Featured India National News Punjab Sports

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ ਦੇਖਦੇ ਹੋਏ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਸ਼੍ਰੀ ਮੁਹੰਮਦ ਖਾਲਿਦ ਥਿੰਦ ਅਤੇ ਉਨ੍ਹਾਂ ਦੀ ਟੀਮ ਵੱਲੋਂ ਇੱਕ ਸਮਾਗਮ ਦੋਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖਾਲਿਦ ਥਿੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਹੰਮਦ ਸ਼ਫੀਕ ਭੋਲਾ ਵੱਲੋਂ ਨੌਜਵਾਨਾਂ ਨੂੰ ਅੱਜ ਦੇ ਯੁੱਗ ਵਿੱਚ ਜਿਸ ਹਿਸਾਬ ਨਾਲ ਬੁਰੀਆਂ ਸੰਗਤਾਂ ਤੋਂ ਦੂਰ ਰੱਖਣ ਲਈ ਅਖਾੜੇ ਰਾਹੀਂ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਕੀਤਾ ਜਾ ਰਿਹਾ ਹੈ। ਉਹ ਕਿਸੇ ਤੋਂ ਛੁਪਿਆ ਨਹੀਂ, ਇਸ ਲਈ ਉਨ੍ਹਾਂ ਨੇ ਭੋਲਾ ਪਹਿਲਵਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੜਾਵਾ ਦੇਣ ਲਈ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਸਨਮਾਨਿਤ ਕਰਕੇ ਹੋਸਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਖਾੜੇ ਵਿੱਚ ਕੁਰਆਨ-ਏ-ਪਾਕ ਪੜਾਇਆ ਗਿਆ ਤੇ ਦੇਸ਼ ਦੇ ਨੌਜਵਾਨਾਂ ਨੂੰ ਬੁਰੀਆਂ ਸੰਗਤਾਂ ਤੋਂ ਦੂਰ ਰੱਖਣ, ਇਲਾਕੇ ਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਅਤੇ ਦੇਸ਼ ਲਈ ਸਮਰਪਿਤ ਹੋ ਕੇ ਖੇਡ ਦਾ ਮੁਜਾਹਰਾ ਕਰਨ ਲਈ ਦੁਆ ਕਰਵਾਈ ਗਈ। ਵਰਣਨਯੋਗ ਹੈ ਕਿ ਇਸ ਅਖਾੜੇ ਦੇ ਨੌਜਵਾਨ ਪਹਿਲਾਵਨ ਕੁਸ਼ਤੀ ਦੀਆਂ ਬਰੀਕੀਆਂ ਅਤੇ ਗੁਰ ਸਿੱਖਕੇ ਜਿੱਥੇ ਸ਼ਹਿਰ ਦੇ ਵੱਖੋ-ਵੱਖ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉੱਥੇ ਹੀ ਮਾਲੇਰਕੋਟਲਾ ਦਾ ਨਾਮ ਕੁਸ਼ਤੀ ਖੇਡ ਰਾਹੀਂ ਅਲੱਗ-ਅਲੱਗ ਵਰਗਾਂ ‘ਚ ਰੋਸ਼ਨ ਕਰਦੇ ਆ ਰਹੇ ਹਨ। ਇਸ ਸਮਾਗਮ ‘ਚ ਮਾਲੇਰਕੋਟਲਾ ਦੇ ਨਾਮਵਰ ਖਿਡਾਰੀਆਂ ਤੋਂ ਇਲਾਵਾ ਸਰਪ੍ਰਸਤ ਅਬਦੁਲ ਹਮੀਦ (ਰਿਟਾ.) ਕੋਚ, ਮੁਹੰਮਦ ਸ਼ਕੀਲ ਪ੍ਰਧਾਨ ਪ੍ਰਧਾਨ ਬਾਦਸ਼ਾਹ ਕਲੱਬ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਕੋਂਸਲਰ ਫਾਰੂਕ ਅਨਸਾਰੀ, ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਉਸਮਾਨ ਸਿੱਦੀਕੀ, ਮੁਹੰਮਦ ਨਦੀਮ ਡੀ.ਪੀ, ਸਾਬਰ ਅਲੀ ਜੁਬੈਰੀ, ਸਮਾਜ ਸੇਵੀ ਮੁਹੰਮਦ ਅਰਸ਼ਦ, ਮੁਹੰਮਦ ਨਜ਼ੀਰ ਵਸੀਕਾ ਨਵੀਸ, ਪੱਪੂ ਪਹਿਲਵਾਨ, ਭੋਲਾ ਜਮਾਲਪੁਰਾ, ਪ੍ਰੋ.ਹਾਰੂਨ ਆਦਿ ਹਾਜ਼ਰ ਸਨ।

Related posts

ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

INP1012

ਭਾਰਤ ਨੂੰ ਲੁੱਟ ਕੇ ਖਾ ਗਏ ਬੇਈਮਾਨ ਤੇ ਭ੍ਰਿਸਟ ਲੀਡਰ—ਜਗਸੀਰ ਸਿੰਘ ਕਰੜਾ

INP1012

ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ੪੮੯ ਸਕੂਲਾਂ ਦੀ ਕੀਤੀ ਚੈਕਿੰਗ

INP1012

Leave a Comment