Featured International News Punjab Punjabi Sports

ਨਾਰਵੀਜਿਨ(ਨਾਰਵੇ)ਲੋਕਾ ਦਾ ਪੈਡੂ ਮੇਲਾ -ਲੀਅਰ

ਲੀਅਰ (ਰੁਪਿੰਦਰ ਢਿੱਲੋ ਮੋਗਾ)ਨਾਰਵੇ  ਦੁੱਨੀਆ ਦੇ ਉਹਨਾ ਮੁੱਲਕਾ ਚੋ ਇੱਕ ਹੈ ਜੋ ਦਿਨ ਬ ਦਿਨ  ਤੱਰਕੀ ਦੀ ਰਾਹ ਵੱਲ ਵੱਧਦਾ ਜਾ ਰਿਹਾ  ਹੈ। ਕੁੱਲ 52 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ  ਹਰ ਇੱਕ ਦਾ ਰਹਿਣ ਸਹਿਣ  ਅੱਤੇ  ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ ਕਿੰਨੀ ਵੀ  ਤੱਰਕੀ ਕਰ ਲਵੇ ਜਿਵੇ  ਕਹਿੰਦੇ ਹਨ  ਨਵੇ 100 ਦਿਨ ਅੱਤੇ ਪੁਰਾਣਾ ਇੱਕ ਦਿਨ  ਵਾਲੀ  ਕਹਾਵੱਤ  ਕੱਦੇ ਝੂੱਠੀ ਨਹੀ ਹੋਈ, ਤੱਰਕੀ ਦੀਆ ਬੁਲੰਦੀਆ ਛੁਹੰਦੇ ਹੋਏ ਵੀ ਜੱਦ ਕੱਦੇ ਪੁਰਾਣੇ ਦਿਨਾ ਦੀ  ਗੱਲ ਹੁੰਦੀ ਹੈ ਤਾ ਨਾਰਵੀਜਿਨ ਲੋਕੀ ਇਸ  ਪੱਖੀ ਵਿਸ਼ੇਸ ਧਿਆਨ ਦਿੰਦੇ ਹਨ।ਪੰਜਾਬ ਦੇ ਪੈਡੂ ਮੇਲਿਆ  ਅੱਤੇ ਪੰਜਾਬੀਆ ਦੇ ਉਤਸ਼ਾਹ ਵਾਂਗ ਨਾਰਵੇ ਦੇ ਲੋਕਾ ਵਿੱਚ ਵੀ ਇੱਥੌ ਦੀ ਸੰਸਕ੍ਰਿਤੀ, ਸਭਿਅੱਤਾ ਅੱਤੇ ਪੁਰਾਣੇ ਰੀਤੀ ਰਿਵਾਜਾ ਆਦਿ  ਨਾਲ ਜੁੜੇ  ਇੱਕਠ ਜਾ ਮੇਲਿਆ ਪ੍ਰਤੀ  ਵਿਸੇਸ ਉਤਸ਼ਾਹ ਹੁੰਦਾ ਹੈ।

ਲੀਅਰ  ਦਾ ਇਲਾਕਾ ਨਾਰਵੇ ਦੀ ਰਾਜਧਾਨੀ ਸਲੋ ਤੋ ਤਕਰੀਬਨ 40 ਕਿ ਮਿ ਦੂਰੀ ਤੇ ਇੱਕ ਖੇਤੀ ਪ੍ਰਧਾਨ ਇਲਾਕਾ  ਹੈ। ਨਾਰਵੇ ਦੀ ਧਰਤੀ ਤੇ ਜਦ ਪੰਜਾਬੀਆ ਨੇ ਆਮਦ ਕੀਤੀ ਤਾ ਬਹੁਤਾ ਨੇ ਇਸ ਇਲਾਕੇ  ਦੇ ਫਾਰਮਾ  ਤੇ ਕੰਮ ਕਰ ਪ੍ਰਵਾਸੀ ਜਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਇਹੀ ਵਜਾਂ ਹੈ ਕਿ ਅੱਜ  ਇਸ ਇਲਾਕੇ ਵਿੱਚ  ਕਾਫੀ ਪੰਜਾਬੀ  ਭਾਈਚਾਰੇ  ਦੀ ਵੱਸੋ ਹੈ,ਅਤੇ  ਗੁਰੂਦੁਆਰਾ ਸਾਹਿਬ ਵੀ ਇਸ ਇਲਾਕੇ ਚ ਸਥਾਪਿਤ ਹੈ। 10_11 ਜੂਨ ਨੂੰ ਲੀਅਰ ਸ਼ਹਿਰ ਵਿੱਚ ਲੀਅਰ ਡੇ (ਲਇਰ ਦਅੇ) ਮਨਾਇਆ ਗਿਆ, ਜੋ ਕਿ ਪੰਜਾਬ ਦੇ ਮੇਲਿਆ ਵਾਂਗ ਹੀ ਮੇਲਾ ਸੀ। ਫੱਰਕ ਸਿਰਫ ਸੀ ਇੱਕ ਗੋਰੀ ਚਮੜੀ ਦਾ  ਪਰ ਪੰਜਾਬ ਦੇ ਮੇਲਿਆ ਵਾਂਗ ਹੀ ਫੜੀਆ ਲੱਗੀਆ, ਪੌਕੌੜਿਆ ਦੀ ਥਾਂ ਇੱਥੋ ਦੇ ਖਾਣਿਆ ਦੀ ਖੁਸਬੂ ਮੱਲੋ ਮੱਲੀ ਆਪਣੇ ਵਾਲ ਖਿੱਚ ਰਹੀ ਸੀ। ਇੱਥੇ ਦੇ ਖਾਣੇ ਦੀਆ ਸਟਾਲਾ ਤੋ ਇਲਾਵਾ  ਵਿੱਦੇਸ਼ੀ ਭਾਈਚਾਰੇ ਦੇ ਖਾਣੇ ਜਿੰਨਾ ਚੋ ਪ੍ਰਮੁੱਖ ਥਾਈ, ਵੀਤਿਨਾਮੀ ਅੱਤੇ ਭਾਰਤੀ ਪਕਵਾਨ ਗੋਰਿਆ ਨੂੰ  ਆਪਣੇ ਵੱਲ ਖਿੱਚ ਰਹੇ ਸਨ। ਇਸ ਇਲਾਕੇ ਦੇ  ਪੈਡੂ ਜੱਟ ਪੁਰਾਣੇ ਪਹਿਰਾਵੇ  ਅੱਤੇ 60_70 ਸਾਲ ਪੁਰਾਣੀਆ  ਪਰਿਵਾਰ ਵੱਲੋ ਸਾਭੀਆ ਕਾਰਾ ਅੱਤੇ ਘੌੜੇ ਬਾਘੀਆ  ਨੂੰ ਕੱਢ ਅੱਜ ਦੇ ਪੰਜਾਬ ਦੇ ਗਭਰੂਆ ਦੇ ਬੂਲੱਟ ਦੇ ਝੂੱਟਆ ਵਾਂਗ ਭਲਵਾਨੀ ਗੇੜੇ ਦੇ ਰਹੇ ਸੀ।ਇਲਾਕੇ ਦੇ ਕਿਸਾਨ ਪਰਿਵਾਰ ਟਰੈਕਟਰ ਟਰਾਲੀਆ ਤੇ ਮੇਲੇ ਤੇ ਆਉਣ ਚ ਖੁਸ਼ੀ ਮਹਿਸੂਸ ਕਰਦੇ ਹਨ ਅਤੇ 70_80 ਨੂੰ ਪੁੱਜੇ ਕਈ ਪੈਡੂ ਬਜੁਰੱਗ ਪੰਜਾਬੀ ਪਹਿਰਾਵੇ ਕੁੜਤੇ ਪਜਾਮੇ  ਨਾਲ ਮਿੱਲਦੇ ਜੁੱਲਦੇ  ਪਹਿਰਾਵਾ ਪਾਈ ਅੱਤੇ ਕਈ ਅਰੋਤਾ ਘੱਗਰੇ ਵਰਗੇ ਪੁਰਾਤਨ ਪਹਿਰਾਵਾ ਪਾ ਮਾਣ ਅੱਤੇ ਕਈਆ ਹੋਰਾ ਤੋ ਵੱਖਰਾ ਮਹਿਸੂਸ ਕਰ ਰਹੀਆ ਸਨ।

ਮੇਲੇ ਦੇ ਪਹਿਲੇ ਦਿਨ ਪੰਜਾਬ ਵਾਂਗ  ਹੀ ਸਿਆਸੀ ਤਕਰੀਰਾ ਕਰ ਸਿਆਸੱਤਦਾਨ  ਲੋਕਾ ਨੂੰ ਸੰਬੋਧਨ ਹੋਏ ਅੱਤੇ ਇੱਥੋ ਦੇ ਲੋਕ ਨਾਚ ਅੱਤੇ ਸੰਗੀਤ ਨਾਲ ਜੁੜੀਆ ਮੰਡਲੀਆ ਨੇ ਆਪਣੇ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ ਅੱਤੇ ਸਕੂæਲੀ ਬੱਚਿਆ ਵੱਲੋ ਵੀ  ਪਰੇਡ ਆਦਿ ਕੀਤੀ ਗਈ।ਇਸ ਤੋ ਇਲਾਵਾ ਵੱਖ ਵੱਖ ਫਾਰਮਾ ਵਾਲੇ ਪਿਤਾ ਪੁਰੱਖੀ ਸਾਭੀਆ ਵੱਸਤਾ  ਦੀ  ਨੁਮਾਇਸ਼  ਲਾ ਪੁਰਾਣੇ ਦਿਨਾ ਦੀਆ ਯਾਦਾ ਅਤੇ ਵੱਸਤਾ ਨਵੀ ਪੀੜੀ ਨਾਲ ਸਾਂਝੀਆ ਕਰ ਰਹੇ ਸਨ।

ਮੋਸਮ ਦੀ ਕਰੋਪੀ ਯਾਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਲੀਅਰ ਇਲਾਕੇ ਨਾਲ ਜੁੜੇ ਪਿੰਡਾ  ਜਾ ਕਸਬੇ ਜਿੰਨਾ ਚੋ ਟਰਾਨਬੀ, ਰਾਈਸਤਾ, ਏਗੇ, ਲੀਅਰਸਕੂਗਨ, ਸੀਲਿੰਗ,ਸ਼ੋਸਤਾ ਅਤੇ ਨਾਲ ਲੱਗਦੇ ਸ਼ਹਿਰ ਦਰਾਮਨ  ਦੇ ਲੋਕਾ ਨੇ ਇਸ ਪੈਡੂ ਮੇਲਾ ਦਾ ਖੁਬ ਆਨੰਦ ਮਾਣਿਆ।

 

Related posts

ਵੱਡੇ ਰੱਬ ਨੂੰ ਮੇਰਾ ਸੀਸ ਝੁਕਦਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

ਮੁਫਤ ਦਵਾਈ ਉਪਲੱਬਧ ਕਰਵਾਕੇ ਜਰੁਰਤਮੰਦ ਦਾ ਜੀਵਨ ਬਚਾਉਣ ਤੋਂ ਵੱਡਾ ਕੋਈ ਪੁੰਨ ਨਹੀਂ : ਗੋਸ਼ਾ

INP1012

ਲਿਫਟਿੰਗ ਦੀ ਕਛੂਆ ਚਾਲ ਅਨਾਜ ਮੰਡੀ ਚ ਲੱਗੇ ਬੋਰੀਆਂ ਦੇ ਅੰਬਾਰ ਕਿਸਾਨ ਸੜਕਾਂ ਤੇ ਮਾਲ ਸੁੱਟਣ ਲਈ ਮਜਬੂਰ

INP1012

Leave a Comment