Featured India National News Punjab Punjabi Social

ਬਿਮਾਰੀਆਂ ਤੋਂ ਬਚਾਅ ਦੇ ਲਈ ਨਰੇਗਾ ਤਹਿਤ ਸਫਾਈ ਕਰਵਾਈ

ਸੰਦੌੜ ( ਹਰਮਿੰਦਰ ਸਿੰਘ ਭੱਟ  )
ਗ੍ਰਾਂਮ ਪੰਚਾਇਤ ਪੰਜਗਰਾਈਆਂ ਵੱਲੋਂ ਨਰੇਗਾ ਸ਼ਕੀਮ ਤਹਿਤ ਪਿੰਡ ਬਿਮਾਰੀਆਂ ਤੋਂ ਬਚਾਅ ਲਈ ਪਿੰਡ ਦੀ ਸਾਫ ਸਫਾਈ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਛੀ ਪਿਆਰੇ ਮੁਹਿੰਮ ਤਹਿਤ ਲਗਾਏ 100 ਬੂਟਿਆਂ ਦੀ ਸਾਂਭ ਸੰਭਾਲ ਲਈ ਉਹਨਾਂ ਵਿੱਚ ਉੱਗੇ ਵਾਧੂ ਨਦੀਨਾਂ ਦੀ ਸਫਾਈ ਕਰਵਾਈ ਗਈ ਹੈ।ਇਸ ਬਾਰੇ ਗੱਲ ਕਰਦਿਆਂ ਸਰਪੰਚ ਗੁਰਵਿੰਦਰ ਸਿੰਘ ਤੇ ਸਰਗਰਮ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਹੁਣ ਬਾਰਿਸ਼ ਦਾ ਮੌਸ਼ਮ ਸੁਰੂ ਹੋਣ ਵਾਲਾ ਹੈ ਜਿਸ ਲਈ ਮੱਛਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਸਾਫ ਸਫਾਈ ਜਰੂਰੀ ਹੈ ਇਸ ਲਈ ਹੀ ਸਾਰੇ ਨਗਰ ਦੀ ਸਫਾਈ ਦਾ ਕਾਰਜ ਚਲਾਇਆ ਗਿਆ ਹੈ ਇਸ ਮੌਕੇ ਮੈਂਬਰ ਸਵਰਨ ਸਿੰਘ, ਪੰਚ ਡਾ.ਈਸ਼ਰ ਪਾਲ ਸਿੰਘ, ਸਕੂਲ ਮੁਖੀ ਮੈਡਮ ਅਰਮਜੀਤ ਕੌਰ, ਮਾ.ਬਲਵੀਰ ਸਿੰਘ, ਮਾ.ਸੁਖਵਿੰਦਰ ਸਿੰਘ ਅਤੇ ਮਾ.ਰਾਜੇਸ਼ ਕੁਮਾਰ ਸਮੇਤ ਨਰੇਗਾ ਮੈਂਬਰ ਹਾਜ਼ਰ ਸਨ।

Related posts

ਆਓ ਜਾਣੀਏ ਆਮ ਵਰਤੋ ਵਿਚ ਆਉਣ ਵਾਲੇ ਐਸਿਡ (ਅਛੀਧ) ਬਾਰੇ—ਸੰਦੀਪ ਕੌਰ

INP1012

ਮੌਤ ਦੀ ਸਜਾ-ਹਰਮਿੰਦਰ ਸਿੰਘ ਭੱਟ

INP1012

ਸ਼ੇਰਗੜ ਚੀਮਾ ਕਬੱਡੀ ਕੱਪ ਧੂਮ ਧੜੱਕੇ ਨਾਲ ਹੋਇਆ ਸਮਾਪਤ

INP1012

Leave a Comment