ਕਵਿਤਾਵਾਂ

ਸਾਨੂੰ ਤੇਰੇ ਤੇ ਕੋਈ ਇਤਰਾਜ਼ ਹੀ ਨਹੀਂ ਆ……..ਹਰਮਿੰਦਰ ਸਿੰਘ ਭੱਟ

ਸਾਨੂੰ ਤੇਰੇ ਤੇ ਕੋਈ ਇਤਰਾਜ਼ ਹੀ ਨਹੀਂ ਆ,
ਜੇ ਸਾਡਾ ਤੈਨੂੰ ਕੋਈ ਲਿਹਾਜ਼ ਹੀ ਨਹੀਂ ਆ,
ਕੀ ਹੋਇਆ ਜੇ ਨੱਚਿਆ ਏ ਗ਼ੈਰਾਂ ਦੇ ਵਿਹੜੇ
ਜਿੱਥੇ ਵੱਜਿਆ ਮੁਹੱਬਤੀ ਸਾਜ਼ ਹੀ ਨਹੀਂ ਆ,
ਬੇਵਫ਼ਾਈ ਵਾਲੇ ਬੋਲਾਂ ਦਾ ਬੋਲ ਬਾਲਾ ਹੋਇਆ
ਵਫ਼ਾ ਵਾਲੇ ਰੋਗ ਦਾ ਇਲਾਜ ਹੀ ਨਹੀਂ ਆ,
ਨਸ਼ਿਆਂ ਨੇ ਬਣਾ ਤਾ ਸੱਚੋਂ ਸੱਚ ਦਾ ਪੁਜਾਰੀ
ਜੋ ਛੁਪਿਆ ਏ ਇਹੋ ਜਿਹਾ ਰਾਜ ਹੀ ਨਹੀਂ ਆ,
ਜਿਸਮਾਂ ਨਾਲ ਜਿਸਮਾਂ ਦਾ ਖੇਲ੍ਹ ਕੈਸਾ ਖੇਡਿਆ
ਜਿੱਤੇ ਉਹ ਬਾਜ਼ੀ ਸਜਿਆ ਤਾਜ ਹੀ ਨਹੀਂ ਆ,
ਖ਼ਿਆਲਾਂ ਵਾਲੇ ਰਾਗਾਂ ਨੇ ਰਾਗ ਐਸਾ ਛੇੜਿਆ
ਧੁਰ ਅੰਦਰ ਦੀ ਸੁਣੀ ਆਵਾਜ਼ ਹੀ ਨਹੀਂ ਆ,
ਜ਼ਿੰਦਗੀ ਨੂੰ ਸਾਹਾ ਦੇ ਰਾਹਾਂ ਚ ਪਰੋਈਂ ਕਦੇ
“ਭੱਟ” ਬੰਦਗੀ ਬਿਨਾ ਪਰਵਾਜ਼ ਹੀ ਨਹੀਂ ਆ,

Related posts

ਮੌਤ ਦੀ ਸਜਾ-ਹਰਮਿੰਦਰ ਸਿੰਘ ਭੱਟ

INP1012

ਤਰਸਣ ਰੋਟੀ ਨੂੰ – ਮਲਕੀਅਤ ‘ਸੁਹਲ’

INP1012

ਜੱਟ ਬੇ-ਜ਼ਮੀਨੇ– ਮਨਦੀਪ ਗਿੱਲ ਧੜਾਕ

INP1012

Leave a Comment