Éducation Featured India National News Punjab Punjabi Sports

੬ਵਾਂ ਕੁਸ਼ਤੀ ਦੰਗਲ

ਮਾਲੇਰਕੋਟਲਾ ੨੬ ਮਈ (ਪਟ) ਸ਼ੇਰ-ਏ-ਅਲੀ ਸਪੋਰਟਸ ਕਲੱਬ ਜਮਾਲਪੁਰਾ ਦੇ ਪ੍ਰਧਾਨ ਗਾਜੀ ਬਿਲਡਰ ਲੁਧਿਆਣਾ ਦੀ ਅਗਵਾਈ ਹੇਠ ੬ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ਸੀਨੀਅਰ ਕਾਂਗਰਸੀ ਆਗੂ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਭਰ ਦੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਵਿਖਾਏ। ਕੁਸ਼ਤੀ ਮੁਕਾਬਲਿਆਂ ਵਿੱਚ ਹਰਮਨ ਆਲਮਗੀਰ ਤੇ ਭੁਪਿੰਦਰ ਸਮਾਣਾ ਦੇ ਵਿਚਕਾਰ ੫੧ ਹਜ਼ਾਰ ਰੁਪਏ ਦੀ ਛਿੰਝ ਬਰਾਬਰ ਰਹੀ, ੩੧ ਹਜ਼ਾਰ ਰੁਪਏ ਵਾਲੀ ਛਿੰਝ ਬਲਜੀਤ ਸਮਾਣਾ ਤੇ ਤਾਲਿਬ ਅਖਾੜਾ ਪਾਲਾ ਪਹਿਲਵਾਨ ਵਿਚਕਾਰ ਹੋਈ, ਜਿਸ ਵਿੱਚ ਤਾਲਬ ਪਹਿਲਵਾਨ ਨੇ ਬਲਜੀਤ ਸਮਾਣਾ ਨੂੰ ਚਿੱਤ ਕੇ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਾਹਿਬਜਾਦਾ ਨਦੀਮ ਅਨਵਾਰ ਖਾਂ ਨੇ ਕਿਹਾ ਕਿ ਅਜਿਹੇ ਕੁਸ਼ਤੀ ਮੁਕਾਬਲੇ ਕਰਵਾਉਣ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲਦੀ ਹੈ ਤੇ ਉਹ ਮਾੜੀਆਂ ਅਲਾਮਤਾ ਤੋਂ ਬਚੇ ਰਹਿੰਦੇ ਹਨ ਤੇ ਨੌਜਵਾਨਾਂ ਦੇ ਹੌਸਲੇ ‘ਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੇ ਜੀਵਨ ਪੱਧਰ ਲਈ ਯੋਜਨਾਵਾਂ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੇ ਹੀ ਪੰਜਾਬ ਦੇ ਆਰਥਿਕ ਹਾਲਾਤ ਬਦਲਣੇ ਸ਼ੁਰੂ ਹੋ ਚੁੱਕੇ ਹਨ ਤੇ ਛੇਤੀ ਹੀ ਪੰਜਾਬ ਖੁਸ਼ਹਾਲੀ ਦੇ ਰਾਹ ਤੇ ਹੋਵੇਗਾ। ਇਸ ਮੌਕੇ ਸ਼ਹਿਬਾਜ ਹੁਸੈਨ, ਮੁਹੰਮਦ ਅਸ਼ਰਫ, ਮਜੀਦ ਖਾਨ, ਮੁਹੰਮਦ ਰਸ਼ੀਦ, ਮੁਹੰਮਦ ਮੁਨੀਰ, ਮੁਹੰਮਦ ਜਾਵੇਦ ਤੇ ਸੋਨੀ ਆਦਿ ਹਾਜ਼ਰ ਸਨ।

Related posts

ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀ ਸੂਬਾ ਪੱਧਰੀ ਵਿਸ਼ਾਲ ਰੈਲੀ ਕੱਲ ਵਿਧਾਨ ਸਭਾ ਵੱਲ ਨੂੰ ਮਾਰਚ ਕਰਨ ਦਾ ਫੈਸਲਾ

INP1012

ਸਿੱਖ ਕੌਣ ਹੈ? -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

ਕੀ ਮੰਦਰਾਂ ਗੁਰਦੁਆਰਿਆਂ ਵਿੱਚੋਂ ਲੱਭਿਆ ਹੈ? – ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

Leave a Comment