Éducation Featured India National News Punjab Punjabi Social

ਮੁਕਤ ਪਬਲਿਕ ਸਕੂਲ ਦੇ ਬਚਿਆ ਨੇ ਟਾਪਰ ਹਾਸਲ ਕਰਕੇ ਮਾਰੀ ਬਾਜੀ

ਰਾਜਪਰਾ ੩੧ ਮਈ  (ਧਰਮਵੀਰ ਨਾਗਪਾਲ) ਰਾਜਪੁਰਾ ਦੇ ਮੁਕਤ ਪਬਲਿਕ ਸਕੂਲ ਦੇ ਬਚਿਆਂ ਨੇ ਸੀ ਬੀ ਐਸ ਆਈ ਦੀ ੧੨ਵੀਂ ਕਲਾਸ ਦੇ ਨਤੀਜਿਆਂ ਵਿੱਚ ਰਾਜਪੁਰਾ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪਿੰਰਸੀਪਲ ਸ਼੍ਰੀ ਮਤੀ ਗਾਯਤਰੀ ਕੌਸ਼ਲ ਨੇ ਪਹਿਲੇ ਸਥਾਨ ਤੇ ਰਹੇ ਬਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਵਿਸ਼ੇਸ ਤੌਰ ਤੇ ਸਦਾ ਦੇ ਕੇ ਸਨਮਾਨਿਤ ਕੀਤਾ ਉਥੇ ਦੀਪਿਕਾ ਪਾਲ ਜਿਸਨੇ ਬਾਰਵੀ ਜਮਾਤ ਵਿੱਚ ੯੬ ਪ੍ਰਤੀਸ਼ਤ ਅੰਕ ਲੈ ਕੇ ਪੂਰੇ ਰਾਜਪੁਰਾ ਵਿੱਚ ਪਹਿਲਾ ਸਥਾਨ, ਨਨੀਤਾ ਨੇ ੯੫ ਪ੍ਰਤੀਸ਼ਤ ਅੰਕ ਲੈ ਕੇ ਦੂਜਾ, ਵੈਫਵ ੯੩.੬ ਅੰਕ ਲੈ ਕੇ ਤੀਜਾ ਸਥਾਨ ਅਤੇ ਕਰੀਤੀਕਾ ਨੇ ੯੨ ਪ੍ਰਤੀਸ਼ਤ ਅੰਕ ਲੇ ਕੇ ਚੋਥਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੀ ਕਾਮਯਾਬੀ ਦੇ ਪਿਛੇ ਸਕੂਲ ਦੇ ਅਧਿਆਪਿਕਾਵਾਂ ਅਤੇ ਆਪਣੇ ਮਾਪਿਆ ਦੀ ਕੜੀ ਮਿਹਨਤ ਦਾ ਨਤੀਜਾ ਦਸਦੇ ਹੋਏ ਆਪਣੇ ਆਪਣੇ ਸਪਨਿਆਂ ਬਾਰੇ ਦਸਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀ ਮਤੀ ਗਾਯਤਰੀ ਕੌਸ਼ਲ ਨੇ ਸਕੂਲ ਨੂੰ ਰਾਜਪੁਰਾ ਵਿੱਚ ਪਹਿਲੇ ਸਥਾਨ ਤੇ ਲੈ ਕੇ ਆਉਣ ਦਾ ਸਾਰਾ ਸਿਹਰਾ ਬੱਚੇ, ਅਧਿਆਪਿਕਾਵਾਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਦਿੱਤਾ ਅਤੇ ਉਹਨਾਂ ਕਿਹਾ ਕਿ ਇਹਨਾਂ ਦੀ ਦਿਨ ਰਾਤ ਦੀ ਮਿਹਨਤ ਨਾਲ ਹੀ ਬੱਚੇ ਇਸ ਸਥਾਨ ਤੇ ਪਹੁੰਚ ਸਕੇ ਹਨ। ਇਸ ਮੌਕੇ ਜਿਥੇ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਗਾਯਤਰੀ ਕੌਸ਼ਲ ਅਤੇ ਸਕੂਲ ਦੀ ਪ੍ਰਧਾਨ ਸ੍ਰੀ ਮਤੀ ਮਨਦੀਪ ਆਹਲੂਵਾਲੀਆਂ ਪਾਹਵਾ ਨੇ ਬਚਿਆ ਦੀ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਸਤਿੰਦਰ ਪਾਲ ਸਿੰਘ ਪ੍ਰਚੇਜ ਆਫਿਸਰ, ਹਰਵਿੰਦਰ ਸ਼ਰਮਾ, ਕੋਆਰਡੀਨੇਟਰ ਸਾਹਿਤ ਬੱਚੇ ਅਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ।

Related posts

੫੫ ਲੱਖ ਰੁਪੈ ਦੀ ਲਾਗਤ ਨਾਲ ਉਸਾਰੀ ਜਾ ਰਹੀ ਵੱਡੀ ਪਾਣੀ ਵਾਲੀ ਟੈਂਕੀ ਤੇ ਵਿਛਾਈ ਜਾ ਰਹੀ ਸੀਵਰੇਜ਼ ਲਾਇਨ ਦੇ ਕੰਮ ਦਾ ਉਦਘਾਟਨ

INP1012

ਡੀ.ਏ.ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੌਦੇ ਲਾਏ

INP1012

ਪੰਥਕ ਜਥੇਬੰਦੀਆਂ ਵੱਲੋਂ ਸਰਬੱਤ ਖ਼ਾਲਸਾ ਚ ਥਾਪੇ ਤਖ਼ਤਾਂ ਦੇ ਜਥੇਦਾਰ ਅਤੇ ਬੰਦੀ ਸਿੰਘ ਸਨਮਾਨਿਤ

INP1012

Leave a Comment