Featured India Poetry Punjab Punjabi Social

ਸਤਿਗੁਰ ਦੀ ਮਹਿਮਾ (ਕਵਿਤਾ)

ਸਤਿਗੁਰ ਦੀ ਮਹਿਮਾ  (ਕਵਿਤਾ)
ਅਰਸ਼ਪ੍ਰੀਤ ਸਿੰਘ ਮਧਰੇ
ਕੋਈ  ਦਿਨੇ ਆਵੇ  ਭਾਵੇਂ ਰਾਤ ਆਵੇ,
ਸਦਾ ਖੁੱਲ੍ਹਾ ਤੇਰਾ ਦਰਵਾਜਾ ਏ।
ਤੇਰੇ ਬਾਰੇ ਇਹ “ਅਰਸ਼”ਨਿਮਾਣਾ,
ਕੀ ਲਾ ਸਕਦਾ ਅੰਦਾਜ਼ਾ ਏ।
ਤੇਰੇ ਗੁਣ ਦਾਤਾ ਬਹੁਤੇ ਨੇ,
ਮੈਥੋਂ ਇੱਕ ਨਾਂ ਕਥਿਆ ਜਾਵੇ।
ਮਹਿਮਾ ਤੇਰੀ ਬਹੁਤੀ ਸਤਿਗੁਰ,
ਜਸ ਤੇਰਾ ਦੁਨੀਆਂ ਗਾਵੇ।
ਸਭਨਾ ਦੀ ਤੂੰ ਆਸ ਹੈਂ ਪਿਆਰੇ,
ਹਰ ਕੋਈ ਤੈਨੂੰ ਧਿਆਵੇ।
ਤੇਰੇ ਦਰ ਤੋਂ ਸਭ ਕੁੱਝ ਮਿਲਦਾ,
ਕੋਈ ਨਾਂ ਖਾਲ਼ੀ ਜਾਵੇ।
ਜਿਤਨੀ ਸ਼ਰਧਾ ਨਾਲ ਕੋਈ ਆਵੇ,
ੳਤਨਾ ਹੀ ਫਲ਼ ਪਾਵੇ।
ਪ੍ਰੀਤ ਤੇਰੀ ਦਾ ਬੱਝਾ ਹੋਇਆ,
“ਅਰਸ਼” ਦਰ ਤੇਰੇ ਆਵੇ ।
ਦਰਸ਼ਨ ਕਰਕੇ ਸਤਿਗੁਰ ਤੇਰੇ,
ਸਰਬ ਸੁਖਾਂ ਫਲ਼ ਪਾਵੇ।

ਅਰਸ਼ਪ੍ਰੀਤ ਸਿੰਘ ਮਧਰੇ
ਮੋਬਾਇਲ ਨੰਬਰ- 9878567128
ਪਿੰਡ – ਮਧਰਾ , ਡਾਕਖਾਨਾ- ਊਧਨਵਾਲ, ਤਹਿ:- ਬਟਾਲਾ, ਜਿਲ੍ਹਾ- ਗੁਰਦਾਸਪੁਰ,143505

 

Related posts

ਡੇਅਰੀ ਦੇ ਮਲ ਮੂਤਰ ਕਾਰਨ ਬੰਦ ਹੋਏ ਸੀਵਰੇਜ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ

INP1012

ਡੰਗ ਅਤੇ ਚੋਭਾਂ ੨੨੮—ਗੁਰਮੀਤ ਸਿੰਘ ਪਲਾਹੀ

INP1012

ਸ਼ਰਬਤ ਦੇ ਭਲੇ ਲਈ ਪਾਠ ਦੇ ਭੋਗ ਪਾਏ ਗਏ

INP1012

Leave a Comment