ਦਾ ਪਾਣੀ ਜਦੋਂ ਦਾ ਆਇਆ ਸੀ। ਘਰਾਂ ਦੀਆਂ ਕੀਮਤਾਂ ਤੇ ਕਿਰਾਏ ਅਸਮਾਨ ਨੂੰ ਚੜ੍ਹ ਗਏ ਸਨ। 600 ਡਾਲਰ ਨੂੰ ਇੱਕ 10 ਫੁੱਟ ਲੰਬਾ ਚੌੜਾ ਕਮਰਾ ਕਿਰਾਏ ‘ਤੇ ਚੜ੍ਹਦਾ ਸੀ। ਪੰਜਾਬ ਵਿੱਚ ਇਸ ਤੋਂ ਵੱਡਾ ਬਾਥਰੂਮ ਹੁੰਦਾ ਹੈ। ਜਿੰਨਾ ਦਾ ਪੈਸਾ ਬੈਂਕਾਂ ਵਿੱਚ ਪਿਆ ਸੀ। ਉਨ੍ਹਾਂ ਨੇ ਵੀ ਘਰ ਖ਼ਰੀਦ ਕੇ ਰਿੰਟ ‘ਤੇ ਚੜ੍ਹਾ ਦਿੱਤੇ ਸਨ। ਦੇਬੋ ਨੇ ਨਿੰਦਰ ਨੂੰ ਕਿਹਾ, “ ਪੁੱਤਰ ਮੈਂ ਤਾਂ ਸੋਫ਼ੇ ਉੱਤੇ ਹੀ ਪੈ ਲਿਆ ਕਰਨਾ। ਮੇਰਾ ਕਮਰਾ ਵੀ ਕਿਰਾਏ ‘ਤੇ ਚੜ੍ਹਾਦੇ। ਫਿਰ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਹੈ। “ਮਾਂ ਤੁਹਾਡੀ ਜਿਵੇਂ ਮਰਜੀ ਹੈ। ਤੁਸੀਂ ਆਪ ਹੀ ਰੇਡੀਉ ‘ਤੇ ਬਪਲ ਦਿਉ। ਕਿਰਾਏਦਾਰ ਕੋਈ ਪੰਜਾਬੀ ਮਿਲ ਜਾਵੇ ਤਾਂ ਘਰ ਵਿੱਚ ਫਿਰਦਾ ਬਿਗਾਨਾਂ ਨਹੀਂ ਲੱਗੇਗਾ। ਆਪ ਹੀ ਦੇਬੋ ਨੇ ਪੰਜਾਬੀ ਦੇ ਰੇਡੀਉ ਉੱਤੇ ਬੋਲ ਦਿੱਤਾ ਸੀ,“ ਕਮਰਾ ਕਿਰਾਏ ਲਈ ਖ਼ਾਲੀ ਹੈ। “ਆਪਦਾ ਫ਼ੋਨ ਨੰਬਰ ਤੇ ਐਡਰੈਸ ਦੱਸ ਦਿੱਤਾ ਸੀ। ਨਿੰਦਰ ਪੰਜਾਬੀ ਸਟੋਰਾਂ ਵਿੱਚ ਪੇਪਰ ਉੱਤੇ ਲਿਖ ਕੇ ਲਾ ਆਇਆ ਸੀ। ਸ਼ਾਮ ਤੱਕ ਰਿਫਊਜ਼ੀ, ਸਟੂਡੈਂਟ ਮਰਦ-ਔਰਤਾਂ ਬੀਹ ਆ ਚੁੱਕੇ ਸਨ। ਸਾਫ਼ ਸੁਥਰੀ ਦੇਖ ਕੇ, ਔਰਤ ਘਰ ਰੱਖ ਲਈ ਸੀ। ਸੁੱਖੀ ਦੇ ਨਾਲ ਵਾਲਾ ਕਮਰਾਂ ਉਸ ਨੂੰ ਦੇ ਦਿੱਤਾ।

ਨਿੰਦਰ ਤੇ ਸੁੱਖੀ ਦੀ ਬਹੁਤੀ ਬਣਦੀ ਨਹੀਂ ਸੀ। ਉਹ ਉਸ ਦੇ ਨੇੜੇ ਉਦੋਂ ਹੀ ਲੱਗਦਾ ਸੀ। ਜਦੋਂ ਕਾਮ ਦਾ ਭੂਤ ਸਵਾਰ ਹੁੰਦਾ ਸੀ। ਜੇ ਸੁੱਖੀ, ਨਿੰਦਰ ਨਾਲ ਮਾਂ ਸਾਹਮਣੇ ਤੂੰ-ਤੂੰ, ਮੈਂ-ਮੈਂ ਹੁੰਦੀ ਸੀ। ਜਾਂ ਸੱਸ ਦੇਬੋ ਨਾਲ ਕਿਸੇ ਗੱਲੋਂ ਉਹ ਵੱਧ ਘੱਟ ਬੋਲ ਜਾਂਦੀ ਸੀ। ਉਹ ਸੁੱਖੀ ਦੀ ਰੋਟੀ ਪੱਕੀ ਵੀ ਖਾਣੋਂ ਹੱਟ ਜਾਂਦਾ ਸੀ। ਮਾਂ ਰੋਟੀਆਂ ਪੱਕਾ ਕੇ ਦੇਣ ਲੱਗ ਜਾਂਦੀ ਸੀ। ਲੜਾਈ ਹੋਈ ਤੋਂ ਨਿੰਦਰ ਮਾਂ ਦੇ ਸਾਹਮਣੇ ਸੁੱਖੀ ਦੇ ਬੈੱਡ ਰੂਮ ਵਿੱਚ ਨਹੀਂ ਜਾਂਦਾ ਸੀ। ਨਿੱਕੇ ਨਿਆਣੇ ਵਾਂਗ ਮਾਂ ਦੇ ਬਰਾਬਰ ਵਾਲੇ ਸੋਫ਼ੇ ਉੱਤੇ ਸੌਂ ਜਾਂਦਾ ਸੀ। ਜਦੋਂ ਉਹ ਸੌਂ ਜਾਂਦੀ ਸੀ। ਰਾਤ ਨੂੰ ਚੋਰੀ ਸੁੱਖੀ ਕੋਲ ਜਾਂਦਾ ਸੀ। ਆਪਦੀ ਰਜਾਈ ਥੱਲੇ ਦੋ ਸਰਹਾਣੇ ਰੱਖ ਦਿੰਦਾ ਸੀ। ਕੋਈ ਇੰਨੀ ਵੀ ਰਾਖੀ ਨਹੀਂ ਰੱਖ ਸਕਦਾ। ਕੀ ਅਸਲੀ ਬੰਦਾ ਹੀ ਅੰਦਰ ਪਿਆ ਹੈ? ਬਿੰਦੇ-ਬਿੰਦੇ ਰਜਾਈ ਚੱਕ ਕੇ ਦੇਖੀ ਜਾਵੇ। ਸੁੱਖੀ ਨੂੰ ਵੀ ਪੂਰੀ ਵਿੜਕ ਨਹੀਂ ਸੀ। ਕਿ ਉਹ ਮਾਂ ਕੋਲ ਹੀ ਪਿਆ ਹੈ। ਜਾਂ ਕਿਸੇ ਹੋਰ ਦਾ ਬਿਸਤਰ ਗਰਮ ਕਰ ਰਿਹਾ ਹੈ। ਕਈ ਬਾਰ ਸੁੱਖੀ ਨੂੰ ਨਾਲ ਵਾਲੇ ਕਮਰੇ ਵਿੱਚੋਂ ਮਰਦ ਤੇ ਔਰਤ ਦੀ ਘੁਸਰ-ਮੁਸਰ ਦੀ ਵਿੜਕ ਆਉਂਦੀ ਸੀ। ਉਹ ਸੋਚਦੀ ਸੀ, ਸ਼ਾਇਦ ਕਿਰਾਏਦਾਰਨੀ  ਫ਼ੋਨ ਉੱਤੇ ਗੱਲਾਂ ਕਰਦੀ ਹੈ। ਇੱਕ ਰਾਤ ਕਿਸੇ ਮਰਦ ਦੀਆਂ ਛਿੱਕਾਂ ਨੇ ਉਸ ਦੀ ਅੱਖ ਖ਼ੋਲ ਦਿੱਤੀ। ਉਹ ਉੱਠ ਕੇ ਬੈਠ ਗਈ। 2 ਵਜੇ ਰਾਤ ਨੂੰ ਨਿੰਦਰ ਉੱਧਰ ਕਿਰਾਏਦਾਰਨੀ ਦੇ ਰੂਮ ਵਿੱਚ ਕੀ ਕਰਦਾ ਹੈ? ਇਸ ਤਰਾਂ ਤਾਂ ਕਦੇ-ਕਦੇ ਨਿੰਦਰ ਨੂੰ ਛਿੱਕਾਂ ਲੱਗਦੀਆਂ ਹਨ। ਦਰਵਾਜ਼ਾ ਖ਼ੋਲ ਕੇ, ਉਸ ਨੂੰ ਉਡੀਕਣ ਲੱਗੀ। ਜਿਉਂ ਹੀ ਨਿੰਦਰ ਬਾਹਰ ਆਇਆ। ਉਸ ਨੇ ਆਪਦੇ ਰੂਮ ਦੀ ਲਾਈਟ ਜਗਾ ਦਿੱਤੀ। ਸੁੱਖੀ ਨੂੰ ਮੂਹਰੇ ਖੜ੍ਹੀ ਦੇਖ ਕੇ, ਉਸ ਨੂੰ ਸ਼ਰਮ ਨਹੀਂ ਆਈ। ਜੋ ਬੰਦੇ ਝੂਠ ਬੋਲਣ ਲੱਗ ਜਾਣ, ਉਹ ਹੋਰ ਬਹੁਤ ਝੂਠੀਆਂ, ਸੱਚੀਆਂ ਵਰਗੀਆਂ ਕਹਾਣੀ ਘੜ ਲੈਂਦੇ ਹਨ। ਬੰਦੇ ਦਾ ਦਿਮਾਗ਼ ਜਿੱਧਰ ਨੂੰ ਚੱਲਣ ਲੱਗ ਜਾਵੇ। ਅੱਛਾ, ਖ਼ਾਸਾ ਬਿਜ਼ਨਸ ਕਰਨ ਲੱਗ ਜਾਂਦਾ ਹੈ। ਘਾਟੇ ਵਿੱਚ ਨਹੀਂ ਰਹਿੰਦਾ। ਉਸ ਨੇ ਕਿਹਾ, “ਮੈਂ ਇਸ ਕੋਲੋਂ ਛਿੱਕਾਂ ਦੀ ਕੋਈ ਦਵਾਈ ਲੈਣ ਆਇਆਂ ਹਾਂ। “ਇੰਨਾ ਛਿੱਕਾਂ ਦੀ ਦਵਾਈ ਕਿਸੇ ਡਾਕਟਰ ਕੋਲ ਨਹੀਂ ਹੈ। ਇਹ ਜ਼ਨਾਨੀ ਜ਼ਰੂਰ ਤੈਨੂੰ ਦਵਾਈ ਦੇਵੇਗੀ। “

ਦੂਜੇ ਦਿਨ ਸੁੱਖੀ ਨੇ ਰੌਲਾ ਪਾ ਲਿਆ। ਦੇਬੋ ਆਪਦੇ ਮੁੰਡੇ ਵੱਲ ਸੀ। ਉਸ ਨੇ ਕਿਹਾ, “ਉਸ ਕੁੜੀ ਨਾਲ ਤੂੰ ਮੇਰੇ ਮੁੰਡੇ ਨੂੰ ਮਾੜਾ ਬਣਾਂ ਰਹੀ ਹੈ। ਕੀ ਤੂੰ ਕੁੱਝ ਐਸਾ ਅੱਖੀਂ ਦੇਖਿਆ ਹੈ? “ “ਮੇਰੇ ਤੋਂ ਵੀ ਨੌਕਰੀ ਨਹੀਂ ਹੁੰਦੀ। ਮੈਨੂੰ ਵੀ ਦਵਾਈਆਂ ਚਾਹੀਦੀਆਂ ਹਨ। ਮੇਰਾ ਵੀ ਬਹੁਤ ਕੁੱਝ ਦੁਖਦਾ ਹੈ। ਮੈਂ ਘਰ ਦੀ ਅੱਧ ਦੀ ਮਾਲਕਣ ਹਾਂ। ਮੇਰਾ ਰੂਮ ਵੀ ਕਿਸੇ ਮਰਦ ਨੂੰ ਰਿੰਟ ਉੱਤੇ ਦੇ ਦਿੰਦੇ ਹਾਂ। ਮੈਂ ਵੀ ਤੀਜੇ ਸੋਫ਼ੇ ‘ਤੇ ਤੁਹਾਡੇ ਕੋਲ ਸੌਇਆ ਕਰਨਾ ਹੈ। “ਨਿੰਦਰ ਦੇ ਡੈਡੀ ਨੂੰ ਦਮੇ ਕਰਕੇ ਖੰਘ ਆਉਂਦੀ ਸੀ। ਉਹ ਅਲੱਗ ਕਮਰੇ ਵਿੱਚ ਸੌਂਦਾ ਸੀ। ਦੇਬੋ ਦਾ ਵੀ ਦਾਅ ਲੱਗਣੋ ਹੱਟ ਗਿਆ ਸੀ। ਡੈਡੀ ਵੀ ਬਹੁਤ ਔਖਾ ਹੋ ਗਿਆ। ਉਹ ਵੀ ਆਪਦਾ ਗੱਦਾ ਤੇ ਬਿਸਤਰਾ ਲਪੇਟ ਕੇ, ਲਿਵਿੰਗ ਰੂਮ ਵਿੱਚ ਉਨ੍ਹਾਂ ਕੋਲ ਹੀ ਆ ਗਿਆ  ਸੀ। ਇਹ ਹੁਣ ਸੌਣਗੇ ਜਾਂ ਇੱਕ ਦੂਜੇ ਦੀ ਰਾਖੀ ਕਰਨਗੇ। ਗੁੱਡੀ ਤੋਂ ਸੁੱਖੀ ਕਲ ਰਾਤ ਜਾਗ ਲੈਣ ਆਈ ਸੀ। ਉਸ ਨੂੰ ਜਾਗ ਲਈ ਦਹੀਂ ਰੱਖਣ ਦਾ ਯਾਦ ਭੁੱਲ ਗਿਆ ਸੀ। ਸੁੱਖੀ ਨੇ ਗ਼ਲਤੀ ਨਾਲ ਭਾਂਡਾ ਧੋ ਦਿੱਤਾ ਸੀ। ਉਸ ਨੇ ਦੱਸਿਆ, “ਮੈਂ ਤਾਂ ਰਾਤ ਨੂੰ ਸੌਂ ਵੀ ਨਹੀਂ ਸਕਦੀ। ਉੱਠ-ਉੱਠ ਨਿੰਦਰ ਦੀ ਰਾਖੀ ਕਰਦੀ ਹਾਂ। ਅਜੀਬ ਭਾਣਾ ਵਰਤ ਗਿਆ। ਮੰਮੀ ਡੈਡੀ ਵੀ ਰਾਤ ਨੂੰ ਸਾਡੇ ਵਿਚੋਂ ਗ਼ਾਇਬ ਹੁੰਦੇ ਹਨ। “ਸੁੱਖੀ ਕਿਉਂ ਆਪਦਾ ਜਿਉਣਾਂ ਨਰਕ ਬਣਾਉਂਦੀ ਹੈ? ਕਾਂਵਾਂ, ਕੁੱਤਿਆਂ, ਚੋਰਾਂ, ਯਾਰਾਂ ਕਿਸੇ ਦੀ ਰਾਖੀ ਨਹੀਂ ਹੁੰਦੀ। ਇਹ ਦਾਅ ਮਾਰ ਕੇ ਮਾਲ ਲੁੱਟ ਹੀ ਲੈਂਦੇ ਹਨ। ਜਿੱਥੇ ਛੱਕ ਹੋ ਜਾਵੇ। ਉੱਥੇ ਪਿਆਰ ਨਹੀਂ ਰਹਿੰਦਾ ਹੁੰਦਾ। ਛੱਕ ਦੀ ਅੱਗ ਪਿਆਰ ਨੂੰ ਸੁਆਹ ਕਰ ਦਿੰਦੀ ਹੈ। ਤੂੰ ਕਿਹੜਾ ਦਿਨੇ ਘਰ ਹੁੰਦੀ ਹੈ? ਨੌਕਰੀ ਵੀ ਕਰਦੀ ਹੈ। ਸ਼ਾਪਿੰਗ ਵੀ ਕਰਨੀ ਹੁੰਦੀ ਹੈ। ਅਗਲਾ ਕਦੇ ਵੀ ਦਾਅ ਲਾ ਸਕਦਾ ਹੈ। ਅੱਖੀਂ ਦੇਖ ਕੇ, ਮੱਖੀ ਨਹੀਂ ਖਾਦੀ ਜਾਂਦੀ। ਅੱਖੋਂ ਪਰੇ, ਜੱਗ ਮਰੇ। ਜਿਹਦੇ ਨਾਲ ਜਿਹਦਾ ਮਨ ਰਲਦਾ ਹੈ। ਤਾੜੀ ਰਲ ਹੀ ਜਾਂਦੀ ਹੈ। ਤੇਰਾ ਪੈਹਿਰਾ ਕੀ ਕਰੇਗਾ? “

ਜੋ ਲੋਕ ਆਪ ਤਾਕ ਝਾਕ ਕਰਕੇ, ਲਵ, ਮੈਰਿਜ ਦਾ ਡਰਾਮਾਂ ਕਰਦੇ ਹਨ। ਉਵੇਂ ਹੀ ਕੁੱਤੇ ਝਾਕ ਕਰਦੇ-ਕਰਦੇ, ਹੋਰ ਨਾਤੇ ਵੀ ਲੱਭੀ ਜਾਂਦੇ ਹਨ। ਸੁੱਖੀ ਨਾਲ ਉਸ ਨੇ ਵਿਆਹ ਕੈਨੇਡਾ ਆਉਣ ਨੂੰ ਕਰਾਇਆ ਸੀ। ਸੁੱਖੀ ਉਸ ਦੀ ਗੁਆਂਢਣ ਭਾਬੀ ਦੀ ਭੈਣ ਸੀ। ਕੈਨੇਡਾ ਤੋਂ ਜਾ ਕੇ, ਇਹ ਚਾਰ ਕੁ ਬਾਰ ਭੈਣ ਨੂੰ ਮਿਲਣ ਗਈ ਸੀ। ਉੱਥੇ ਨਿੰਦਰ ਵੀ ਸਾਂਝੀ ਕੰਧ ਉੱਤੇ ਚੜ੍ਹ ਕੇ ਬੈਠ ਜਾਂਦਾ ਸੀ। ਇੱਕ ਬਾਰ ਸੁੱਖੀ ਆਈ ਤਾਂ ਉਸ ਦੀ ਭੈਣ ਘਰ ਨਹੀਂ ਸੀ। ਨਿੰਦਰ ਬਾਜ਼ੀ ਮਾਰ ਗਿਆ ਸੀ।

ਸੁੱਖੇ-ਭੰਗ ਦੇ ਨਸ਼ੇ ਵਿੱਚ ਬੰਦਾ ਬੇਹੋਸ਼, ਬੇਸੁਰਤ, ਬੇਕਾਬੂ, ਨਿਢਾਲ ਤੇ ਮਸਤੀ ਵਿੱਚ ਵੀ ਹੋ ਜਾਂਦਾ ਹੈ। ਜਿਸ ਨਾਲ ਦਿਮਾਗ਼ ਚੱਲਣੋਂ ਹੱਟ ਜਾਂਦਾ ਹੈ। ਐਸਾ ਬੰਦਾ ਪਬਲਿਕ ਲਈ ਪਾਗਲਾਂ ਤੋਂ ਵੀ ਵੱਧ ਖ਼ਤਰਨਾਕ ਹੋ ਜਾਂਦਾ ਹੈ। ਸੁੱਖੇ-ਭੰਗ ਦੀ ਵਰਤੋਂ ਕਰਨ ਨਾਲ ਕੀ ਦਵਾਈ ਦੇ ਤੌਰ ਤੇ ਫ਼ਾਇਦਾ ਹੋ ਸਕਦਾ ਹੈ? ਪੰਜਾਬ ਵਿੱਚ ਹਰ ਚੀਜ਼ ਖੁੱਲ੍ਹੀ ਮਿਲਦੀ ਹੈ। ਸੁੱਖੇ-ਭੰਗ ਦੇ ਬੂਟੇ ਪੰਜਾਬ ਦੇ ਪਿੰਡਾਂ ਦੇ ਖੇਤਾਂ ਦੀਆਂ ਪਹੀਆਂ, ਸੜਕਾਂ ਉੱਤੇ ਖੁੱਲੇਅਮ ਖੜ੍ਹੇ ਹਨ। ਪੰਜਾਬ ਦੇ ਲੋਕ ਆਪ ਨੂੰ ਬੜੇ ਸਿਆਣੇ ਸਮਝਦੇ ਹਨ। ਤਾਂਹੀਂ ਤਾਂ ਸੁੱਖਾ ਪੱਟ ਕੇ, ਬੀਜ ਬਰਬਾਦ ਨਹੀਂ ਕਰਨਾ ਚਾਹੁੰਦੇ। ਆਉਣ ਵਾਲੇ ਨੌਜਵਾਨਾਂ ਦੇ ਖਾਣ-ਪੀਣ ਲਈ ਸੰਭਾਲਿਆ ਹੋਇਆ ਹੈ। ਜਿੰਨਾ ਲੋਕਾਂ ਦੇ ਧਾਰਮਿਕ ਬੰਦੇ, ਸੁੱਖੇ ਭੰਗ ਨੂੰ ਖਾਂਦੇ ਹਨ। ਉਹ ਲੋਕ ਉਪਜ ਪੈਦਾ ਕਰਨ, ਕੋਈ ਹੈਰਾਨੀ ਨਹੀਂ ਹੈ। ਢਾਡੀ, ਪ੍ਰਚਾਰਕ ਸੰਗਤਾਂ ਨੂੰ ਦੱਸਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ, ਸੁੱਖੇ-ਭੰਗ ਦੇ ਖੇਤ ਵਿੱਚੋਂ ਲੰਘਣ ਤੋਂ ਪੈਰ ਪਿੱਛੇ ਕਰ ਲਿਆ ਸੀ। “ਜਿਸ ਨੂੰ ਲਾਡਲੀਆਂ ਫ਼ੌਜਾਂ ਕਹਿੰਦੇ ਹਨ। ਉਹ ਅੱਜ ਵੀ ਘੋੜਿਆਂ ਦੀ ਸਵਾਰੀ ਕਰਦੇ ਹਨ। ਉਹ ਇਸ ਦਾ ਸੇਵਨ ਖੁੱਲੇਅਮ ਕਰਕੇ, ਸੜਕਾਂ ਉੱਤੇ ਡਿੱਗੇ ਪਏ ਹੁੰਦੇ ਹਨ। ਪੰਜਾਬ ਦੇ ਮੇਲਿਆਂ ਤੇ ਪਿੰਡਾਂ ਦੇ ਮੋੜਾਂ ਉੱਤੇ ਇਸ ਦੇ ਪਕੌੜੇ ਆਮ ਵਿਕਦੇ ਹਨ।

ਸੁੱਖੇ-ਭੰਗ ਨੂੰ ਕੈਨੇਡਾ, ਅਮਰੀਕਾ ਤੇ ਹੋਰਾਂ ਥਾਵਾਂ ਦੇ ਡਾਕਟਰਾਂ ਨੇ ਦਵਾਈ ਮੰਨਿਆ ਹੈ। ਜੋ ਲੋਕ ਪਹਿਲਾਂ ਹੀ ਸਟਰਿਸ, ਲੜਾਈ ਜਾਂ ਕਿਸੇ ਹੋਰ ਕਾਰਨ ਕਰਕੇ, ਦਿਮਾਗ਼ ਉੱਤੇ ਬੋਝ ਪੈਣ ਨਾਲ, ਸੁਰਤ ਗੁਆ ਬੈਠੇ ਹਨ। ਪਾਗਲਾਂ ਤੋਂ ਵੀ ਵੱਧ ਖ਼ਤਰਨਾਕ ਹਾਲਤ ਵਿੱਚ ਹੋ ਗਏ ਹਨ। ਉਨ੍ਹਾਂ ਨੂੰ ਹੋਰ ਬੇਹੋਸ਼ੀ ਵਿੱਚ ਰਹਿਣ ਲਈ ਡਾਕਟਰ ਸੁੱਖੇ-ਭੰਗ ਨੂੰ ਸਿਗਰਟ ਵਾਂਗ ਪੀਣ ਲਈ ਕਹਿੰਦੇ ਹਨ। ਇੱਕ ਪਾਸੇ ਸਿਗਰਟ ਤੰਬਾਕੂ ਨੂੰ ਸਹਿਤ ਲਈ ਖ਼ਤਰਨਾਕ ਕਿਹਾ ਜਾਂਦਾ ਹੈ। ਦੂਜੇ ਪਾਸੇ ਡਾਕਟਰ ਆਪਦੇ ਮਰੀਜ਼ਾਂ ਨੂੰ ਦਵਾਈ ਦੇ ਡੋਜ਼ ਲੈਣ ਵਾਂਗ ਸੁੱਖੇ-ਭੰਗ ਨੂੰ ਖਾਣ-ਪੀਣ ਦੀ ਪਰਚੀ ਲਿਖ ਕੇ, ਮਨਜ਼ੂਰੀ ਦਿੰਦੇ ਹਨ। ਐਸੇ ਬਿਮਾਰ ਲੋਕਾਂ ਨੂੰ ਸੁੱਖੇ-ਭੰਗ ਨੂੰ ਵਰਤਣ, ਕੋਲ ਰੱਖਣ ਦਾ ਗੌਰਮਿੰਟ ਲਾਇਸੈਂਸ ਦਿੰਦੀ ਹੈ। ਸੁੱਖੇ-ਭੰਗ ਦੇ ਬੂਟੇ ਆਪ ਵੇਚ ਕੇ, ਕੈਨੇਡਾ ਦੀ ਗੌਰਮਿੰਟ ਚੰਗੀ ਆਮਦਨੀ ਖੱਟਦੀ ਹੈ। ਇੱਕ ਪਾਸੇ ਇਸ ਨੂੰ ਬੀਜਣਾ, ਪਲਾਣਾਂ ਕਾਨੂੰਨ ਦੇ ਵਿਰੁੱਧ ਹੈ। ਇਸ ਦੀ ਸਜ਼ਾ ਜੇਲ ਹੈ। ਦੂਜੇ ਪਾਸੇ ਕੈਨੇਡਾ ਦੀ ਗੌਰਮਿੰਟ ਆਪ ਇਸ ਦੇ ਬੂਟੇ ਵੇਚ ਰਹੀ ਹੈ। ਬਿਮਾਰ-ਡਰੱਗੀ ਲੋਕ ਆਪ ਗੌਰਮਿੰਟ ਤੋਂ ਬੂਟੇ ਲੈ ਕੇ, ਘਰ ਅੰਦਰ ਪਾਲ ਕੇ ਖਾਣ ਲਈ ਵੱਡੇ ਕਰ ਸਕਦੇ ਹਨ। ਇੰਨਾ ਨੂੰ ਰਿਚ ਫੂਡ ਪਾ ਕੇ, 10 ਫੁੱਟ ਤੋਂ ਵੀ ਹੋਰ ਬਹੁਤ ਵੱਡੇ ਕੀਤਾ ਜਾ ਸਕਦਾ ਹੈ। ਸੁੱਖੇ-ਭੰਗ ਦੀ ਡੋਜ਼ ਲੈਣ ਵਾਲੇ ਇਹੋ ਜਿਹੇ ਬਿਮਾਰ ਲੋਕਾਂ ਦੀ ਮੋਟੀ ਜਿਹੀ ਗਿਣਤੀ ਕੈਨੇਡਾ ਵਿੱਚ 37000 ਤੋਂ ਵੱਧ ਹੈ। ਐਸੇ ਡਰੱਗੀ ਲੋਕ ਆਪ ਨੂੰ 420 ਕਹਾਉਂਦੇ ਹਨ। ਕੈਨੇਡਾ ਦੀ ਗੌਰਮਿੰਟ ਦੀ ਮਨਜ਼ੂਰੀ ਨਾਲ ਇਹ ਲੋਕ ਕਾਨੂੰਨ ਦੇ ਸਾਹਮਣੇ ਕਾਨੂੰਨ ਦੀ ਰਾਏ ਨਾਲ, ਸੁੱਖਾ ਸ਼ਰੇਆਮ ਬੀਜ ਕੇ, ਚੋਰੀ ਵੇਚ ਵੀ ਰਹੇ ਹਨ। ਐਸੇ ਡਰੱਗੀ ਲੋਕ ਕੰਮ ਨਹੀਂ ਕਰਦੇ। ਜ਼ਿਆਦਾਤਰ ਡਰੱਗ ਡੀਲਰ ਘਰਾਂ ਦੇ ਅੰਦਰ ਇਸ ਨੂੰ ਬੀਜਦੇ ਹਨ। ਲਾਈਟ ਬਲਬ ਦੀ ਗਰਮੈਸ਼ ਦੇ ਕੇ, ਕੁੱਝ ਹੀ ਦਿਨਾਂ ਵਿੱਚ ਛੇਤੀ ਬੂਟੇ ਵੱਡੇ ਕਰਦੇ ਹਨ। ਜੇ ਕਈ ਗੌਰਮਿੰਟ ਤੋਂ ਲਾਇਸੈਂਸ ਲਏ ਬਗੈਰ, ਸੁੱਖੇ-ਭੰਗ ਨੂੰ ਬੀਜ ਲੈਂਦਾ ਹੈ। ਫੜੇ ਜਾਣ ਉੱਤੇ ਬੰਦੇ ਨੂੰ ਹੱਥਕੜੀ ਲਾ ਕੇ ਸਾਲਾਂ ਦੀ ਜੇਲ ਕਰਦੇ ਹਨ। ਬੂਟੇ ਦਵਾਈਆਂ ਬਣਨ ਲਈ ਭੇਜ ਦਿੱਤੇ ਜਾਂਦੇ ਹਨ। ਸੁੱਖੇ-ਭੰਗ ਵਾਲਾ ਘਰ ਸਸਤਾ ਵਿਕਦਾ ਹੈ। ਘਰ ਅੰਦਰੋਂ ਬਹੁਤ ਚਿਰ ਸੁੱਖੇ ਦਾ ਮੁਸ਼ਕ ਆਉਂਦਾ ਰਹਿੰਦਾ ਹੈ।

ਸੁੱਖੀ ਦੀਆਂ ਘਰ ਕਿਰਾਏ ‘ਤੇ ਦੇਣ ਤੇ ਅਮਦਨ ਦੀਆਂ ਗੱਲਾਂ ਸੁਣ ਕੇ, ਗੁੱਡੀ ਉੱਤੇ ਵੀ ਅਸਰ ਹੋ ਗਿਆ ਸੀ। ਉਸ ਨੇ ਜੀਤ ਨੂੰ ਕਿਹਾ, “ਮੈਂ ਹੋਰ ਘਰ ਲੈਣਾ ਚਾਹੁੰਦੀ ਹਾਂ। ਇਸੇ ਘਰ ਉੱਤੇ ਹੋਰ ਕਰਜ਼ਾ ਮਿਲ ਜਾਵੇਗਾ। ਉਸ ਨਵੇਂ ਘਰ ਨੂੰ ਕਿਰਾਏ ‘ਤੇ ਦੇਣਾ ਹੈ। “ਤੂੰ ਆਪਦੀ ਮਰਜ਼ੀ ਕਰਨੀ ਹੈ। ਮੈਨੂੰ ਪਤਾ ਹੈ, ਜੋ ਤੂੰ ਸੋਚ ਲਿਆ ਹੈ। ਉਹ ਜ਼ਰੂਰ ਕਰੇਂਗੀ। ਤੇਰੀ ਹੀ ਮਰਜ਼ੀ ਚੱਲਦੀ ਹੈ। ਅੱਜ ਕਲ ਕਿਰਾਏ ਵਾਲੇ ਚੱਜਦੇ ਨਹੀਂ ਮਿਲਦੇ। ਇੱਕ ਦੋ ਮਹੀਨੇ ਕਰਾਇਆ ਦੇ ਕੇ ਖ਼ੱਜਲ਼-ਖ਼ੁਆਰ ਕਰਦੇ ਹਨ। ਪਿੱਛੇ-ਪਿੱਛੇ ਫਿਰਨਾ ਪੈਂਦਾ ਹੈ। “ਦੇਖੀ ਜਾਵੇਗੀ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। “ ਗੁੱਡੀ ਨੇ 15 ਦਿਨਾਂ ਵਿੱਚ ਘਰ ਖ਼ਰੀਦ ਕੇ, ਰਿੰਟ ਉੱਤੇ ਕਰ ਦਿੱਤਾ ਸੀ। ਚਾਰ ਕਮਰਿਆਂ ਦਾ ਘਰ ਸੀ। ਜਦੋਂ ਕਿਰਾਏਦਾਰ ਘਰ ਦੇਖਣ ਆਏ। ਉਨ੍ਹਾਂ ਨੇ ਗੁੱਡੀ ਨੂੰ ਕਿਹਾ, “ਇੱਕ ਸਾਲ ਰਹਿਣਾ ਹੈ। 2500 ਡਾਲਰ ਮਹੀਨੇ ਦਾ ਕਿਰਾਇਆ ਦੇਵਾਂਗੇ। “ਹਰ ਮਹੀਨੇ ਆਪ ਹੀ 5 ਦਿਨ ਪਹਿਲਾਂ ਘਰ ਆ ਕੇ, ਰਿੰਟ ਦੇ ਜਾਂਦੇ ਸਨ। ਗੁੱਡੀ ਖ਼ੁਸ਼ ਸੀ। ਹਰ ਮਹੀਨੇ ਦਾ ਕਰਜ਼ੇ ਦਾ ਵਿਆਜ ਦੇ ਕੇ ਵੀ 1000 ਡਾਲਰ ਬਚ ਜਾਂਦਾ ਸੀ। ਬਿੱਲ ਬੱਤੀਆਂ ਆਪੇ ਦਿੰਦੇ ਸਨ। “ਜੀਤ ਨੂੰ ਕਈ ਬਾਰ ਕਿਰਾਏਦਾਰ ਦੇ ਗੁਆਂਢੀ ਦੱਸਦੇ ਸਨ। ਤੁਹਾਡੇ ਕਿਰਾਏ ਵਾਲੇ ਘਰ, ਲੋਕਾਂ ਦਾ ਬਹੁਤ ਆਉਣਾਂ-ਜਾਂਣਾਂ ਹੈ। “ ਕਿਰਾਏਦਾਰ ਇੱਕ ਸਾਲ ਦੀ ਹੋਰ ਲੀਸ ਕਰ ਗਏ ਸਨ। ਕਿਰਾਇਆ ਸਮੇਂ ਸਿਰ ਮਿਲੀ ਜਾਂਦਾ ਸੀ। ਸਾਮ ਦੇ 4 ਕੁ ਵਜੇ ਸਨ। ਪੁਲਿਸ ਆਫ਼ੀਸਰ ਗੁੱਡੀ ਦੇ ਘਰ ਆਇਆ। ਉਸ ਨੇ ਪੁੱਛਿਆ, “ਕੀ ਕੋਈ ਹੋਰ ਘਰ ਵੀ ਤੁਹਾਡਾ ਕਿਰਾਏ ਉੱਤੇ ਦਿੱਤਾ ਹੋਇਆ ਹੈ? “ਪੁਲਿਸ ਆਫ਼ੀਸਰ ਨੂੰ ਦੇਖ ਹੀ ਬੰਦੇ ਦੇ ਹੋਸ਼ ਉੱਡ ਜਾਂਦੇ ਹਨ। ਉਸ ਨੇ ਸਿਰ “ ਹਾਂ “ ਵਿੱਚ ਹਿਲਾ ਦਿੱਤਾ। “ ਤੁਹਾਡੇ ਕਿਰਾਏਦਾਰਾਂ ਦੇ ਘਰ ਵਿੱਚੋਂ 200 ਬੂਟਾ ਸੁੱਖੇ ਦਾ ਬਰਾਮਦ ਹੋਇਆ ਹੈ। 6 ਬੰਦੇ ਜੇਲ ਭੇਜ ਦਿੱਤੇ ਹਨ। ਅਦਾਲਤ ਦੇ ਹੁਕਮ ਤੋਂ ਪਹਿਲਾਂ ਕੋਈ ਘਰ ਦੇ ਅੰਦਰ ਨਹੀਂ ਵੜ ਸਕਦਾ। ਅਜੇ ਘਰ ਨੂੰ ਵੇਚ ਤੇ ਕਿਰਾਏ ਉੱਤੇ ਨਹੀਂ ਚੜ੍ਹਾ ਸਕਦੇ। ਪੁਲਿਸ ਨੇ ਘਰ ਸੀਲ ਕਰ ਦਿੱਤਾ। “ਹਰ ਟੀਵੀ ਚੈਨਲ, ਰੇਡੀਉ, ਅਖ਼ਬਾਰ ਦੀਆਂ ਖ਼ਬਰਾਂ ਵਿੱਚ ਇਹ ਹੈੱਡ ਲਾਈਨ ਸੀ। ਸੁੱਖੀ ਦੀ ਕੁੜੀ ਨੇ ਸਕੂਲੋਂ ਆ ਕੇ ਦੱਸਿਆ, “16 ਸਾਲਾਂ ਦਾ ਮੁੰਡਾ ਹਾਈ ਸਕੂਲ ਵਿੱਚ ਸੁੱਖਾ ਪੀਂਦਾ ਫੜਿਆ ਗਿਆ ਸੀ। ਉਹ ਹੋਰਾਂ ਨੂੰ ਵੀ ਸੁੱਖੇ ਦੀਆਂ ਸਿਗਰਟਾਂ ਪਿਲਾ ਰਿਹਾ ਸੀ। ਉਸ ਦੀ ਮਾਂ ਨੂੰ ਸੱਦਿਆ ਗਿਆ। ਮਾਂ ਨੇ ਆਪਦਾ ਤੇ ਮੁੰਡੇ ਦਾ ਡਾਕਟਰ ਦਾ ਨੋਟਸ ਤੇ ਗੌਰਮਿੰਟ ਦਾ ਲਾਇਸੈਂਸ ਪ੍ਰੈਸੀਪਲ ਮੂਹਰੇ ਰੱਖ ਦਿੱਤਾ।“

 

Related posts

ਰੈਡੀਸਨ ਬਲੂ ਨੂੰ 26 ਲੱਖ ਅਤੇ ਚੌਰਸੀਆ ਪਾਨ ਪਾਰਲਰ ਨੂੰ 2 ਲੱਖ ਰੁਪਏ ਜੁਰਮਾਨਾ

INP1012

ਸਹੀਦਾਂ ਦੇ ਸਰਤਾਜ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ

INP1012

ਡੰਗ ਅਤੇ ਚੋਭਾਂ ੨੨੮—ਗੁਰਮੀਤ ਸਿੰਘ ਪਲਾਹੀ

INP1012

Leave a Comment