ਓਸਲੋ(ਰੁਪਿੰਦਰ ਢਿੱਲੋ ਮੋਗਾ) ਬੀਤੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿੱਚ ਡੈਨਮਾਰਕ ਦੇ ਲੋਕਲ ਕੱਲਬਾ ਤੋ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕੱਲਬਾ ,ਕੱਬਡੀ ਦੀਆ ਟੀਮਾ ਤੋ ਇਲਾਵਾ ਬਹੁਤ ਸਾਰੇ ਦਰਸ਼ਕਾ ਨੇ ਸ਼ਾਮਿਲ ਹੋ ਆਨੰਦ ਮਾਣਿਆ।ਇਸ ਇੱਕ ਦਿਨ ਟੂਰਨਾਮੈਟ ਦੀ ਸੁਰੂਆਤ ਵਾਹਿਗੁਰੂ ਦਾ ਨਾਮ ਲੇ ਅਰਦਾਸ ਨਾਲ ਹੋਈ ਅਤੇ ਵਾਲੀਬਾਲ ਮੈਚਾ ਦਾ ਸੁੱਭ ਆਰੰਭ ਹੋਇਆ।ਵਾਲੀਬਾਲ ਦੇ ਆਪਸੀ ਸੁਰੂਆਤੀ ਮੈਚਾ ਚੋ ਬਾਅਦ ਸਮੈਸਿੰਗ ਚ ਡੈਨਮਾਰਕ ਦਾ ਮਾਝਾ ਕੱਲਬ ਪਹਿਲੇ ਸਥਾਨ ਅਤੇ ਨਾਰਵੇ ਤੋ ਦਸਮੈਸ਼ ਸਪੋਰਟਸ ਕੱਲਬ ਰਨਰ ਅਪ ਰਹੀ ਅਤੇ ਸੂਟਿੰਗ ਚ ਆਜਾਦ ਕੱਲਬ ਡੈਨਮਾਰਕ ਏ ਟੀਮ ਵਾਲੇ ਬਾਜੀ ਮਾਰ ਗਏ ਅਤੇ ਰਨਰ ਅਪ ਉਹਨਾ ਦੀ ਹੀ ਬੀ ਟੀਮ ਰਹੀ। ਡੈਨਮਾਰਕ ਚ ਜੰਮੇ ਪੱਲੇ ਭਾਰਤੀ ਮੂਲ ਦੇ ਬੱਚਿਆ ਨੇ ਕੱਬਡੀ, ਰੱਸਾ ਕੱਸੀ ਚ ਖੁਬ ਜੋਰ ਵਿਖਾਏ ਅਤੇ ਸਾਬਿਤ ਕੀਤਾ ਕਿ ਉਹ ਭੱਿਵਖ ਵਿੱਚ ਪੰਜਾਬੀ ਮਾਂ ਖੇਡ ਕੱਬਡੀ ਨੂੰ ਜੀਵਿਤ ਰੱੱਖਣ ਗਏ, ਇਸ ਤੋ ਇਲਾਵਾ ਬੱਚੇ ਬੱਚੀਆ ਦੀਆ ਰੇਸਾ, ਰੁਮਾਲ ਚੁੱਕਣਾ, ਫੁੱਟਬਾਲ ਆਦਿ ਗੇਮਾ ਦਾ ਆਨੰਦ ਦਰਸ਼ਕਾ ਅਤੇ ਬੱਚਿਆ ਨੇ ਮਾਣਿਆ।ਅੋਰਤਾ ਮਰਦਾ ਲਈ ਵੱਖ ਵੱਖ ਰੱਸਾ ਕੱਸੀ ਅਤੇ ਰੇਸਾ ਕਰਵਾਈਆ ਗਈਆ। ਟੂਰਨਾਮੈਟ ਦੋਰਾਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਕੱਬਡੀ ਚ ਡੈਨਮਾਰਕ ਤੋ ਆਜਾਦ ਸਪੋਰਟਸ ਕੱਲਬ ਦੀਆ ਟੀਮਾ, ਸਵੀਡਨ ਤੋ ਗੋਤੇਬਰਗ ਤੋ ਕੱਬਡੀ ਟੀਮ , ਨਾਰਵੇ ਤੋ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲਾ ਸਵੀਡਨ ਅਤੇ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਵਿਚਕਾਰ ਹੋਇਆ ਕੱਬਡੀ ਦਾ ਜੇਤੂ ਕੱਪ ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਵਿਲਆ ਨੇ ਜਿੱਤਿਆ।ਦੋਨਾ ਹੀ ਟੀਮਾ ਨੇ ਬਹੁਤ ਹੀ ਸਹੋਣੀ ਕੱਬਡੀ ਦਾ ਪ੍ਰਦਰਸ਼ਨ ਕੀਤਾ। ਆਜਾਦ ਸਪੋਰਟਸ ਕੱਲਬ ਵੱਲੋ ਹਰ ਜੇਤੂ ਅਤੇ ਰਨਰ ਅੱਪ ਟੀਮਾ ਨੁੰ ਸਹੋਣੇ ਇਨਾਮ ਦੇ ਨਿਵਾਜਿਆ ਗਿਆ ਅਤੇ ਟੂਰਨਾਮੈਟ ਦੀ ਸਮਾਪਤੀ ਉਪਰੰਤ ਬਾਹਰੋ ਆਈਆ ਟੀਮਾ ਅਤੇ ਦਰਸ਼ਕਾ ਲਈ ਸ਼ਾਮ ਦੇ ਖਾਣੇ ਅਤੇ ਗੀਤ ਸੰਗੀਤ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ। ਇਸ ਸਫਲ ਟੂਰਨਾਮੈਟ ਕਰਵਾਉਣ ਦਾ ਸਿਹਰਾ ਕੱਲਬ ਦੇ ਪ੍ਰਧਾਨ ਭਗਵਾਨ ਸਿੰਘ ਬਰਾੜ(ਭਾਨਾ ਬਰਾੜ), ਚੇਅਰਮੈਨ ਹਰਤੀਰਥ ਸਿੰਘ ਥਿੰਦ(ਪਰਜੀਆ ਕਲਾ) ਮੀਤ ਪ੍ਰਧਾਨ ਰੁਪਿੰਦਰ ਸਿੰਘ(ਬਾਵਾ)ਕੈਸੀਅਰ ਰਤਨ ਸਿੰਘ (ਬੋਬੀ) ਸੈਕਟਰੀ ਲਾਭ ਸਿੰਘ(ਰਾਊਕੇ ਮੋਗਾ) ਜਨਰਲ ਸੱਕਤਰ ਗੁਰਪ੍ਰੀਤ ਸਿੰਘ ਅਤੇ ਸਮੂਹ ਆਜਾਦ ਸਪੋਰਟਸ ਕੱਲਬ ਦੇ ਮੈਬਰਾ ਨੂੰ ਜਾਦਾ ਹੈ।
previous post
next post
Related posts
Click to comment