Featured India Poetry Punjab Punjabi

ਸ੍ਰੀ ਗੁਰੂ ਅਰਜਨ ਦੇਵ ਜੀ ਜਗਤ ਦੇ ਪੰਜਵੇਂ ਗੁਰੂ -ਸਤਵਿੰਦਰ ਕੌਰ ਸੱਤੀ (ਕੈਲਗਰੀ)

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ ਸਿਮਿਰਿ ਤਿਸੁ ਸਦਾ ਸਮ੍ਹਹਾਲੇ ॥

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।

ਹਾੜ ਦਾ ਮਹੀਨਾ ਤਪਦਾ ਸੂਰਜ ਗਰਮ ਤਪਦਾ।

ਦੇਖ ਦੇਖ ਗੁਰੂ ਠੰਢਾ ਚੰਦੂ ਦਾ ਹਿਰਦਾ ਤਪਦਾ।

ਭਾਣਾ ਤੇਰਾ ਪਿਆਰਾ ਲੱਗਦਾ ਮਿੱਠਾ ਲੱਗਦਾ।

ਤੱਤੀ ਤਵੀ ਤੇ ਬੈਠਾਂ ਗੁਰੂ ਜਰਾਂ ਨਹੀਂ ਤਪਦਾ।

ਰੱਬ ਰੱਬ ਕਹੇ ਪਿਆਰਾ ਸਿਦਕੋ ਨਹੀਂ ਡੋਲਦਾ।

ਜਗਤ ਦਾ ਗੁਰੂ ਪੰਜਵਾਂ ਪਾਤਸ਼ਾਹ ਲੱਗਦਾ।

ਚੰਦੂ ਪਾਪੀ ਨੇ ਸੀ ਉਦੋਂ ਪਾਪ ਨੂੰ ਕਮਾ ਲਿਆ।

ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬੈਠਾ ਲਿਆ।

ਤੱਤੀ ਤਵੀ ਦਾ ਰੰਗ ਲਾਲ ਅੰਗਿਆਰ ਹੋ ਗਿਆ।

ਪਿੰਡਾਂ ਮਹਾਰਾਜ ਦਾ ਲਾਲੋ ਲਾਲ ਸੀ ਹੋ ਗਿਆ।

ਤੱਤੇ ਰੇਤ ਨੂੰ ਗੁਰੂ ਜੀ ਦੇ ਸਿਰ ਵਿੱਚ ਪਾਇਆ।

ਚੰਦੂ ਦੀਵਾਨ ਦਾ ਗੁਰੂ ਨੂੰ ਦੇਖ ਹਿਰਦਾ ਕੰਬਿਆ।

ਪੰਜਵੇਂ ਪਾਤਸ਼ਾਹ ਨੂੰ ਤਵੀ ਤੋਂ ਥੱਲੇ ਲਾਲਿਆ।

ਪਾਪੀਆਂ ਨੇ ਤੱਤੇ ਪਾਣੀ ਦਾ ਦੇਗਾ ਉਬਾਲਿਆ।

ਪਾਤਸ਼ਾਹ ਨੂੰ ਪਾਣੀ ਉੱਬਲਦੇ ਵਿੱਚ ਬੈਠਾ ਲਿਆ।

ਤੱਤੇ ਪਾਣੀ ਵਿਚੋਂ ਵੀ ਕੱਢਣ ਦਾ ਹੁਕਮ ਕਰਿਆ।

ਗੁਰੂ ਜੀ ਦਾ ਸਾਰਾ ਮਾਸ ਹੱਡੀਆਂ ਤੋਂ ਅਲੱਗ ਹੋ ਗਿਆ।

ਗੁਰੂ ਜੀ ਦਾ ਤਪਦਾ ਸਰੀਰ ਠੰਢੇ ਪਾਣੀ ਵਿੱਚ ਠੇਲ੍ਹਿਆ।

ਗੁਰੂ ਜੀ ਨੂੰ ਰਾਵੀ ਦਰਿਆ ਨੇ ਗਲਵੱਕੜੀ ਵਿੱਚ ਲੈ ਲਿਆ।

ਸੱਤੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਨੂੰ ਸੀ ਪਾਲਿਆ।

ਪੰਜਵੇਂ ਗੁਰੂ ਜੀ ਨੇ ਸ਼ਹੀਦਾਂ ਦਾ ਸਿਰਤਾਜ ਕਾਹਲ਼ਿਆ।

ਹੁਣ ਵੀ ਅੰਬਰ ਤੇ ਹਰ ਗੁਰੂ ਪਿਆਰਾ ਰੂਹੋ ਰੋਇਆ।

ਸਤਵਿੰਦਰ ਕੌਰ ਨੇ ਸਿਰ ਗੁਰੂ ਅਰਜਨ ਦੇਵ ਨੂੰ ਝੁਕਾਇਆ।

ਅੱਜ ਵੀ ਸੰਗਤਾਂ ਨੇ ਠੰਢੇ ਸ਼ਰਬੱਤ ਦੀਆਂ ਸ਼ਬੀਲਾਂ ਲਗਾਈਆ।

Related posts

ਤਹਿਸੀਲ ਰਾਜਪੁਰਾ ਦੇ ਦਫਤਰਾਂ ਵਿੱਚ ਰਿਸ਼ਵਤ ਖੋਰੀ ਦੇ ਖਿਲਾਫ ਕਸੀ ਜਾਵੇਗੀ ਲਗਾਮ

INP1012

ਆਵਾਜ਼ ਪ੍ਰਦੂਸ਼ਨ ਮਨੁੱਖੀ ਸਰੀਰ ਲਈ ਬਹੁਤ ਘਾਤਕ……: ਲ਼ੀਲ

INP1012

ਰਾਜਪੁਰਾ ਵਿਖੇ ਗੁਰਦੂਆਰਾ ਸੁਖਮਨੀ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ

INP1012

Leave a Comment