ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)
ਜਿਲਾ ਜੰਗਲਾਤ ਮਹਿਕਮੇ ਵੱਲੋਂ ਮੰਡਲ ਜੰਗਲਾਤ ਅਫਸਰ ਸ੍ਰੀਮਤੀ ਮੋਨਿਕਾ ਦੇਵੀ ਯਾਦਵ ਦੀ ਅਗਵਾਈ ਹੇਠ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਜਿਲਾ ਪੱਧਰੀ ਵਣ ਮਹਾਂਉਤਸਵ ਸਮਾਰੋਹ ਕਰਵਾਇਆ ਗਿਆ ਇਸ ਦੌਰਾਨ ਇੰਸਪੈਕਟਰ ਰਣਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਦੇ ਹੋਏ ਬੂਟਾ ਲਗਾ ਕੇ ਸਮਾਰੋਹ ਦੀ ਸੁਰੂਆਤ ਕੀਤੀ।ਪ੍ਰਿੰਸੀਪਲ ਡਾ. ਪਰਮਜੀਤ ਕੌਰ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਗਿਆਨੀ ਬਾਬੂ ਸਿੰਘ ਸੰਦੌੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।ਇੰਸਪੈਕਟਰ ਰਣਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੁੱਖਾਂ ਦਾ ਮਨੁੱਖੀ ਜਿੰਦਗੀ ਵਿਚ ਅਹਿਮ ਸਥਾਨ ਹੈ ਅਤੇ ਇਨਾਂ ਦੀ ਹੋਂਦ ਤੋਂ ਬਿਨਾਂ ਮਨੁੱਖ ਦੇ ਜੀਵਨ ਦੀ ਹੋਂਦ ਸੰਭਵ ਨਹੀਂ ਹੈ। ਗਿਆਨੀ ਬਾਬੂ ਸਿੰਘ ਨੇ ਕਿਹਾ ਕਿ ਇਸ ਕਾਲਜ ਵਿਚ ਪਹਿਲੀ ਵਾਰ ਅਜਿਹਾ ਸਮਾਰੋਹ ਆਯੋਜਿਤ ਕੀਤਾ ਗਿਆ ਹੈ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਬਲ ਮਿਲੇਗਾ । ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਕਿਹਾ ਕਿ ਇਸ ਉਦਮ ਦੇ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲੇਗੀ ਸਗੋਂ ਵਾਤਾਵਰਣ ਸੰਭਾਲ ਵਿਚ ਵੀ ਲੋੜੀਂਦਾ ਹਿੱਸਾ ਪਾਉਣ ਵਿਚ ਮਦਦ ਮਿਲੇਗੀ।ਵਣ ਰੇਂਜ ਅਫਸਰ ਸ. ਰਾਜਿੰਦਰ ਸਿੰਘ ਅਤੇ ਸ੍ਰੀ ਛੱਜੂ ਰਾਮ ਨੇ ਕਿਹਾ ਕਿ ਨਵੇਂ ਬੂਟੇ ਲਗਾਉਣ ਲਈ ਜੁਲਾਈ ਅਗਸਤ ਦਾ ਮਹੀਨਾ ਢੁੱਕਵਾਂ ਹੈ।ਉਨਾਂ ਕਿਹਾ ਕਿ ਰੁੱਖ ਸਾਡੀ ਵਿਰਾਸਤ ਦਾ ਅਨਿਖੜਵਾਂ ਅੰਗ ਹਨ ਅਤੇ ਇਕ ਰੁੱਖ ਦੇ ਸਾਰੇ ਹਿੱਸੇ ਕਿਸੇ ਨਾ ਕਿਸੇ ਰੂਪ ਵਿਚ ਸਾਡੀਆਂ ਲੋੜਾਂ ਨੂੰ ਪੂਰਾ ਕਰਦੇ ਹਨ।ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਰੇਂਜ ਅਫ਼ਸਰ ਹਰਭਜਨ ਸਿੰਘ, ਸੁਪਰਡੈਂਟ ਦਵਿੰਦਰ ਕੁਮਾਰ, ਪ੍ਰੋ. ਰਾਜਿੰਦਰ ਕੁਮਾਰ, ਪ੍ਰੋ. ਬਚਿੱਤਰ ਸਿੰਘ, ਪ੍ਰੋ. ਮੋਹਨ ਸਿੰਘ, ਕਪਿਲ ਦੇਵ ਗੋਇਲ, ਪ੍ਰੋ. ਕੁਲਜੀਤ ਕੌਰ, ਪ੍ਰੋ. ਕਰਮਜੀਤ ਕੌਰ ਆਦਿ ਹਾਜ਼ਰ ਸਨ।
Related posts
Click to comment