Featured India National News Punjab Punjabi Social

ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼

ਮਾਲੇਰਕੋਟਲਾ ੧੩ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼ ਤਹਿਤ ਅੱਜ ਦੂਜੇ ਦਿਨ ਵੀ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ।ਸਾਥੀ ਰਾਜਵੰਤ ਸਿੰਘ ਸਕੱਤਰ  ਸਬ- ਯੂਨਿਟ ਦਿਹਾਤੀ ਮਾਲੇਰਕੋਟਲਾ ਨੇ ਧਰਨੇ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਥੀ ਗੁਰਜੰਟ ਸਬ-ਯੂਨਿਟ ਪ੍ਰਧਾਨ ਨੇ ਪ੍ਰਧਾਨਗੀ ਕੀਤੀ। ਇਸ ਧਰਨੇ ਵਿੱਚ ਸਾਥੀ ਗੁਰਧਿਆਨ ਸਿੰਘ ਸਕੱਤਰ ਦੱਖਣ ਜ਼ੋਨ ਪਟਿਆਲਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਬੁਲਾਰੇ ਸਾਥੀਆਂ ਨੇ ਵਿਚਾਰ ਪ੍ਰਗਟ ਕਰਦਿਆਂ ਐਸ.ਡੀ.ਓ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਮੰਗਾਂ ਦੀ ਪੂਰਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ। ਬੁਲਾਰੇ ਸਾਥੀਆਂ ਨੇ ਦੱਸਿਆ ਕਿ ਜੇਕਰ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਤਾਂ ਸਬ-ਯੂਨਿਟ ਦੀ ਅਗਵਾਈ ਵਿੱਚ ਜਲਦੀ ਹੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਨੂੰ ਸਾਰੇ ਵਰਕਰ ਪੂਰੀ ਤਨਦੇਹੀ ਨਾਲ ਲਾਗੂ ਕਰਨਗੇ। ਇਸ ਸੰਘਰਸ਼ ਦੌਰਾਨ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਨਿੱਜੀ ਤੌਰ ‘ਤੇ ਐਸ.ਡੀ.ਓਂ. ਦਿਹਾਤੀ ਮਾਲੇਰਕੋਟਲਾ ਦੀ ਹੋਵੇਗੀ। ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਾਥੀ ਹਲੀਮ ਮੁਹੰਮਦ, ਨਰਿੰਦਰ ਕੁਮਾਰ ਸ਼ਰਮਾ, ਜਗਦੇਵ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ ਭੈਣੀ, ਗੁਰਮੇਲ ਸਿੰਘ, ਆਸਾ ਸਿੰਘ, ਕੇਵਲ ਕ੍ਰਿਸ਼ਨ, ਬਲਜੀਤ ਸਿੰਘ, ਗੁਰਜੀਤ ਸਿੰਘ, ਜਗਮੇਲ ਸਿੰਘ, ਰਾਮ ਲਾਲ, ਰਣਜੀਤ ਸਿੰਘ ਲਾਂਗੜੀਆਂ, ਰਾਜਵਿੰਦਰ ਸਿੰਘ, ਮੱਖਣ ਸਿੰਘ, ਨਰਿੰਦਰ ਕੁਮਾਰ ਅਤੇ ਬਲਬੀਰ ਸਿੰਘ ਸ਼ਾਮਲ ਸਨ।

Related posts

ਮਾਤਾ ਚੰਦ ਕੌਰ ਦੇ ਹਤਿਆਰੇ ਬਖ਼ਸ਼ੇ ਨਹੀਂ ਜਾਣਗੇ-ਪਰਕਾਸ਼ ਸਿੰਘ ਬਾਦਲ

INP1012

ਦੀਨ-ਏ-ਇਸਲਾਮ, ਸਿੱਖ ਧਰਮ ਅਤੇ ਸਨਾਤਨ ਧਰਮ ਦੀ ਰੋਸ਼ਨੀ ਚ ਦੀਨੀ ਇਜਤਿਮਾ 14 ਨੂੰ

INP1012

ਪੰਜਾਬ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ਤਾ ਨਾਲ ਕਰਾਈਆਂ ਜਾਣਗੀਆਂ-ਜ਼ਿਲਾ ਚੋਣ ਅਫ਼ਸਰ

INP1012

Leave a Comment