ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ ਵੀ ਹਰ ਸਾਲ ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲਈ ਹਰ ਕੱਲਬ ਚੋ ਦੋ ਦੋ ਮੈਬਰ ਲੈ ਇੱਕ ਸਾਂਝੀ ਵਾਲੀਬਾਲ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਅਤੇ ਖੇਡ ਨਾਲ ਸੰਬਧਿੱਤ ਵੱਖ ਵੱਖ ਮੁਦਿਆ ਤੇ ਹਰ ਕੱਲਬ ਦੇ ਮੈਬਰਾ ਦੇ ਵਿਚਾਰ ਲਿਆ ਗਏ ਤਾਕਿ ਭਵਿੱਖ ਚ ਹੋਣ ਜਾਣ ਵਾਲੇ ਖੇਡ ਮੇਲਿਆ ਚ ਵਾਲੀਬਾਲ ਮੈਚਾ ਚ ਕਿੱਸੇ ਤਰਾ ਦਾ ਵਿਵਾਦ ਨਾ ਹੋਵੇ ਅਤੇ ਇਸ ਖੇਡ ਨੂੰ ਫੇਅਰ ਪਲੇਅ ਬਣਾਉਦੇ ਹੋਏ ਹਰ ਟੀਮ ਦੇ ਖਿਡਾਰੀਆ ਦਾ ਉਤਸ਼ਾਹ ਵਧਾਇਆ ਜਾਵੇ ਅਤੇ ਆਉਣ ਵਾਲੀ ਮੀਟਿੰਗ ਚ ਆਪਸੀ ਵਿਚਾਰਾ ਤੋ ਬਾਅਦ ਇੱਕ ਸਵਿੰਧਾਨ ਬਣਾਇਆ ਜਾਵੇਗਾ ਅਤੇ ਇਸ ਵਾਲੀਬਾਲ ਕਮੇਟੀ ਦਾ ਵਿਸਤਾਰ ਕਰਦੇ ਹੋਏ ਡੈਨਮਾਰਕ ਅਤੇ ਸਵੀਡਨ ਤੋ ਵੀ ਵੱਖ ਵੱਖ ਵਾਲੀਬਾਲ ਕੱਲਬਾ ਦੇ ਮੈਬਰ ਸ਼ਾਮਿਲ ਕੀਤੇ ਜਾਣਗੇ ਅਤੇ ਕਮੇਟੀ ਵੱਲੋ ਪਾਸ ਕੀਤੇ ਮਤਾ ਅਤੇ ਸਵਿੰਧਾਨ ਸਕੈਨਡੀਨੇਵੀਅਨ ਮੁੱਲਕਾ ਚ ਹੁੰਦੇ ਖੇਡ ਮੇਲਿਆ ਦੋਰਾਨ ਸਾਂਝੇ ਤੋਰ ਤੇ ਲਾਗੂ ਹੋਣਗੇ।ਇਸ ਮੀਟਿੰਗ ਦੋਰਾਨ ਦਸਮੇਸ਼ ਸਪੋਰਟਸ ਕੱਲਬ ਦੇ ਹਰਵਿੰਦਰ ਪਰਾਸ਼ਰ, ਮਲਕੀਤ ਸਿੰਘ ਕੁਲਾਰ, ਬਿੰਦਰ ਮੱਲੀ, ਮਹਿੰਦਰ ਸਿੰਘ, ਆਜ਼ਾਦ ਸਪੋਰਟਸ ਕੱਲਬ ਤੋ ਜੋਗਿੰਦਰ ਸਿੰਘ ਬੈਸ, ਗੁਰਦਿਆਲ ਸਿੰਘ ਆਸਕਰ,ਕੁਲਵਿੰਦਰ ਸਿੰਘ ਰਾਣਾ, ਰੁਪਿੰਦਰ ਢਿੱਲੋ ਮੋਗਾ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕੱਲਬ ਤੋ ਕੰਵਲਦੀਪ ਸਿੰਘ ਲੀਅਰਸਕੂਗਨ ਅਤੇ ਪ੍ਰਗਟ ਸਿੰਘ (ਸਾਂਝੇ ਨੁੰਮਾਇੰਦੇ) ਸ਼ਾਮਿਲ ਸਨ, ਵਾਲੀਬਾਲ ਕੱਲਬਾ ਦੇ ਮੈਬਰ ਜੋ ਇਸ ਮੀਟਿੰਗ ਚ ਸ਼ਾਮਿਲ ਨਹੀ ਹੋਏ ਉਹਨਾ ਨੂੰ ਫੋਨ ਤੇ ਮੀਟਿੰਗ ਸੰਬੱਧੀ ਜਾਣਕਾਰੀ ਦੇ ਦਿੱਤੀ ਗਈ ਸੀ।
previous post
Related posts
Click to comment