Featured India National News Political Punjab Punjabi Social

ਚੀਨ-ਭਾਰਤ ਮਾਮਲੇ ਸ਼ਾਂਤੀ ਨਾਲ ਨਿਬੇੜੇ ਜਾਣ- ਕਾਲਮ ਨਵੀਸ ਮੰਚ

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ

ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ ‘ਚ ਪੈਦਾ ਹੋ ਰਹੇ ਜੰਗ ਦੇ ਹਾਲਤ ਨੂੰ ਅਮਨ-ਸ਼ਾਂਤੀ ਨਾਲ ਨਜਿਠਿਆ ਜਾਵੇ। ਪੰਜਾਬ ਪੱਧਰ ਦੇ ਇਸ ਮੰਚ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ਼ ਕਰਦਿਆਂ ਗੁਰਮੀਤ ਪਲਾਹੀ ਕਨਵੀਨਰ ਨੇ ਦੱਸਿਆ ਕਿ ਇਸ ਮੰਚ ਦਾ ਸੰਵਿਧਾਨ ਕੁਝ ਸੋਧਾਂ ਸਮੇਤ ਪਾਸ ਕੀਤਾ ਗਿਆ ਅਤੇ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕਰਕੇ ਡਾ: ਸਵਰਾਜ ਸਿੰਘ, ਡਾ: ਐਸ.ਐਸ. ਛੀਨਾ, ਡਾ: ਸਵਰਾਜ ਸਿੰਘ, ਸੁਲੱਖਣ ਸਰਹੱਦੀ, ਡਾ: ਚਰਨਜੀਤ ਸਿੰਘ ਗੁੰਮਟਾਲਾ, ਤਲਵਿੰਦਰ ਸਿੰਘ ਬੁਟਰ, ਡਾ: ਗਿਆਨ ਸਿੰਘ, ਗੁਰਚਰਨ ਸਿੰਘ ਨੂਰਪੁਰ, ਗਿਆਨ ਸਿੰਘ ਮੋਗਾ, ਡਾ: ਸ਼ਾਮ ਸੁੰਦਰ ਦੀਪਤੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ ਨੂੰ ਮੈਂਬਰ  ਅਤੇ ਗੁਰਮੀਤ ਪਲਾਹੀ ਨੂੰ ਕਨਵੀਨਰ ਚੁਣਿਆ ਗਿਆ ਹੈ। ਇਸ ਮੀਟਿੰਗ ਵਿੱਚ ਕਾਲਮ ਨਵੀਸ ਡਾ: ਦੀਪਤੀ ਨੇ ਕਿਹਾ ਕਿ ਮੰਚ ਨੂੰ ਲੋਕ ਸਮੱਸਿਆਵਾਂ ਸਮਝਣ ਲਈ ਲੋਕਾਂ ਦੇ ਇਕੱਠ ਕਰਨੇ ਚਾਹੀਦੇ ਹਨ। ਜਦਕਿ ਸੁਲੱਖਣ ਸਰਹੱਦੀ ਨੇ ਕਿਹਾ ਕਿ ਕਾਲਮ ਨਵੀਸਾਂ ਨੂੰ ਲੋਕ ਸਮੱਸਿਆਵਾਂ ਅਤੇ ਲੋਕ ਮੁੱਦੇ ਉਭਾਰਨੇ ਚਾਹੀਦੇ ਹਨ। ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਕਾਲਮ ਲਿਖਣਾ ਅਹਿਮ ਕੰਮ ਹੈ ਅਤੇ ਚੰਗੇ ਕਾਲਮ ਨਵੀਸਾਂ ਦੀ ਸਮਾਜ ਵਿੱਚ ਜਲਦੀ ਪਹਿਚਾਣ ਵੀ ਹੋ ਜਾਂਦੀ ਹੈ। ਗੁਰਚਰਨ ਸਿੰਘ ਨੂਰਪੁਰ ਨੇ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਦੇ ਕਾਲਮ ਨਵੀਸਾਂ ਨੂੰ ਮੰਚ ਦੇ ਪਲੇਟ ਫਾਰਮ ‘ਤੇ ਇਕੱਠੇ ਹੋਣ ਦਾ ਸੱਦਾ ਦਿਤਾ। ਡਾ: ਸੰਤੋਖ ਲਾਲ ਵਿਰਦੀ ਨੇ ਲੋਕਪੱਖੀ ਕਾਲਮ ਲਿਖਣ ਲਈ ਲੇਖਕਾਂ ਨੂੰ ਪ੍ਰੇਰਿਆ।

ਮੰਚ ਦੀ ਚੋਣ ਕਰਨ ਲਈ ਜਨਰਲ ਇੱਕਤਰਾ ਸਤੰਬਰ ਮਹੀਨੇ ਹੋਵੇਗੀ ਅਤੇ ਉਦੋਂ ਤੱਕ ਮੈਂਬਰਸ਼ਿਪ ਕਰਨ ਦਾ ਫੈਸਲਾ ਵੀ ਅੱਜ ਦੀ ਮੀਟਿੰਗ ਵਿੱਚ ਲਿਆ ਗਿਆ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਦੇ ਕਾਲਮ ਲਿਖਣ ਵਾਲੇ ਪੱਤਰਕਾਰਾਂ ਨੂੰ ਵੀ ਦੂਸਰੇ ਅਖਬਾਰੀ ਪੱਤਰਕਾਰਾਂ ਵਾਲੇ ਪਹਿਚਾਣ ਪੱਤਰ ਜਾਰੀ ਕੀਤੇ ਜਾਣ। ਮੀਟਿੰਗ ਵਿੱਚ ਪੰਜਾਬੀ ਕਾਲਮ ਲਿਖਣ ਵਾਲੇ ਵੈਟਰਨ ਕਾਲਮ ਨਵੀਸ ਪੱਤਰਕਾਰਾਂ ਪਿਆਰਾ ਸਿੰਘ ਭੋਗਲ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ,  ਡਾ: ਐਸ.ਐਸ.ਛੀਨਾ, ਡਾ: ਸਵਰਾਜ ਸਿੰਘ ਡਾ: ਸ਼ਿਆਮ ਸੁੰਦਰ ਦੀਪਤੀ, ਉਜਾਗਰ ਸਿੰਘ, ਸ਼ਿੰਗਾਰਾਂ ਸਿੰਘ ਭੁਲਰ ਵਲੋਂ ਪੰਜਾਬੀ ਪੱਤਰਕਾਰੀ ਦੇ ਖੇਤਰ ‘ਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਗੰਡਮ, ਡਾ: ਐਸ.ਐਸ.ਛੀਨਾ, ਗੁਰਚਰਨ ਸਿੰਘ ਨੂਰਪੁਰ, ਸੁਲੱਖਣ ਸਰਹੱਦੀ, ਦੀਦਾਰ ਸ਼ੇਤਰਾ, ਪਰਵਿੰਦਰ ਸਿੰਘ, ਡਾ: ਸ਼ਾਮ ਸੁੰਦਰ ਦੀਪਤੀ, ਮੁਖਤਿਆਰ ਸਿੰਘ, ਰਵਿੰਦਰ ਚੋਟ, ਸੁਖਵਿੰਦਰ ਸਿੰਘ, ਗੁਰਬਿੰਦਰ ਮਾਣਕ, ਐਸ. ਐਲ. ਵਿਰਦੀ, ਰਘਬੀਰ ਸਿੰਘ ਮਾਨ, ਗੁਰਮੀਤ ਪਲਾਹੀ, ਗਿਆਨ ਸਿੰਘ ਆਦਿ ਹਾਜ਼ਰ ਸਨ।

Related posts

ਭਾਈ ਦਿਆ ਸਿੰਘ ਲਾਹੌਰੀਆ ਦੀ ਮਾਤਾ ਈਸਰ ਕੌਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸਰਧਾਂਜਲੀਆਂ

INP1012

ਰੋਲੀਆਂ ਜਵਾਨੀਆਂ – ਮਲਕੀਅਤ ‘ਸੁਹਲ’

INP1012

ਮਾਨਵ ਸੇਵਾ ਮਿਸ਼ਨ ਵਲੋਂ ੩੦੦ ਪਰਿਵਾਰਾ ਦੀ ਕੀਤੀ ਮੁੱਫਤ ਰਾਸ਼ਨ ਵੰਡਣ ਦੀ ਸੇਵਾ

INP1012

Leave a Comment