Featured India National News Punjab Punjabi Social

”ਵਰਲਡ ਨੋ ਤੰਬਾਕੂ ਡੈ ਮੁਹਿੰਮ”

ਮਾਲੇਰਕੋਟਲਾ, ੨੨ ਮਈ (ਪਟ) ਭਾਰਤ ਅੰਦਰ ਰੌਜ਼ਾਨਾਂ ੩੫੦੦ ਦੇ ਕਰੀਬ ਲੋਕ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ, ਕਿਉਂ ਕਿ ੯੦ ਪ੍ਰਤੀਸ਼ਤ ਮੂੰਹ ਦੇ ਕੈਂਸਰ ਤੰਬਾਕੂ ਖਾਣ ਨਾਲ ਹੀ ਹੁੰਦੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਫੇਫੜੇ ਆਦਿ ਦੀਆਂ ਬਿਮਾਰੀਆਂ ਦਾ ਸੱਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। ਇਹ ਪ੍ਰਗਟਾਵਾ ਡਾ.ਰਾਕੇਸ਼ ਗੁਪਤਾ ਡਿਪਟੀ ਡਾਇਰੈਕਟਰ ਐਨ.ਸੀ.ਡੀ. ਸਿਹਤ ਵਿਭਾਗ ਪੰਜਾਬ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਆਯੋਜਿਤ ਤੰਬਾਕੂ ਵਿਰੋਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਡਾ.ਗੁਪਤਾ ਇਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਰੰਭੀ ਗਈ ਜਾਗਰੂਕਤਾ ਮੁਹਿੰਮ ਦੇ ਤਹਿਤ ”ਵਰਲਡ ਨੋ ਤੰਬਾਕੂ ਡੈ ਮੁਹਿੰਮ” ਦੀ ਸ਼ੁਰੂਆਤ ਕਰਨ ਲਈ ਪੁੱਜੇ ਸਨ। ਸੈਮੀਨਾਰ ‘ਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ.ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਸੂਬੇ ‘ਚ ਤੰਬਾਕੂ/ਨਿਕੋਟੀਨ ਦੀ ਵਰਤੋਂ ਨੂੰ ਘਟਾਉਣਾ ਹੈ ਤਾਂ ਜੋ ਇਸ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਤੰਬਾਕੂ/ਨਿਕੋਟੀਨ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਕੈਂਸਰ, ਟੀ.ਬੀ, ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਡਾ.ਗੁਪਤਾ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਮੂਹ ੨੨ ਜ਼ਿਲਿਆਂ ਨੂੰ ਪਹਿਲਾਂ ਹੀ ਤੰਬਾਕੂ ਸੰਮੋਕ ਫਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਉਪਰਾਲੇ ਸਦਕਾ ਤੰਬਾਕੂ ਕੰਟਰੋਲ ਸੈਲ ਪੰਜਾਬ ਨੂੰ ਡਬਲਯੂ.ਐਚ.ਓ. ਵੱਲੋਂ ਐਵਾਰਡ ਨਾਲ ਸਨਮਾਨਿਆ ਗਿਆ ਹੈ। ਪੰਜਾਬ ਵਿਚ ਸਥਾਪਿਤ ਸਾਰੇ ਸਰਕਾਰੀ ਦਫਤਰਾਂ ਨੂੰ ਜਿਥੇ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ ਹੈ ਉਥੇ ਹਾਉਸਿੰਗ ਸੁਸਾਇਟੀਆਂ ਤੇ ਉਨ੍ਹਾਂ ਅਧੀਨ ਆਉਂਦੇ ਦਫਤਰਾਂ/ ਇਮਾਰਤਾਂ ਨੂੰ ਵੀ ਤੰਬਾਕੂ ਮੁਕਤ ਘੋਸ਼ਿਤ ਕਰਨ ਲਈ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਤੰਬਾਕੂ ਦੀ ਆਦਤ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ‘ਚ ਕਾਊਂਸਲਿੰਗ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਉਪਰਾਲਿਆਂ ਸਦਕਾ ਨੈਸ਼ਨਲ ਫੈਮਲੀ ਹੈਲਥ ਸਰਵੇ-੪ (ਸਾਲ ੨੦੧੫-੨੦੧੬) ਦੇ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਤੰਬਾਕੂ ਦੀ ਵਰਤੋਂ ‘ਚ ੧੪.੬ ਪ੍ਰਤੀਸ਼ਤ ਕਮੀ ਆਈ ਹੈ, ਹੁਣ ਸਾਡਾ ਮੰਤਵ ਰਾਜ ਵਿਚੋਂ ਤੰਬਾਕੂ ਦੀ ਵਰਤੋਂ ਨੂੰ ਹੋਰ ਘਟਾ ਕੇ ” ਐਂਡ ਗੇਮ ਤੰਬਾਕੂ” ਕਰਨਾ ਹੈ। ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ-ਮਹਿੰਦਰਾ ਵੱਲੋਂ ਇੱਕ ਮਹੀਨੇ ਲਈ ”ਵਿਸ਼ਵ ਤੰਬਾਕੂ ਰਹਿਤ ਦਿਵਸ” ਮਨਾਉਣ ਦੇ ਦਿੱਤੇ ਗਏ ਸੱਦੇ ਤਹਿਤ ਲੋਕਾਂ ‘ਚ ਜਾਗਰੂਕਤਾ ਲਿਆਉਣ ਸਬੰਧੀ ਚਲਾਈ ਗਈ ਵੈਨ ਨੂੰ ਡਾ.ਰਾਕੇਸ਼ ਗੁਪਤਾ ਸਮੇਤ ਨਗਰ ਕੌਂਸਲ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਨੇ ਹਰੀ ਝੰਡੀ ਦੇ ਕੇ ਮਾਲੇਰਕੋਟਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਰਵਾਨਾਂ ਕੀਤਾ। ਡਾ.ਗੁਪਤਾ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ ੧੦੦ ਸ਼ਹਿਰਾਂ ‘ਚ ਜਾ ਚੁੱਕੀ ਇਹ ਵੈਨ ਸੂਬੇ ਦੇ ਸਮੂਹ ਜ਼ਿਲਿਆਂ ‘ਚ ਲੋਕਾਂ ਖਾਸਕਰ ਬੱਚਿਆਂ ਤੇ ਨੌਜਵਾਨਾਂ ਨੂੰ ਪੋਸਟਰ, ਆਡੀਓ ਅਤੇ ਵੀ.ਡੀ.ਓ. ਫਿਲਮਾਂ ਰਾਹੀਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਤੰਬਾਕੂ ਕੰਟਰੋਲ ਅਫਸਰ ਸੰਗਰੂਰ ਡਾ.ਸੁਰਿੰਦਰ ਸਿੰਗਲਾ, ਕੌਂਸਲ ਪ੍ਰਧਾਨ ਇਕਬਾਲ ਫੋਜੀ, ਮੀਤ ਪ੍ਰਧਾਨ ਮਨੋਜ਼ ਉਪੱਲ, ਐਸ.ਐਮ.ਓ. ਮਾਲੇਰਕੋਟਲਾ ਡਾ.ਗੁਰਸ਼ਰਨ ਸਿੰਘ, ਐਸ.ਐਮ.ਓ. ਫਤਹਿਗੜ੍ਹ ਪੰਜਗਰਾਈਆਂ ਡਾ.ਬਲਵਿੰਦਰ ਸਿੰਘ, ਐਸ.ਐਮ.ਓ. ਅਹਿਮਦਗੜ੍ਹ ਡਾ.ਨਰਿੰਦਰ ਗੁਪਤਾ, ਡਾ. ਜਸਵਿੰਦਰ ਸਿੰਘ, ਡਾ.ਜੋਤੀ ਕਪੂਰ, ਡਾ. ਮੁਹੰਮਦ ਸ਼ਬੀਰ,  ਡਾ. ਸ਼ੋਰਭ ਸਿੰਗਲਾ, ਡਾ.ਸ਼ਸ਼ੀ, ਕੋਂਸਲਰ ਫਾਰੂਕ ਅਨਸਾਰੀ, ਕੌਂਸਲਰ ਮੁਹੰਮਦ ਮੁਮਤਾਜ਼, ਮੈਡਮ ਦਰਸ਼ਨਾਂ ਗੋਇਲ, ਮੈਡਮ ਸਰਬਜੋਤ ਕੌਰ, ਮੈਡਮ ਮਾਲਵਿੰਦਰ ਕੌਰ, ਸਮਾਜ ਸੇਵਕ ਕੇਸਰ ਸਿੰਘ ਭੁੱਲਰਾਂ ਅਤੇ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।

Related posts

ਰਾਜਪੁਰਾ ਦੇ ਐਸ ਡੀ ਅੇਮ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਤਰੱਕੀ ਦੇ ਕੇ ਏਡੀਸੀ ਪਟਿਆਲਾ ਤਬਦੀਲ ਕੀਤਾ।

INP1012

ਤਿਉਹਾਰਾਂ ਵਿਚ ਨਕਲੀ ਦੁੱਧ ਦੀ ਮਿਲਾਵਟ ਖੋਰੀ–ਭੱਟ ਹਰਮਿੰਦਰ ਸਿੰਘ

INP1012

ਲੋਕ ਇਨਸਾਫ਼ ਪਾਰਟੀ ਸੇਵਾ ਦੇ ਜਾਨੂੰਨ ਵਾਲਿਆ ਦੀ ਪਾਰਟੀ – ਸੀਵੀਆ

INP1012

Leave a Comment