Story

ਉਜਾੜਾ (ਮਿੰਨੀ ਕਹਾਣੀ) ਹਰਮਿੰਦਰ ਸਿੰਘ ਭੱਟ

ਮੇਰੀ ਚਾਚੀ ਦਾ ਟੱਬਰ ਬੜਾ ਸੋਹਣਾ ਤੇ ਖਾਂਦਾ ਪੀਂਦਾ ਸੀ । ਪਰ ਮੇਰੇ ਪਿਉ ਦੀ ਮੌਤ ਹੋਣ ਕਰ ਕੇ ਮੇਰੀ ਮਾਂ ਨੇ ਸਾਨੂੰ ਬੜੀਆਂ ਮੁਸ਼ਕਲਾਂ ਨਾਲ ਪਾਲ਼ਿਆ ਸੀ। ਚਾਚੀ ਦੇ ਬੇਟੇ ਕੇਵਲ ਸਿੰਘ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਚਾਚੀ ਦੇ ਦੋ ਪੋਤੇ ਹੋਏ । ਪਰ ਹੁਣ ਚਾਚੀ ਦੇ ਬੇਟੇ ਨੂੰ ਪੀਣ ਦੀ ਲੱਤ ਲੱਗ ਗਈ । ਜੱਦੋ ਚਾਚੀ ਦੇ ਪਹਿਲਾ ਪੋਤਾ ਹੋਇਆ ਉਦੋਂ ਦੀਆ ਚੱਲਦੀਆਂ ਕੇਵਲ ਦੀਆ ਪਾਰਟੀਆਂ ਨੇ ਲੱਤ ਦਾ ਰੂਪ ਕਦੋਂ ਧਾਰਨ ਕਰ ਲਿਆ ਉਸ ਨੂੰ ਪਤਾ ਹੀ ਨਾ ਲੱਗਾ।ਹੋਲੀ-ਹੋਲੀ ਕੇਵਲ ਨੇ ਘਰ ਦਾ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ । ਚਾਚੀ ਦੀ ਨਹੁੰ ਅਜੀਤ ਕੌਰ ਆਪਣੇ ਦੋਨੋਂ ਪੁੱਤਰਾ ਨੂੰ ਲੈ ਕੇ ਪੇਕੇ ਚਲੀ ਗਈ ਉਸ ਤੋ ਬਾਅਦ ਕੇਵਲ ਨੂੰ ਖੁੱਲ ਹੀ ਮਿਲ ਗਈ । ਉਸ ਨੇ ਜੱਗ ਤੇ ਕੌਲੀ ਸਭ ਵੇਚਣਾ ਸ਼ੁਰੂ ਕਰ ਦਿੱਤਾ। ਹੁਣ ਚਾਚੀ ਵੀ ਕਦੇ ਕਿਸੇ-ਦੇ ਤੇ ਕਦੇ ਕਿਸੇ-ਦੇ ਰੋਟੀ ਖਾ ਲੈਂਦੀ। ਹੁਣ ਕੇਵਲ ਕਈ-ਕਈ ਦਿਨ ਘਰ ਨੀ ਪਰਤਦਾ ਮਾਂ ਕੁਰਲਾਉਂਦੀ ਰਹਿੰਦੀ । ਜਦੋਂ ਘਰ ਆਉਂਦਾ ਤਾਂ ਆਂਢੀਆਂ – ਗੁਆਂਢੀਆਂ ਨਾਲ ਗਾਲ਼ੀ ਗਲੋਚ ਕਰਦਾ। ਜੱਦੋ ਉਹ ਘਰ ਆਉਂਦਾ ਤਾਂ ਕੇਵਲ ਦੀ ਪੂਰੀ ਪੀਤੀ ਹੁੰਦੀ । ਚਾਚੀ ਉਸ ਲਈ ਗੁਆਂਢੀਆਂ ਤੋ ਰੋਟੀ ਮੰਗਣ ਜਾਂਦੀ ਤਾਂ ਆਂਢੀ-ਗੁਆਂਢੀ ਇਹ ਕਹਿ ਕੇ ਮੁੜ ਦਿੰਦੇ ਕਿ ਜਿੱਥੇ ਪੀਂਦਾ ਹੈ ਉੱਥੇ ਰੋਟੀ ਵੀ ਖਾ ਲਵੇ ਅਸੀਂ ਨਹੀਂ ਦੇਣੀ ਏਨਾ ਸੁਣ ਕੇ ਚਾਚੀ ਆਪਣੇ ਪੁੱਤਰ ਦੇ ਪੇਟ ਦੀ ਭੁੱਖ ਮਿਟਾਉਣ ਲਈ ਅਗਲੇ ਘਰ ਦੋ ਰੋਟੀਆਂ ਮੰਗਣ ਚਲੀ ਜਾਂਦੀ।

Related posts

ਮਿੰਨੀ ਕਹਾਣੀ- ਕੁਲਵੰਤ ਸਿੰਘ ਲੋਹਗੜ

INP1012

ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਕੰਮਕਾਜ ਦੀ ਕੀਤੀ ਅਰੰਭਤਾ – ਪਹਿਲਾ ਇਤਿਹਾਸਕ ਉਦਘਾਟਨੀ ਸੈਸ਼ਨ ਪੈਰਿਸ ਵਿੱਚ ਹੋਇਆ ਸੰਪੰਨ

INP1012

ਮਨੁੱਖੀ ਸੱਭਿਅਤਾ ਨਾਲ ਪੱਗ ਦਾ ਰਿਸ਼ਤਾ–ਹਰਮਿੰਦਰ ਸਿੰਘ ਭੱਟ

INP1012

Leave a Comment