Éducation Featured India National News Punjab Punjabi Social

ਰਾਜੇਸ਼ ਰਿਖੀ, ਕੁਲਵਿੰਦਰ ਕੌਂਸਲ ਅਤੇ ਹਰਮਿੰਦਰ ਸਿੰਘ ਭੱਟ ਯੁਵਾ ਲੇਖਕ ਅਵਾਰਡ ਨਾਲ ਸਨਮਾਨਿਤ

ਸੰਦੌੜ (ਹਰਮਿੰਦਰ ਸਿੰਘ ਭੱਟ)
ਪੰਜਾਬੀ ਸਾਹਿੱਤ ਸਭਾ ਸੰਦੌੜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੇਖਕ ਸ੍ਰੀ ਰਾਜੇਸ਼ ਰਿਖੀ, ਕੁਲਵਿੰਦਰ ਕੌਸ਼ਲ ਅਤੇ ਹਰਮਿੰਦਰ ਭੱਟ ਦ ਸਨਮਾਨ ਯੁਵਾ ਲੇਖਕ ਅਵਾਰਡ ਨਾਲ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿੱਤ ਦੇ ਬਾਬਾ ਬੋਹੜ ਸ੍ਰੀ ਓਮ ਪ੍ਰਕਾਸ਼ ਗਾਸੋ ਪੰਜਾਬੀ ਕਹਾਣੀ ਦੇ ਸਿਰਮੌਰ ਲੇਖਕ ਜਸਵੀਰ ਰਾਣਾ ਜੀ, ਡਾ. ਚਰਨਦੀਪ ਸਿੰਘ , ਰਣਜੀਤ ਆਜ਼ਾਦ ਕਾਂਝਲਾ , ਪਵਨ ਹਰਚੰਦ ਪੁਰੀ ਅਤੇ ਪ੍ਰੋ: ਗੁਰਦੇਵ ਸਿੰਘ ਚੁੰਬਰ ਸਸ਼ੋਭਿਤ ਹੋਏ। ਇਹ ਸਮਾਗਮ ਵਿੱਚ ”ਪਾਣੀ ਦੇ ਡਿਗਦੇ ਪੱਧਰ” ਉੱਤੇ ਇੱਕ ਸਾਹਿੱਤਿਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕਵਿਤਾ, ਮਿੰਨੀ ਕਹਾਣੀ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਵਿੱਚ ਅਕਰਮ ਧੂੜਕੋਟ. ਅਵਤਾਰ ਪੰਡੋਰੀ ਅਤੇ ਦਵਿੰਦਰ ਕੋਰ ਨਵਾਂ ਸ਼ਹਿਰ ਨੇ ਕਵਿਤਾ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਮਿੰਨੀ ਕਹਾਣੀ ਵਿੱਚ ਬਰਿੰਦਰਪਾਲ ਸਿੰਘ ਛਾਪਾ ਅਤੇ ਲੇਖ ਮੁਕਾਬਲੇ ‘ਚ ਪਰਮਜੀਤ ਕੌਰ ਕੋਕਰੀ ਕਲਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗਾਸੋ ਨੇ ਕਿਹਾ ਕਿ ਸਾਹਿੱਤ ਸਿਰਜਣਾ ਇਸ ਤਰ•ਾਂ ਦੀ ਹੋਣੀ ਚਾਹੀਦੀ ਹੈ ਕਿ ਜਿਸ ਨਾਲ ਸਹੀ ਅਰਥਾਂ ਵਿੱਚ ਮਨੁੱਖ ਦੀ ਸਿਰਜਣਾ ਹੋ ਸਕੇ। ਇਸ ਮੌਕੇ ਕਹਾਣੀਕਾਰ ਜਸਵੀਰ ਰਾਣਾ ਨੇ ਬੋਲਦੇ ਕਿਹਾ ਜੇਕਰ ਨਵੇਂ ਲੇਖਕ ਆਪਣੀ ਕਲਮ ਨੂੰ ਸਹੀ ਅਰਥਾਂ ਵਿੱਚ ਪੇਸ਼ ਕਰਨ ਤਾਂ ਸਮਾਜ ਅਤੇ ਮਨੁੱਖ ਦਾ ਭਲਾ ਹੋ ਸਕੇਗਾ। ਇਸ ਮੌਕੇ ਰਣਜੀਤ ਫਰਵਾਲੀ ਦੀ  ਕਿਤਾਬ ‘ਦੀਪ ਜੋਤ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬੀ ਸਾਹਿੱਤ ਸਭਾ ਰਾਏਕੋਟ ਦੇ ਪ੍ਰਧਾਨ ਬਲਵੀਰ ਬੱਲੀ, ਪੰਜਾਬੀ ਸਾਹਿੱਤ ਸਭਾ ਸ਼ੇਰਪੁਰ ਦੇ ਅਹੁਦੇਦਾਰ ਰਾਜਿੰਦਰ ਜੀਤ ਕਾਲਾਬੂਲਾ ਅਤੇ ਕਰਤਾਰ ਸਿੰਘ ਠੁੱਲੀਵਾਲ ਅਤੇ ਸਮਾਜਸੇਵੀ ਕੇਸਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਸਮੇਂ ਸਭਾ ਦੇ ਖ਼ਜ਼ਾਨਚੀ ਬਲਵੰਤ ਫਰਵਾਲੀ ਨੇ ਆਏ ਹੋਏ ਲੇਖਕਾਂ ਨੂੰ ਜੀਓ ਆਇਆ ਆਖਿਆ। ਇਸ ਸਮੇਂ ਸੁਰਜੀਤ ਅਰਮਾਨ, ਕੁਲਵੰਤ ਲੋਹਗੜ, ਨਿਰਮਲ ਸਿੰਘ ਸੰਦੌੜ, ਅੰਮ੍ਰਿਤਪਾਲ ਸਿੰਘ ਉੱਪਲ, ਰਣਜੀਤ ਫਰਵਾਲੀ, ਮੱਘਰ ਸਿੰਘ ਭੂਦਨ ਅਤੇ ਜੇਤੂ ਲੇਖਕਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਜਸਵੀਰ ਸਿੰਘ ਕਲਿਆਣ,ਸਭਾ ਦੇ ਜਨਰਲ ਸਕੱਤਰ ਜਸਵੀਰ ਕੰਗਣਵਾਲ, ਵਰਿੰਦਰ ਸਿੰਘ ਫਰਵਾਲੀ, ਦਰਸ਼ਨ ਸਿੰਘ ਦਰਦੀ, ਕ੍ਰਿਸ਼ਨ ਮਹਿਤੋ, ਤਰਸੇਮ ਮਹਿਤੋ ਵੀ ਹਾਜ਼ਰ ਸਨ।ਅੰਤ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਏ ਹੋਏ ਸਾਰੇ ਲੇਖਕ ਸਾਹਿਬਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੋਬਿੰਦ ਸੰਦੌੜਵੀਂ ਨੇ ਬਾਖ਼ੂਬੀ ਨਿਭਾਈ।

Related posts

ਵਿਧਾਇਕ ਵਲੋਂ ਦਿੱਤੀ ਚੁਣੌਤੀ ਤੇ ਬਹਿਸ ਲਈ ਤਿਆਰ ਹਾਂ:ਨਿਆਮਤਪੁਰਾ

INP1012

ਰਾਜਪੁਰਾ ਪੁਲਿਸ ਵੱਲੋਂ 01 ਕਿੱਲੋਗ੍ਰਾਮ ਹੈਰੋਇਨ ਸਮੇਤ 02 ਵਿਅਕਤੀ ਕਾਬੂ

INP1012

ਪੰਜਾਬ ‘ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

INP1012

Leave a Comment