Featured India National News Punjab Punjabi Social

ਮਾਲੇਰਕੋਟਲਾ ਦੀ ਤਬਲੀਗੀ ਮਰਕਜ ‘ਚ ਖਤਮੇ ਕੁਰਆਨ ਦੀ ਦੁਆ ਹਜ਼ਾਰਾਂ ਦੀ ਸੰਖਿਆ ਵਿੱਚ ਪਹੁੰਚੇ ਲੋਕ

ਮਾਲੇਰਕੋਟਲਾ ੧੬ ਜੂਨ (ਪਟ): ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰਾਤ ਨੂੰ ਈਸ਼ਾ ਦੀ ਨਮਾਜ਼ ਤੋ ਬਾਅਦ ਕੁਰਆਨ- ਏ-ਪਾਕ ਨੂੰ ਜੁਬਾਨੀ ਤਰਾਵੀਹ ਦੀ ਵਿਸ਼ੇਸ਼ ਨਮਾਜ਼ ਵਿੱਚ ਪੜਕੇ ਸੁਣਾਉਣ ਦੇ ਤਹਿਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਪ੍ਰਬੰਧਕਾਂ ਵੱਲੋ ਇਸ ਲਈ ਪ੍ਰਬੰਧ ਕੀਤੇ ਗਏ ਹਨ ਜਿਵੇਂ ਜਿਵੇਂ ਰਮਜ਼ਾਨ ਦਾ ਮਹੀਨਾ ਖਤਮ ਹੁੰਦਾ ਜਾ ਰਿਹਾ ਹੈ ਉਸੇ ਤਰਾਂ ਹਰ ਮਸਜਿਦ ਵਿੱਚ ਕੁਰਆਨੇ ਪਾਕ ਦੇ ਪੂਰਾ ਹੋਣ ਤੇ ਦੂਆਵਾਂ ਦਾ ਸਿਲਸਿਲਾ ਵੀ ਜਾਰੀ ਹੈ । ਮਾਲੇਰਕੋਟਲਾ ਦੀ ਸਭ ਤੋ ਵੱਡੀ ਮਸਜਿਦ ਤੇ ਪੰਜਾਬ ਦੇ ਪ੍ਰਸਿੱਧ ਦੀਨੀ ਤਬਲੀਗੀ ਮਰਕਜ ਮਦਨੀ ਮਸਜਿਦ ਮਾਲੇਰਕੋਟਲਾ ‘ਚ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ-ਉਲ-ਮੁਬਾਰਕ ਨੂੰ ਸਮਰਪਿਤ ਨਮਾਜ਼-ਏ-ਤਰਾਵੀਆਂ ਵਿੱਚ ਕੁਰਆਨ ਮਜੀਦ ਨੂੰ ਸੁਣਨ ਦਾ ਰੁਝਾਨ ਸ਼ਹਿਰ ਦੀਆ ਸਭ ਮਸਜਿਦਾਂ ਤੋ ਵੱਧ ਲੋਕਾਂ ਵੱਲੋਂ ਬੀਤੇ  ੨੦ ਦਿਨਾਂ ਤੋਂ ਰਾਤ ਨੂੰ ਨਮਾਜ਼-ਏ-ਤਰਾਵੀਹ ਵਿੱਚ ਕੁਰਆਨ ਮਜੀਦ ਨੂੰ ਪੰਜਾਬ ਦੇ ਪ੍ਰਸਿੱਧ ਇਸਲਾਮਿਕ ਵਿਦਵਾਨ ਅਤੇ ਮੁਫਤੀ ਏ ਆਜਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਦੀ ਸੁਰੀਲੀ ਆਵਾਜ਼ ਵਿੱਚ ਸੁਣਿਆ ਜਾ ਰਿਹਾ ਸੀ। ਕੱਲ ਦੇਰ ਰਾਤ ਇਸ ਦੇ ਆਖਰੀ ਪੜਾਵ ਨੂੰ ਮੁਫਤੀ ਸਾਹਿਬ ਵਲੋਂ ਸੈਕੜਿਆਂ ਦੀ ਸੰਖਿਆ ਵਿੱਚ ਮੁਸਲਿਮ ਭਰਾਵਾਂ ਦੀ ਹਾਜ਼ਰੀ ਵਿੱਚ ਨਮਾਜ-ਏ-ਤਰਾਵੀਆਂ ਵਿੱਚ ਪੂਰਾ ਕੀਤਾ ਗਿਆ। ਇਸ ਤੋਂ ਬਾਦ ਖਤਮੇ ਕੁਰਾਅਨ ਦੀ ਦੂਆ ਲਈ ਸ਼ਾਮਿਲ ਹੋਣ ਵਾਸਤੇ ਮਾਲੇਰਕੋਟਲਾ ਸ਼ਹਿਰ ਤੇ ਪਿੰਡਾ ਦੇ ਲੋਕਾਂ ਨੇ ਪਹੁੰਚਕੇ ਗਿਣਤੀ ਹਜ਼ਾਰਾਂ ਦੀ ਸੰਖਿਆ ਵਿੱਚ ਪਹੁੰਚਾ ਦਿੱਤੀ । ਸ਼ਹਿਰ ਦੀ ਸਭ ਤੋ ਵੱਡੀ ਮਰਕਜ ਮਦਨੀ ਮਸਜਿਦ ਵੀ ਪਹੰਚੇ ਲੋਕਾਂ ਦੀ ਗਿਣਤੀ ਸਾਹਮਣੇ  ਛੋਟੀ ਦਿਖਾਈ ਦੇ ਰਹੀ ਸੀ। ਰਾਤ ਤਰਾਵੀਹ ਦੀ ਨਮਾਜ਼ ਤੋਂ ਬਾਅਦ ਮੁਫਤੀ ਸਹਿਬ ਨੇ ੧੦:੨੫ ਵਜੇ ਦੁਆ ਸ਼ੁਰੂ ਕਰਵਾਈ ਗਈ ਅਤੇ ਕਰੀਬ ੧੧:੦੦ ਵਜੇ ਤੱਕ ਚੱਲੀ ਇਸ ਦੂਆ ਵਿੱਚ ਲੋਕਾਂ ਵੱਲੋ ਆਪਣੇ ਗੁਨਾਹਾਂ ਤੇ ਪਛਤਾਵਾ ਕਰਦਿਆਂ  ਰੌਂਦੇ ਹੋਏ ਆਪਣੇ ਰੱਬ ਤੋਂ ਦੁਨੀਆ ਦੀ ਰਾਹਤੋ ਰਸਾਨੀ ਦੇਸ਼ ਵਿੱਚ ਅਮਨੋ ਅਮਾਨ ਲਈ ਦੁਆਵਾਂ ਕੀਤੀਆ ਗਈਆਂ। ਇਸ ਵਿਸ਼ੇਸ਼ ਮੌਕੇ ਤੇ ਦੁਆ ਵਿੱਚ ਸ਼ਿਰਕਤ ਕਰਨ ਵਾਲੇ  ਲੋਕਾਂ ਵੱਲੋਂ ਮਸਜਿਦ ਵਿੱਚ ਜਗ੍ਹਾ ਲੈਣ ਲਈ ਅੱਜ ਨਮਾਜ ਤੋਂ ਕਾਫੀ ਸਮਾਂ ਪਹਿਲਾਂ ਹੀ ਵੱਡੀ ਸੰਖਿਆ ਵਿੱਚ ਪਹੁੰਚਣ ਦਾ ਰੁਝਾਨ ਜਾਰੀ ਰਿਹਾ ਅਤੇ ਦੁਆ ਤੋਂ ਬਾਅਦ ਇਨਾਂ ਲੋਕਾਂ ਨੂੰ ਘਰ ਜਾਣ ਲਈ ਵੱਧ ਭੀੜ ਹੋਣ ਕਾਰਣ ਲੰਬੀ ਦੇਰ ਆਪਣੇ ਵਹੀਕਲਾਂ ਕੱਢਣ ਲਈ ਇੰਤਜ਼ਾਰ ਕਰਨਾ ਪਿਆ।

Related posts

ਨਵੇਂ ਸਾਲ–ਹਰਮਿੰਦਰ ਸਿੰਘ ਭੱਟ

INP1012

ਸੇਰਗੜ ਚੀਮਾ ਵਿਖੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਤੇ ਹੋਣਹਾਰ ਬੱਚੇ ਕੀਤੇ ਸਨਮਾਨਿਤ

INP1012

ਬਲਰਾਜਪ੍ਰੀਤ ਨੇ ਲੌਂਗ ਜੰਪ ‘ਚ ਪ੍ਰਾਪਤ ਕੀਤਾ ਪਹਿਲਾ ਸਥਾਨ-ਮਹਿਦੂਦਾਂ ਪਰਿਵਾਰ ‘ਚ ਖੁਸ਼ੀ ਦਾ ਮਾਹੌਲ

INP1012

Leave a Comment