Featured India National News Punjab Punjabi Social

ਤੰਬਾਕੂ ਮੁਕਤ ਮੁਹਿੰਮ ਤਹਿਤ ਕੋਟਪਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਸੰਦੌੜ, 26 ਮਈ (ਹਰਮਿੰਦਰ ਸਿੰਘ ਭੱਟ) ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਫ਼ਹਿਤਗੜ ਪੰਜਗਰਾਈਆਂ ਡਾ. ਬਲਵਿੰਦਰ ਸਿੰਘ ਦੀ ਰਹਿਨਮਾਈ ਹੇਠ ਬਲਾਕ ਪੱਧਰੀ ਟੀਮ ਨੇ ਕੋਟਪਾ ਦੀ ਉਲੰਘਣਾ ਕਰਨ ਵਾਲੇਤੰਬਾਕੂ ਉਤਪਾਦ ਵਿਕਰੇਤਾਵਾਂ ਦੇ ਚਲਾਨ ਕੱਟੇ ਗਏ ਅਤੇ ਮੋਕੇ ਉਤੇ ਹੀ ਜੁਰਮਾਨਾ ਵਸੂਲਿਆ ਗਿਆ।
ਕੋਟਪਾ (ਸਿਗਰੇਟ ਐਂਡ ਅਧਰ ਤੰਬਾਕੂ ਪ੍ਰੋਡਕਟ ਐਕਟ) ਦੇ ਸੈਕਸ਼ਨ 68 ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਅਪਰਾਧ ਹੈ। ਅਦਾਰਿਆਂ, ਦੁਕਾਨਾਂ ਬਾਹਰ ਕੋਟਪਾ ਐਕਟ ਮੁਤਾਬਿਕ ਚੇਤਾਵਨੀ ਬੋਰਡ ਨਾ ਲੱਗੇ ਹੋਣ ਦੀ ਸੂਰਤ ਵਿਚ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਸੈਕਸ਼ਨ 4 ਮੁਤਾਬਿਕ ਜਨਤਕ ਥਾਵਾਂ ਉਤੇ ਸਿਗਰਟ, ਬੀੜੀ ਪੀਣ ਦੀ ਮਨਾਹੀ ਹੈ । ਬਲਾਕ ਪੱਧਰੀ ਟੀਮ ਨੇ ਕੋਟਪਾ ਐਕਟ ਤਹਿਤ ਪਿੰਡ ਫ਼ਤਿਹਗੜ ਪੰਜਗਰਾਈਆਂਦੁਕਾਨਾਂ, ਰੇਹੜੀਆਂ ਦੇਸੱਤ ਚਲਾਨ ਕੱਟੇ।ਬਲਾਕ ਐਜੂਕੇਟ ਜਸਪਾਲ ਸਿੰਘ ਜਟਾਣਾ ਤੇ ਨਰਿੰਦਰਪਾਲ ਸਿੰਘ ਨੇ ਦਸਿਆ ਕਿ ਕੋਈ ਵੀ ਦੁਕਾਨਦਾਰ ਖੁੱਲੀ ਬੀੜੀ, ਸਿਗਰਟ ਨਹੀਂ ਵੇਚ ਸਕਦਾ।ਉਨਾਂ ਜਾਣਕਾਰੀ ਦਿੰਦਆਂ ਦਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ  ਕੈਂਸਰ, ਫ਼ੇਫ਼ੜਿਆਂ ਦਾ ਕੈਂਸਰ, ਨਿਪੰਨਸੁਕਤਾ ਵਰਗੀਆਂ ਘਾਤਕ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਦਰਾਨ ਨੋਡਲ ਅਫ਼ਸਰ ਡਾ. ਮੁਹੰਮਦ ਕਾਜ਼ਮ, ਸਿਹਤ ਇੰਸਪੈਕਟ ਗੁਰਮੀਤ ਸਿੰਘ, ਗੁਲਜ਼ਾਰ ਖ਼ਾਨ, ਕਰਮਦੀਨ, ਨਿਰਭੈ ਸਿੰਘ ਮਜੂਦ ਸਨ।

Related posts

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ

INP1012

ਬੇਰੁਜ਼ਗਾਰ ਨਵਾਂ ਕੰਮ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਦਾ ਲਾਹਾ ਲੈਣ-ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ

INP1012

ਮੰਡੀ ਬੋਰਡ ਨੇ ਸ਼ੇਰਪੁਰ ਮੱਛੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਤੰਗ-ਪਰੇਸ਼ਾਮ ਕਰਨਾ ਬੰਦ ਨਾਂ ਕੀਤਾ ਤਾਂ ਹੋਵੇਗਾ ਮੁੱਖਮੰਤਰੀ ਨਿਵਾਸ ਦਾ ਘਿਰਾਉ : ਖੋਸਲਾ

INP1012

Leave a Comment