Featured Punjab Punjabi ਧਾਰਮਿਕ

ਜਿਸ ਨੂੰ ਰੱਬ ਨੇ ਆਪਦੇ ਪਿਆਰ ਦੇ ਕਾਬਲ ਬਣਾ ਦਿੱਤਾ ਹੈ –ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 315 of 1430

ਨਿੰਦਾ ਕਰਨ ਵਾਲੇ ਸਤਿਗੁਰ ਅਰਜਨ ਦੇਵ ਜੀ ਸਾਰੇ ਗੁਰੂ ਜੀ ਦੇ ਸਮੇਂ ਸਨ। ਸਤਿਗੁਰ ਅਰਜਨ ਦੇਵ ਗੁਰੂ ਜੀ ਦੀ ਬਾਣੀ ਨੇ ਦੱਸਿਆ ਹੈ, ਨਿੰਦਾ ਕਰਨ ਵਾਲਿਆਂ ਵਿਚੋਂ ਬਚੇ ਹੋਏ ਝੂਠੀਆਂ, ਮਾੜੀਆਂ ਗੱਲਾਂ ਕੋਲੋ ਬਣਾ ਕੇ ਕਰਨ ਵਾਲੇ ਨਿੰਦਕ ਦੀ ਆਤਮਾਂ ਨੂੰ ਮਾਰ  ਕੇ ਰੱਬ ਨੇ ਰੋਕ ਦਿੱਤਾ ਹੈ। ਸਤਿਗੁਰ ਨਾਨਕ ਜੀ ਆਪ ਹੀ ਭਗਤਾਂ ਦੇ ਆਸਰੇ ਬਣਦੇ ਹਨ। ਰੱਬ ਹਰ ਥਾਂ ਉੱਤੇ ਵੱਸਦਾ ਮੂਹਰੇ ਪ੍ਰਤੱਖ ਦਿਸਦਾ ਹੈ। ਜੋ ਬੰਦੇ ਪ੍ਰਭੂ ਦੇ ਪਹਿਲਾਂ ਤੋਂ ਹੀ ਜਨਮ ਵੇਲੇ ਦੇ ਉੱਕੇ, ਵਿਸਾਰੇ ਹੋਏ ਹਨ। ਉਨ੍ਹਾਂ ਦਾ ਕਿਤੇ ਹੋਰ ਵੀ ਹੱਥ ਨਹੀਂ ਪੈਦਾ, ਹੋਰ ਕੋਈ ਆਸਰਾ ਨਹੀਂ ਬਣਦਾ। ਤਿਸ ਸਤਿਗੁਰ ਨਾਨਕ ਜੀ ਨੇ ਆਤਮਾ ਵੱਲੋਂ ਮਾਰੇ ਹੋਏ ਹਨ, ਜੋ ਦੁਨੀਆ ਦਾ ਹਰ ਕੰਮ ਕਰਨ ਵਾਲਾ ਹੈ। ਜੋ ਦੁਨੀਆ ਦਾ ਹਰ ਕੰਮ ਕਰਨ ਵਾਲਾ ਹੈ। ਜੋ ਬੰਦੇ ਰਾਤ ਦੇ ਹਨੇਰੇ ਦਾ ਆਸਰਾ ਲੈ ਕੇ, ਲੋਕਾਂ ਨੂੰ ਲੁੱਟਣ ਲਈ ਤੁਰੇ ਹਨ। ਰੱਬ ਉਨ੍ਹਾਂ ਨੂੰ ਜਾਣਦਾ ਹੈ। ਉਹ ਪਰਾਈਆਂ ਦੂਜੇ ਦੀਆਂ ਜ਼ਨਾਨੀਆਂ ਛੁੱਪ-ਛੁੱਪਾ ਕੇ ਦੇਖਦੇ ਹਨ। ਮਾੜੇ ਘਟੀਆਂ ਥਾਂ ਪਾੜ ਲਾਉਂਦੇ ਹਨ ਤੇ  ਸ਼ਰਾਬ ਨੂੰ ਮਿੱਠਾ ਕਰਕੇ ਪੀਂਦੇ ਹਨ। ਆਪੋ-ਆਪਣੇ ਆਪੇ ਕੀਤੇ ਹੋਏ ਕਰਮਾਂ ਅਨੁਸਾਰ ਪਛਤਾਉਂਦੇ ਹਨ। ਅਜਰਾਈਲੁ ਮੌਤ ਦਾ ਜਮਦੂਤ ਇਸ ਤਰਾਂ ਸਜ਼ਾ ਦਿੰਦਾ ਹੈ। ਜਿਵੇਂ ਤੇਲ ਕੱਢਣ ਨੂੰ ਤਿਲ਼ਾਂ ਨੂੰ ਘਾਣੀ ਦੇ ਬਹੁਤ ਬਰੀਕ ਵੇਲਣੇ ਵਿੱਚੋਂ ਕੱਢੀਦਾ ਹੈ। ਰੱਬ ਦੇ ਸੱਚੇ ਬੰਦਗੀ ਚਾਕਰੀ ਕਰਨ ਵਾਲੇ ਉਹੀ ਭਗਤ ਹਨ, ਜੋ ਰੱਬ ਨੂੰ ਮਨਜ਼ੂਰ ਹਨ। ਸਤਿਗੁਰ ਨਾਨਕ ਜੀ ਤੋਂ ਬਗੈਰ ਜੋ ਬੰਦੇ ਹੋਰ ਕਿਸੇ ਦੀ ਸੇਵਾ ਕਰਦੇ ਹਨ। ਉਹ ਅਣਜਾਣ ਹਨ, ਅਕਲ ਨਾ ਹੋਣ ਕਰਕੇ ਇੱਧਰ-ਉੱਧਰ ਤੁਰੇ ਫਿਰਦੇ ਮੱਥਾ ਮਾਰਦੇ ਖੱਪਦੇ ਫਿਰਦੇ ਹਨ। ਜੋ ਜਨਮਾ-ਜਨਮਾ ਦੇ ਵੇਲੇ ਦਾ ਪਿਛਲਾ ਮੁਡ ਤੋਂ ਕਰਮ ਰੱਬ ਨੇ ਲਿਖਿਆ ਹੈ। ਉਹ ਮਿਟਾਇਆ ਨਹੀਂ ਜਾ ਸਕਦਾ, ਉਸ ਤੋਂ ਬਚ ਨਹੀਂ ਸਕਦੇ। ਰਾਮ ਦਾ ਨਾਮ ਰੱਬੀ ਗੁਰਬਾਣੀ ਦਾ ਧਨ ਅਨੋਖਾ ਹੈ। ਸਤਿਗੁਰ ਨਾਨਕ ਜੀ ਨੂੰ ਹਰ ਸਮੇਂ ਯਾਦ ਕਰੀਏ। ਜਿਸ ਨੂੰ ਰੱਬ ਨੇ ਦਰਕਾਰ ਦਿੱਤਾ ਹੈ। ਉਹ ਰੱਬ ਨੇੜੇ, ਕਿਵੇਂ ਕਿਥੇ ਪੈਰ ਰੱਖ ਸਕਦਾ ਹੈ? ਉਹ ਦੁਨੀਆ ਦਾਰੀ ਦੇ ਬਹੁਤ ਮਾੜੇ ਕੰਮ ਕਰਦਾ ਹੈ। ਨਿੱਤ ਜ਼ਹਿਰ ਪੀਂਦਾ ਹੈ। ਬੇਕਾਰ ਦੀਆਂ, ਮਾੜੀ, ਝੂਠੀਆਂ ਗੱਲਾਂ ਕੋਲੋ ਬਣਾ ਕੇ ਕਰਦਾ ਦਿਮਾਗ਼ ਖ਼ਰਾਬ ਕਰਦਾ ਹੈ, ਉਸ ਦਾ ਸਰੀਰ ਸਾੜੇ, ਗ਼ੁੱਸੇ ਨਾਲ ਭਖਦਾ, ਤਪਦਾ ਹੈ। ਜਿਸ ਨੂੰ ਸੱਚੇ ਅਸਲੀ ਮਾਲਕ ਨੇ ਮਾਰ ਦਿੱਤਾ ਹੈ। ਉਸ ਨੂੰ ਕੌਣ ਬਚਾ ਸਕਦਾ ਹੈ? ਉਸ ਸਤਿਗੁਰ ਨਾਨਕ ਜੀ ਦੇ ਆਸਰੇ ਵਿੱਚ ਹਾਂ, ਜੋ ਅਕਾਲ ਪੁਰਖ ਹਰ ਪਾਸੇ ਹੁੰਦਾ ਹੋਇਆ ਵੀ ਦਿਸਦਾ ਨਹੀਂ ਹੈ। ਉਹ ਬਹੁਤ ਮੁਸ਼ਕਲਾਂ, ਬੇਅੰਤ ਦੁੱਖ ਸਹਿੰਦੇ ਹਨ। ਜੋ ਰੱਬ ਨੂੰ ਭੁੱਲ ਜਾਂਦੇ ਹਨ। ਉਨ੍ਹਾ ਨੂੰ ਪ੍ਰਭੂ ਸਤਿਗੁਰ ਨਾਨਕ ਜੀ ਦੀ ਮਾਰ ਪੈਂਦੀ ਹੈ। ਉਹ ਮਾਲਕ ਦੇ ਆਸਰੇ ਬਗੈਰ ਹਰਾਮ ਹੋ ਕੇ ਰੁਲਕੇ ਮਾਰਦੇ ਹਨ। ਸਰੀਆਂ ਬਿਮਾਰੀਆਂ ਦੀ ਦਵਾਈ ਬਣੀ ਹੈ। ਨਿੰਦਾ, ਚੁਗ਼ਲੀਆਂ, ਲੋਕਾਂ ਦੀ ਭੰਡੀ ਕਰਨ ਵਾਲੇ ਦਾ ਕੋਈ ਇਲਾਜ ਨਹੀਂ ਹੈ। ਸਤਿਗੁਰ ਨਾਨਕ ਜੀ ਨੇ ਉਹ ਆਪ ਹੀ ਕੁਰਾਹੇ ਪਾਏ ਹੋਏ ਹਨ। ਨਿੰਦਕ ਖੱਪ-ਖੱਪ ਕੇ ਫਿਰ ਜਨਮ ਲੈਂਦੇ ਹਨ। ਜਿਸ ਨੂੰ ਮਿਹਰ ਕਰਕੇ ਸੰਪੂਰਨ ਸਤਿਗੁਰੂ ਜੀ ਨੇ ਰੱਬ ਦਾ ਅਸਲ ਪਵਿੱਤਰ ਰੱਬੀ ਗੁਰਬਾਣੀ ਦੇ ਨਾਮ ਦਾ ਨਾਂ ਮੁੱਕਣ ਵਾਲਾ ਸੱਚਾ ਖ਼ਜ਼ਾਨਾ ਦਿੱਤਾ ਹੈ। ਉਨ੍ਹਾਂ ਦੀਆਂ ਸਾਰੀਆਂ ਚਿੰਤਾ ਮੁੱਕ ਗਈਆਂ ਹਨ। ਜਮਦੂਤ ਦੁਆਰਾ ਮੌਤ ਦਾ ਡਰ ਵੀ ਮੁੱਕ ਗਿਆ ਹੈ। ਉਨ੍ਹਾਂ ਦਾ ਕਾਮ, ਗ਼ੁੱਸਾ, ਮਾੜੇ ਕੰਮ ਪਾਪ ਸਤਿਗੁਰ ਨਾਨਕ ਜੀ ਦਾ ਸਾਥ ਕਰਨ ਨਾਲ ਰੱਬੀ ਗੁਰਬਾਣੀ ਦੇ ਗੁਣ ਹਾਸਲ ਕਰਕੇ ਮੁੱਕ ਗਏ ਹਨ। ਜੋ ਸੱਚੇ ਭਗਵਾਨ ਤੋਂ ਬਗੈਰ ਕਿਸੇ ਹੋਰ ਨੂੰ ਯਾਦ ਕਰਦੇ ਹਨ। ਨਿਆਸਰੇ ਹੋ ਕੇ ਮਰਦੇ ਹਨ। ਸਤਿਗੁਰ ਨਾਨਕ ਜੀ ਨੇ ਜਿਸ ਬੰਦੇ ਉੱਤੇ ਮਿਹਰ ਕੀਤੀ ਹੈ। ਉਹ ਰੱਬ ਦੇ ਨਾਮ ਨਾਲ ਲੱਗਾ ਹੋਇਆ ਹੈ। ਉਹ ਰੱਬ ਦੀ ਮਿਥ ਕੇ ਭਗਤੀ ਨਹੀਂ ਹੁੰਦੀ। ਜੋ ਲਾਲਚੀ ਹੋ ਕੇ ਸਿਰਫ਼ ਦੁਨੀਆਂ ਦਾ ਹਰ ਰੋਜ ਨਾਸ਼ਕ ਧੰਨ ਇਕੱਠਾ ਕਰਨ ਦਾ ਕੋਹੜ ਲਾਈ ਫਿਰਦਾ ਹੈ। ਇਹ ਪਖੰਡੀ ਤਪਸਵੀ ਪਹਿਲਾਂ ਸੱਦਿਆ ਹੋਇਆ ਵੀ ਦਾਨ ਨਹੀਂ ਲੈਂਦਾ। ਫਿਰ ਪਿਛੋਂ ਪਛਤਾ ਕੇ ਇਸ ਨੇ ਆਪ ਦੇ ਪੁੱਤਰ ਨੂੰ ਲਿਆ ਕੇ, ਪੰਗਤੀ ਵਿੱਚ ਦਾਨ ਲੈਣ ਲਈ ਬੈਠਾਂ ਦਿੱਤਾ। ਪਿੰਡ ਦੇ ਪੰਜ ਮੁਖੀ, ਸਰੀਰ ਦੇ ਪੰਜ ਮੁਖੀ ਕਾਮ, ਕਰੋਧ, ਲੋਭ. ਮੋਹ, ਹੰਕਾਰ ਬੰਦੇ ਵੱਲ ਦੇਖ ਕੇ ਹੱਸਦੇ ਹਨ। ਬੰਦਾ ਲਾਲਚ ਕਰਕੇ ਦੁਨੀਆਂ ਵਿੱਚ ਵਿਕਾਰ ਧੰਨ ਇਕੱਠਾ ਕਰਦਾ ਸਰੀਰ ਗੁਆ ਰਿਹਾ ਹੈ। ਜਿੱਥੇ ਲਾਲਚੀ ਘੱਟ ਦੌਲਤ ਦੇਖਦਾ ਹੈ। ਉੱਥੇ ਪਖੰਡੀ ਤਪਸਵੀ ਨਹੀਂ ਖੜ੍ਹਦਾ। ਜਿੱਥੇ ਲਾਲਚੀ ਵੱਧ ਦੌਲਤ ਦੇਖਦਾ ਹੈ। ਉੱਥੇ ਚੰਗੇ ਕਰਮ ਕਰਨੇ ਭੁੱਲ ਧਰਮ ਜਾਂਦਾ ਹੈ। ਭਰਾਵੋ ਇਹ ਲਾਲਚੀ ਬੰਦਾ ਤਪਸਵੀ ਭਗਤ ਨਹੀਂ ਹੈ ਇਹ ਤਾਂ ਬਗਲਾ ਭਗਤ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਗੁਰੂਆਂ ਭਗਤਾਂ ਨੇ ਇਹ ਗੱਲ ਬਿਚਾਰ ਕਰਕੇ ਦੱਸ ਦਿੱਤੀ ਹੈ। ਗੁਰਮੁੱਖਾ ਭਗਤਾਂ ਨੂੰ ਲਾਲਚੀ ਤਪੱਸਵੀ ਮਾੜਾ ਬੋਲ ਕੇ ਭੰਡੀ ਕਰਦਾ ਹੈ। ਦੁਨੀਆ ਦੀ ਪ੍ਰਸੰਸਾ ਕਰਕੇ ਖ਼ੁਸ਼ ਹੁੰਦਾ ਹੈ। ਐਸੇ ਤਪੱਸਵੀ ਦੀ ਆਤਮਾ ਨੂੰ ਰੱਬ ਮਾਰ ਦਿੰਦਾ ਹੈ। ਸਤਿਗੁਰੂ, ਭਗਤਾਂ ਨੂੰ ਪਖੰਡੀ ਤਪਸਵੀ ਨੇ ਨਿੰਦਿਆਂ ਕਰਕੇ ਮਾੜਾ ਬੋਲਿਆ, ਉਸ ਦਾ ਇਹ ਨਤੀਜਾ ਹੋਇਆ ਕਿ ਉਸ ਪਖੰਡੀ ਤਪਸਵੀ ਨੇ ਇਕੱਠਾ ਕੀਤਾ ਹੋਇਆ ਵੀ ਗੁਆ ਲਿਆ। ਪੰਜਾ ਵਿੱਚ ਦੁਨੀਆ ਦੀ ਸੱਥ ਵਿੱਚ ਲੋਕਾਂ ਅੱਗੇ ਆਪ ਨੂੰ ਤਪੱਸਵੀ ਕਹਾਉਂਦਾ ਹੈ। ਲੁੱਕ ਛਿਪ ਕੇ, ਤਨ ਮਨ ਦੇ ਵਿੱਚ ਪਖੰਡੀ ਤਪੱਸਵੀ ਮਾੜੇ ਕੰਮ ਕਰਾਉਂਦਾ ਹੈ।

 

 

 

Related posts

ਕਿਉਂ ਤੇਰੇ ਵਾਰਿਸ ਪੁੱਛਦੇ ਨੇ ਮੈਨੂੰ

INP1012

ਐਸਪੀਐਸ ਨੇ ਲਗਾਇਆ ਜੋੜਾਂ ਦਾ ਚੈਕਅਪ ਕੈਂਪ, 100 ਤੋਂ ਜਿਆਦਾ ਮਰੀਜ ਪਹੁੰਚੇ

INP1012

ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ

INP1012

Leave a Comment