Poetry Punjab Punjabi ਕਵਿਤਾਵਾਂ

ਮੌਤ ਦੀ ਸਜਾ-ਹਰਮਿੰਦਰ ਸਿੰਘ ਭੱਟ

ਬੇਰੁਖ਼ਾ ਨਾ ਹੋ ਜਾਵੀਂ ਲਈਂ ਦਿਲ ਨੂੰ ਸਮਝਾ,
ਮੇਰੇ ਨਾਮ ਉੱਪਰ ਲਿਖ ਦੇਈਂ ਜਿੰਦ ਦੀ ਖ਼ਤਾ,
ਪਿਆਰ ਦੀ ਕਹਾਣੀ ਦਾ ਮੋੜ ਈ ਕਸੂਤਾ ਏ
ਰਾਹਾਂ ਉੱਪਰ ਲਿਖ ਦੇਈਂ ਹੋਰ ਮੰਜ਼ਿਲ ਨੂੰ ਪਾ,
ਜਾਣ ਲੱਗੇ ਵੇਖ ਆਊ ਗਾ ਅੱਖਾਂ ਵਿਚ ਪਾਣੀ
ਜਜ਼ਬਾਤ ਉੱਪਰ ਲਿਖ ਦੇਈਂ ਜਾ ਹੋ ਜਾ ਜੁਦਾ,
ਬੀਤੇ ਹੋਏ ਪਲਾਂ ਦਾ ਖ਼ਿਆਲ ਹੀ ਕਾਫ਼ੀ ਆ
ਝਾਂਜਰ ਉੱਪਰ ਲਿਖ ਦੇਈਂ ਨੱਚ ਯਾਦ ਨੂੰ ਮਨਾ,
ਭੁਲੇਖਿਆਂ ਦੀ ਦੁਨੀਆ ਦੀ ਰੀਤ ਅਨੋਖੀ ਆ
ਵਫ਼ਾ ਉੱਪਰ ਲਿਖ ਦੇਈਂ ਤੈਥੋਂ ਚੰਗੇ ਬੇਵਫ਼ਾ,
ਦਿਨ ਰਾਤ ਉਡੀਕਾਂ “ਭੱਟ” ਪਲ ਦੀ ਤਰੀਕ ਨੂੰ
ਮੱਥੇ ਉੱਪਰ ਲਿਖ ਦੇਵੀਂ ਲਾਈ ਮੌਤ ਦੀ ਸਜਾ,
ਬੇਰੁਖ਼ਾ ਨਾ ਹੋ ਜਾਵੀਂ ਲਈਂ ਦਿਲ ਨੂੰ ਸਮਝਾ,
ਮੇਰੇ ਨਾਮ ਉੱਪਰ ਲਿਖ ਦੇਈਂ ਜਿੰਦ ਦੀ ਖ਼ਤਾ.!

Related posts

ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ

INP1012

ਡੰਗ ਅਤੇ ਚੋਭਾਂ\ ਗੁਰਮੀਤ ਪਲਾਹੀ

INP1012

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਖੇਡ ਵਿੰਗ ਬੰਦ ਹੋਣ ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਭੇਜਿਆ ਕਾਨੂੰਨੀ ਨੋਟਿਸ

INP1012

Leave a Comment