Featured International News Sports

ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

ਆਸਕਰ (ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋ ਤਕਰੀਬਨ 35 ਕਿ ਮਿ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ  ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ । ਨਾਰਵੇ ਚ  ਭਾਰਤੀ ਭਾਈਚਾਰੇ ਨਾਲ ਸੰਬੱਧਤ  ਵਾਲੀਬਾਲ ਕੱਲਬਾ ਤੇ ਇਲਾਵਾ ਡੈਨਮਾਰਕ ਤੋ ਆਈਆ ਟੀਮਾ ਦਰਮਿਆਨ ਆਪਸੀ ਸੂਟਿੰਗ ਅਤੇ ਸਮæੇਸਿੰਗ ਦੇ ਮੈਚ ਕਰਵਾਏ ਗਏ। ਅਰਦਾਸ ਉਪਰੱਤ ਮੈਚਾ ਦੀ ਸ਼ੁਰੂਆਤ  ਹੋਈ ਅਤੇ ਦਰਸ਼ਕਾ ਨੇ ਵਾਲੀਬਾਲ ਮੈਚਾ ਦਾ ਆਨੰਦ ਮਾਣਿਆ। ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਦੇ ਖਿਡਾਰੀ ਸੂਟਿੰਗ ਚ ਜੈਤੂ ਰਹੇ ਅਤੇ ਰਨਰ ਅਪ ਆਜਾਦ ਸਪੋਰਟਸ ਕੱਲਬ ਨਾਰਵੇ ਦੀ ਟੀਮ ਰਹੀ।ਸਮੈਸ਼ਿਗ ਦੇ ਫਾਈਨਲ ਮੁਕਾਬਲੇ ਚ  ਆਜਾਦ ਸਪੋਰਟਸ ਕੱਲਬ ਨਾਰਵੇ ਦੀ ਟੀਮ ਪਹਿਲੇ ਨੰਬਰ ਤੇ ਸ਼ਹੀਦ ਊਧਮ ਸਿੰਘ ਕੱਲਬ ਨਾਰਵੇ ਦੀ ਟੀਮ ਰਨਰ ਅਪ ਰਹੀ, ਕੱਲਬ ਵੱਲੋ ਜੇਤੂ ਟੀਮਾ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ । ਕੱਲਬ ਵੱਲੋ ਸਵੇਰ ਤੋ  ਹੀ ਚਾਹ ਪਾਣੀ  ਅਤੇ ਬਾਅਦ ਚ ਲੰਗਰ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ ਅਤੇ ਕੱਲਬ ਦੇ ਸ੍ਰ ਗੁਰਦਿਆਲ ਸਿੰਘ ਆਸਕਰ ਤੇ ਸੰਤੋਖ ਸਿੰਘ ਆਪਣੀ ਲੰਗਰ ਦੀ ਲੱਗੀ ਡਿਊਟੀ ਤੇ ਡੱਟੇ ਰਹੇ।ਪ੍ਰੋਗਰਾਮ ਦੇ ਆਖਿਰ ਚ ਛੋਟੇ ਬੱਚਿਆ ਬੱਚੀਆ ਵੱਲੋ ਭੰਗੜਾ ਪਾ ਦਰਸ਼ਕਾ ਅਤੇ ਖਿਡਾਰੀਆ ਨੂੰ ਨੱਚਣ ਲਾ ਦਿੱਤਾ।ਰੈਫਰੀ ਦੀ ਸੇਵਾ ਰਮਿੰਦਰ ਸਿੰਘ ਰੰਮੀ, ਹਰਭਜਨ ਸਿੰਘ, ਕੁਲਵਿੰਦਰ ਸਿੰਘ ਰਾਣਾ, ਹਰਦੀਪ ਸਿੰਘ, ਡਿੰਪੀ ਮੋਗਾ, ਰਾਣਾ ਤਰਾਨਬੀ ਆਦਿ ਵੱਲੋ ਬੜੀ ਬੇਖੂਬੀ ਨਾਲ ਨਿਭਾਈ ਗਈ ਅਤੇ ਸਕੋਰ ਬੋਰਡ ਤੇ ਸ੍ਰ ਗੁਰਦਿਆਲ ਸਿੰਘ ਆਸਕਰ, ਸ੍ਰ ਸੁਖਦੇਵ ਸਿੰਘ, ਸ੍ਰ ਜਸਵੰਤ ਸਿੰਘ ਬੈਸ,ਜੋਗਿੰਦਰ ਸਿੰਘ ਬੈਸ (ਤੱਲਣ), ਜਸਵਿੰਦਰ ਸਿੰਘ ਗਰੇਵਾਲ ਆਦਿ ਆਪਣੀਆ ਜੁੰਮੇਵਾਰੀਆ ਤੇ ਡੱਟੇ ਰਹੇ। ਮੀਡੀਆ ਕੇਵਰਜ ਰੁਪਿੰਦਰ ਢਿੱਲੋ ਮੋਗਾ ਵੱਲੋ ਕੀਤੀ ਗਈ। ਇਸ ਸਫਲ ਟੂਰਨਾਮੈਟ ਕਰਵਾਉਣ ਦਾ ਸਿਹਰਾ ਆਜਾਦ ਕੱਲਬ ਸ੍ਰ ਜੋਗਿੰਦਰ ਸਿੰਘ ਬੈਸ,ਗੁਰਦਿਆਲ ਸਿੰਘ ਆਸਕਰ,ਜਸਵੰਤ ਸਿੰਘ ਬੈਸ,ਜਸਪ੍ਰੀਤ ਸਿੰਘ ਸੋਨੂੰ, ਸੁਖਦੇਵ ਸਿੰਘ ਸਲੇਮਸਟਾਦ,ਡਿੰਪੀ ਮੋਗਾ,ਸ੍ਰ ਗੁਰਦੀਪ ਸਿੰਘ ਸਿੱਧੂ,ਕੁਲਵਿੰਦਰ ਸਿੰਘ ਰਾਣਾ, ਜਤਿੰਦਰ ਸਿੰਘ ਬੈਸ  ਤੇ ਕੱਲਬ ਦੇ ਸਮੂਹ ਮੈਬਰਾ (ਅੋਰਤਾ/ਮਰਦਾ) ਅਤੇ ਸਹਿ ਸਹਿਯੋਗੀਆ  ਨੂੰ ਜਾਦਾ ਹੈ। ਸਮਾਪਤੀ  ਵੇਲੇ  ਕੱਲਬ ਅਹੁਦੇਦਾਰਾ ਵੱਲੋ  ਦਰਸਕਾ ਅਤੇ  ਆਈਆ ਹੋਈਆ  ਟੀਮਾ ਦਾ ਤਹਿ ਦਿਲੋ ਧੰਨਵਾਦ  ਅਤੇ ਸ਼ਾਮ ਦੇ ਖਾਣੇ ਦਾ ਸਹੋਣਾ ਪ੍ਰੰਬੱਧ ਕੀਤਾ  ਗਿਆ।

Related posts

ਪੰਜਾਬ ਪ੍ਰਦੂਸ਼ਣ ਰੋਕਥਾਮ ਵੱਲੋਂ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ

INP1012

ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਵੈਨਾਂ ਰਵਾਨਾ

INP1012

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਰਾਜਵਿੰਦਰ ਸਿੰਘ ਨੇ ਨੈਸ਼ਨਲ ਖੇਡਾਂ ਵਿਚ ਥਾਂ ਬਣਾਈ

INP1012

Leave a Comment