Éducation Featured India National News Punjab Punjabi Social

ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ

ਮਾਲੇਰਕੋਟਲਾ ੧੨ ਜੁਲਾਈ (ਪਟ) ਬੇਸ਼ੱਕ ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ ‘ਚ ਅਜੇ ਦੂਜੇ ਵਰਗਾਂ ਦੇ ਮੁਕਾਬਲੇ ਬਹੁਤ ਪੱਛੜਿਆ ਹੋਇਆ ਹੈ ਪਰ ਫਿਰ ਵੀ ਸਮਾਜਿਕ ਬੰਦਿਸਾਂ ਨੂੰ ਦਰਕਿਨਾਰ ਕਰਕੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਹੋਣਹਾਰ ਲੜਕੀ ਨੇ ਚੀਨ ਦੇ ਨੇੜਲੇ ਦੇਸ਼ ਕਿਰਗਿਸਤਾਨ ਦੇ ਆਈਐਸਐਮ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਵਿਚ ਸਫਲਤਾ ਹਾਸਿਲ ਕੀਤੀ ਹੈ। ਕਿਰਗਿਸਤਾਨ ਵਰਗੇ ਦੇਸ਼ ਵਿਚ ਇਕੱਲੇ ਰਹਿ ਕੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸਮੀਨ ਜ਼ੈਹਰਾ ਤੇ ਉਸਦੇ ਮਾਤਾ ਪਿਤਾ ਹੀ ਨਹੀਂ ਸਗੋਂ ਸਹੁੱਰਾ ਪਰਿਵਾਰ ਵੀ ਮਾਣ ਮਹਿਸੂਸ ਕਰ ਰਿਹਾ ਹੈ। ਮੁਸਲਿਮ ਭਾਈਚਾਰੇ ‘ਚ ਘੱਟ ਗਿਣਤੀ ਸ਼ਿਆ ਭਾਈਚਾਰੇ ਦੀ ਇਸ ਲੜਕੀ ਦੇ ਮਾਲੇਰਕੋਟਲਾ ਪੁੱਜਣ ਤੇ ਪੇਕੇ ਪਰਿਵਾਰ ਤੇ ਸਹੁੱਰਾ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾਕਟਰ ਬਣੀ ਸਮੀਨ ਜ਼ੈਹਰਾ ਨੇ ਦੱਸਿਆ ਕਿ ਉਹ ਜਰੂਰਤ ਮੰਦ ਅਤੇ ਲਾਚਾਰ ਮਰੀਜਾਂ ਦਾ ਮੁਫਤ ਇਲਾਜ ਕਰੇਗੀ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਵੀ ਮੁਹੱਇਆ ਕਰਵਾਉਣ ਦਾ ਯਤਨ ਕਰੇਗੀ। ਦੱਸਣਯੋਗ ਹੈ ਕਿ ਸਮੀਨ ਜ਼ੈਹਰਾ ਨੇ ਕਿਰਗਿਸਤਾਨ ਤੋਂ ਐਮ.ਬੀ.ਬੀ.ਐਸ ਪਾਸ ਕਰਨ ਤੋਂ ਐਮ.ਸੀ.ਆਈ ਵੱਲੋਂ ਲਈ ਗਈ ਪ੍ਰੀਖਿਆ ਵੀ ਪਾਸ ਕਰ ਲਈ ਹੈ ਅਤੇ ਉਸਦੀ ਐਮ.ਬੀ.ਬੀ.ਐਸ ਦੀ ਡਿਗਰੀ ਨੂੰ ਮਾਨਤਾ ਮਿਲ ਗਈ ਹੈ। ਸਮੀਨ ਜ਼ੈਹਰਾ ਦੇ ਪਿਤਾ ਸੱਯਦ ਸ਼ਬੀਹ ਹੈਦਰ ਨੇ ਦੱਸਿਆ ਕਿ ਇਸਲਾਮ ਧਰਮ ਦੇ ਆਖਰੀ ਨਵੀਂ ਹਜ਼ਰਤ ਮੁਹੰਮਦ ਸਾਹਿਬ ਨੇ ਕਰੀਬ ੧੪੦੦ ਸਾਲ ਪਹਿਲਾ ਫਰਮਾਇਆ ਸੀ ਕਿ ” ਇਲਮ (ਸਿੱਖਿਆ)” ਹਾਸਲ ਕਰੋ, ਚਾਹੇ ਚੀਨ ਜਾਣਾ ਪਵੇ । ਇਸ ਫਰਮਾਨ ਨੂੰ ਉਨ੍ਹਾਂ ਦੀ ਲੜਕੀ ਨੇ ਸੱਚ ਕਰ ਦਿਖਾਇਆ ਹੈ। ਇਸ ਲਈ ਉਨ੍ਹਾਂ ਨੂੰ ਫਖਰ ਹੈ ਕਿ ਉਹ ਬੇਟੀ ਦੇ ਪਿਤਾ ਹੈ। ਇਸ  ਮੌਕੇ ਸਮੀਨ ਜ਼ੈਹਰਾ  ਦੇ ਪਤੀ ਯਾਸਰ ਹੁਸੈਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸਲਾਮ ਵਿਚ ਲੜਕੀਆਂ ਨੂੰ ਅੱਗੇ ਵੱਧਣ ਦੇ ਬਹੁਤ ਮੌਕੇ ਦਿੱਤੇ ਹਨ। ਉਹਨਾਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਦਿੱਤਾ ਗਿਆ ਹੈ ਇਸ ਲਈ ਸਮਾਜ ਵਿਚ ਫੈਲੀਆਂ ਕੁਰੀਤਿਆਂ ਨੂੰ ਦੂਰ ਕਰਨ ਲਈ ਲੜਕੀਆਂ ਨੂੰ ਉਚ ਸਿੱਖਿਆ ਦੇਣਾ ਸਮੇਂ ਦੀ ਜਰੂਰਤ ਹੈ।

Related posts

ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

INP1012

ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਨੂੰ ਘਰ-ਘਰ ਲੈ ਕੇ ਜਾਣਗੇ ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਮੈਂਬਰ

INP1012

ਵੱਡੇ ਰੱਬ ਨੂੰ ਮੇਰਾ ਸੀਸ ਝੁਕਦਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ

INP1012

Leave a Comment