Featured India National News Punjab Punjabi

ਡਿਪਟੀ ਕਮਿਸ਼ਨਰ ਵੱਲੋਂ ਸਬ ਰਜਿਸਟਰਾਰ ਦਫ਼ਤਰਾਂ ਦੀ ਅਚਨਚੇਤ ਚੈਕਿੰਗ

ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਸਮੇਂ ਸਿਰ ਦਿੱਤੀਆਂ ਜਾਣ-ਪ੍ਰਦੀਪ ਕੁਮਾਰ ਅਗਰਵਾਲ
ਲੁਧਿਆਣਾ/ਡੇਹਲੋਂ/ਮਲੌਦ, 5 ਜੁਲਾਈ   (ਸਤ ਪਾਲ ਸੋਨੀ) ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਅਤੇ ਸੇਵਾ ਦਾ ਅਧਿਕਾਰ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਵੇਰੇ ਸਥਾਨਕ ਗਿੱਲ ਸੜਕ ਸਥਿਤ ਸਬ ਰਜਿਸਟਰਾਰ ਦਫ਼ਤਰਾਂ ਲੁਧਿਆਣਾ ਕੇਂਦਰੀ, ਡੇਹਲੋਂ ਅਤੇ ਮਲੌਦ ਦੀ ਅਚਾਨਕ ਚੈਕਿੰਗ ਕੀਤੀ। ਚੌਕਿੰਗ ਦੌਰਾਨ ਉਨ•ਾਂ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਤਾਂ ਤਕਰੀਬਨ ਸਾਰੇ ਲੋਕਾਂ ਨੇ ਮਿਲ ਰਹੀਆਂ ਸੇਵਾਵਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਡਿਪਟੀ ਕਮਿਸ਼ਨਰ ਨੇ ਸਟਾਫ਼ ਤੋਂ ਸਾਰੀਆਂ ਰਸੀਦਾਂ ਦੀ ਡਿਟੇਲ, ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਬਕਾਇਆ ਪਏ ਕੇਸ, ਸਮੇਂ-ਸਮੇਂ ‘ਤੇ ਹੁੰਦੇ ਇੰਦਰਾਜ਼ਾਂ, ਇਕੱਤਰ ਕੀਤੀਆਂ ਫੀਸਾਂ ਅਤੇ ਹੋਰ ਖਰਚਿਆਂ ਦਾ ਬੜੀ ਡੂੰਘਾਈ ਨਾਲ ਵੇਰਵਾ ਲਿਆ। ਉਨਾਂ ਸਾਰੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਦੇ ਕੰਮਾਂ ਨੂੰ ਪਹਿਲ ਦੇਣ। ਉਨਾਂ ਵਸੀਕੇ ਨਾਲ ਦੀ ਨਾਲ ਨਿਪਟਾਏ ਜਾਣ ‘ਤੇ ਜ਼ੋਰ ਦਿੰਦਿਆਂ ਹਦਾਇਤ ਕੀਤੀ ਕਿ ਰਜਿਸਟਰੀ ਸਿਰਫ਼ ਖਰੀਦਦਾਰ ਨੂੰ ਹੀ ਦਿੱਤੀ ਜਾਵੇ। ਸਾਰੀਆਂ ਸੇਵਾਵਾਂ ਨੂੰ ਮੁਹੱਈਆ ਕਰਾਉਣ ਲਈ ਤੈਅ ਸਮਾਂ ਸਾਰਨੀ ਅਤੇ ਫੀਸਾਂ ਦਾ ਵੇਰਵਾ ਨੋਟਿਸ ਬੋਰਡ ‘ਤੇ ਲਗਾਉਣ ਬਾਰੇ ਵੀ ਕਿਹਾ ਗਿਆ। ਗਰਭਵਤੀ ਅਤੇ ਅਪਾਹਜ਼ ਵਿਅਕਤੀਆਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਵਾਏ ਜਾਣ।
ਉਨਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਕਿਸੇ ਏਜੰਟ ਜਾਂ ਤੀਜੇ ਵਿਅਕਤੀ ਦਾ ਸਹਿਯੋਗ ਨਾ ਲੈਣ, ਸਗੋਂ ਆਪਣੀਆਂ ਫਾਈਲਾਂ ਖੁਦ ਜਮਾਂ ਕਰਾਉਣ। ਇਸ ਮੌਕੇ ਉਨਾਂ ਨਾਲ ਹੋਰ ਸਟਾਫ਼ ਹਾਜ਼ਰ ਸੀ।

Related posts

ਬਿਮਾਰੀਆਂ ਤੋਂ ਬਚਾਅ ਲਈ ਸਰੀਰ ਦੀ ਮੁਕੰਮਲ ਜਾਂਚ ਕਰਵਾਉਣੀ ਅਤੀ ਜਰੂਰੀ : ਗੋਗਾ

INP1012

ਬਲਜੀਤ ਕੌਰ ਸਵੀਟੀ ਦੀ ਪੁਸਤਕ ”ਤਰੇਲਾਂ ਪ੍ਰੀਤ ਦੀਆਂ” ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ–ਉਜਾਗਰ ਸਿੰਘ

INP1012

ਰਾਜਪੁਰਾ ਵਿੱਖੇ ਨੰਨਾ ਪਰੀਆਸ ਨਾ ਦੇ ਅੇਨ ਜੀ a ਨੇ ਸ਼ਹਿਰ ਦੇ ਬਜਾਰਾ ਵਿੱਚ ਲਗਾਏ ੧੧ ਕੂੜੇਦਾਨ

INP1012

Leave a Comment