Featured India National News Punjab Punjabi Social

ਰਾਏਕੋਟ ਮਲੇਰਕੋਟਲਾ ਰੋਡ ਤੇ ਸਿਖਰ ਦੁਪਿਹਰੇ ਡਿੱਗਦੀਆਂ ਸਨ ਬੂੰਦਾਂ

ਦਰੱਖਤਾਂ ਤੋਂ ਗਿਰਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਮਹੌਲ ਤਰਕਸੀਲਾਂ ਨੇ ਕੀਤਾਂ ਸ਼ਾਤ
ਸੰਦੌੜ 29 ਮਈ ( ਹਰਮਿੰਦਰ ਸਿੰਘ ਭੱਟ)
ਪਿੰਡ ਸ਼ੇਰਗੜ ਚੀਮਾਂ ਨੇੜੇ ਰਾਏਕੋਟ ਮਲੇਰਕੋਟਲਾ ਮੁੱਖ ਮਾਰਗ ਤੇ ਸਿਖਰ ਦੁਪਿਹਰੇ ਦਰੱਖਤਾਂ ਤੋਂ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਇਲ਼ਾਕੇ ਭਰ ਵਿੱਚ ਵੱਖ ਵੱਖ ਚਰਚਾਵਾਂ ਦਾ ਬਜ਼ਾਰ ਪੂਰੇ ਜੋਰਾਂ ਤੇ ਸੀ। ਜਿਸ ਕਰਕੇ ਅੱਜ ਤਕਰਸੀਲ ਸੁਸਾਇਟੀ ਪੰਜਾਬ ਇਕਾਈ ਮਲੇਰਕੋਟਲਾ ਦੇ ਜਥੇਬੰਦਕ ਮੁਖੀ ਡਾ.ਅਬਦੁਲ ਮਜੀਦ, ਕਹਾਣੀਕਾਰ ਕੁਲਵਿੰਦਰ ਕੌਸ਼ਲ,ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ ਨੇ ਅੱਜ ਘਟਨਾ ਸਥਾਨ ਤੇ ਜਾ ਕੇ ਮਾਮਲਾ ਸਾਫ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਬੂੰਦਾਂ ਬਾਰੇ ਦੱਸਿਆ ਕਿ ਇਹ ਘਟਨਾ ਸ਼ਰੀਹ ਦੇ ਦਰੱਖਤ  ਦੇ ਕੋਲ ਜਿਆਦਾ ਹੁੰਦੀ ਹੈ ਜਿੱਥੇ ਇੱਕ ਖਾਸ ਕਿਸਮ ਦਾ ਟਿੱਡਾ (ਬੀਟਾ) ਰਹਿੰਦਾ ਹੈ ਜੋ ਪਾਣੀ ਇੱਕ ਪਿਕਚਾਰੀ ਵਾਂਗ ਸਿੱਟਦਾ ਹੈ ਜੋ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਛਿੱਟਿਆ ਦੇ ਰੂਪ ਵਿੱਚ ਮੀਂਹ ਵਾਂਗ ਲਗਦਾ ਹੈ।ਉਹਨਾਂ ਦੱਸਿਆ ਕਿ ਲੋਕ ਵਿਗਿਆਗਨਕ ਸੋਚ ਧਾਰਨ ਕਰਨ ਅਤੇ ਹਰ ਘਟਨਾ ਦੀ ਤਹਿ ਤੱਕ ਜਾਣ ਤੋਂ ਬਾਅਦ ਹੀ ਗੱਲ ਅੱਗੇ ਲੋਕਾਂ ਸਾਹਮਣੇ ਰੱਖਣ ਨਹੀਂ ਤਾਂ ਐਵੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਤੋਂ ਗੁਰੇਜ ਕਰਨ ਇਸ ਮੌਕੇ ਘਟਨਾ ਸਥਾਨ ਤੇ ਨੰਬਰਦਾਰ ਬਿੱਕਰ ਸਿੰਘ,ਸਰਾਜ ਅਨਵਰ,ਮਾ.ਹਰੀ ਸਿੰਘ ਰੋਹੀੜਾ,ਹਰਵੀਰ ਸਿੰਘ ਕਾਲਾ,ਜਗਦੀਪ ਸਿੰਘ ਕਾਲਾ,ਖੁਸ਼ਪ੍ਰੀਤ ਸਿੰਘ ਸਮੇਤ ਕਈ ਹਾਜ਼ਰ ਸਨ।
ਜਿਕਰਯੋਗ ਹੈ ਕਿ ਇਸ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਇਲਾਕੇ ਭਰ ਦੇ ਲੋਕ ਬਹੁਤ ਸਾਰੇ ਵਹਿਮਾਂ ਭਰਮਾਂ  ਫਲਾਏ ਜਾ ਰਹੇ ਸਨ  ਆਮ ਸੁਨਣ ਵਿੱਚ ਮਿਲਦਾ ਸੀ ਕਿ ਇਹ ਕੋਈ ਪ੍ਰੇਤ ਆਤਮਾ ਹੈ ਜੋ ਸੜਕ ਹਾਦਸੇ ਵਿੱਚ ਮਰ ਕੇ ਇਥੇ ਰਹਿੰਦੀ ਹੈ ਅਤੇ ਬਹੁਤੇ ਲਾਪਰਵਾਹੀ ਜਾਂ ਟ੍ਰੇਫਿਕ ਨਿਯਮਾਂ ਦੀ ਅਣਗਹਿਲੀ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਅਤੇ ਕਈ ਅਖੌਤੀ ਲੋਕ ਲੋਕਾਂ ਦੀ ਇਸ ਬਹਿਮਾਂ ਭਰਮਾਂ ਭਰੀ ਸੋਚ ਦਾ ਲਾਭ ਉਠਾਉਣ ਦੀ ਤਾਕ ਵਿੱਚ ਸਨ ਅਤੇ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਕੋਈ ਧਾਰਮਿਕ ਸਮਾਗਮ ਕਰਵਾਏ ਜਾਣ, ਕੋਈ ਦਾਨ ਪੁੰਨ ਕੀਤਾ ਜਾਵੇ ਫਿਰ ਇਹ ਘਟਨਾ ਹਟੇਗੀ ਨਹੀਂ ਤਾਂ ਕੋਈ ਹੋਰ ਵੱਡੀ ਘਟਨਾ ਹੋ ਸਕਦੀ ਹੈ ਬਹੁਤੇ ਲੋਕ ਇੱਕਲੇ ਇਸ ਰਸਤੇ ਜਾਣ ਤੋਂ ਵੀ ਗੁਰੇਜ ਕਰਦੇ ਸਨ।
ਇਸ ਸਬੰਧੀ ਵਣ ਰੇਂਜ ਅਫਸਰ ਛੱਜੂ ਰਾਮ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਟਿੱਡਾ ਸਰੀਂਹ ਤੇ ਰਿਜਾਇਲ ਦੇ ਦਰੱਖਤ ਤੇ ਵਿਸੇਸ਼ ਕਰਕੇ ਗਰਮੀ ਦੇ ਦਿਨਾਂ ਵਿੱਚ ਆ ਜਾਂਦਾ ਹੈ ਕਰੀਬ ਦੋ ਸਾਲ ਪਹਿਲਾ ਵੀ ਇਸੇ ਤਰਾ ਵਾਪਰਿਆ ਸੀ ਸੁੱਕ ਰਹੇ ਦਰੱਖਤਾਂ ਦੇ ਬਾਰੇ ਉਹਨਾਂ ਕਿਹਾ ਕਿ ਜਲਦ ਹੀ ਮੌਕੇ ਤੇ ਜਾ ਕੇ ਜਾਂਚ ਕਰਨਗੇ।

Related posts

ਗਗਨਦੀਪ ਸਿੰਘ ਭੁੱਲਰ ਨੇ ਡੀ.ਐਸ.ਪੀ (ਸਿਟੀ-੨) ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਿਆ

INP1012

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿਧੂਪੁਰ) ਨੇ ਨੋਟਬੰਦੀ ਵਾਲੇ ਫੈਸਲੇ ਖਿਲਾਫ ਆਵਾਜ ਉਠਾਈ ਤੇ ਦਿੱਤਾ ਧਰਨਾ

INP1012

ਧਰਤੀ ਰੋਵੇ ਜ਼ਾਰੋ-ਜ਼ਾਰ, ਕੋਈ ਕਰੇ ਨਾ ਇਸ ਨੂੰ ਪਿਆਰ!

INP1012

Leave a Comment