Artical Books Éducation India National News Political Punjab Punjabi Social Stories Story

ਕੇ.ਪੀ.ਐੱਸ. ਗਿੱਲ ਦੇ ਅਣਮਨੁੱਖੀ ਕਾਰੇ ਬਿਆਨਦੀ ਕਿਤਾਬ ‘ਪੰਜਾਬ ਦਾ ਬੁੱਚੜ’ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਜਾਰੀ

ਕੈਪਸ਼ਨ – ਕਿਤਾਬ ਜਾਰੀ ਕਰਨ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ. ਕੰਵਰਪਾਲ ਸਿੰਘ, ਸ. ਸਰਬਜੀਤ ਸਿੰਘ ਘੁਮਾਣ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬੀਬੀ ਪਰਮਜੀਤ ਕੌਰ ਖ਼ਾਲੜਾ ਤੇ ਹੋਰ।

ਸੰਦੌੜ,  (ਹਰਮਿੰਦਰ ਸਿੰਘ ਭੱਟ): ਪੰਜਾਬ ਅੰਦਰ ਡੇਢ ਦਹਾਕਾ ਚੱਲੇ ਸਰਕਾਰੀ ਦਹਿਸ਼ਤਗਰਦੀ ਦੇ ਦੌਰ ਦਰਮਿਆਨ ਹਜ਼ਾਰਾਂ ਹੀ ਸਿੱਖ ਨੌਜੁਆਨਾਂ ਨੂੰ ਥਾਣਿਆਂ ਤੇ ਤਸੀਹਾ ਕੇਂਦਰਾਂ ਵਿੱਚ ਕੋਹ-ਕੋਹ ਕੇ ਮਾਰਨ ਲਈ ਜ਼ਿੰਮੇਵਾਰ ਦੱਸੇ ਜਾਂਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਾਰਨਾਮਿਆਂ ਨੂੰ ਬਿਆਨ ਕਰਦੀ ਕਿਤਾਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ। ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸੇਕ ਆਪਣੇ ਪਿੰਡੇ ਤੇ ਹੰਢਾਉਣ ਵਾਲੇ ਨੌਜੁਆਨ ਸ. ਸਰਬਜੀਤ ਸਿੰਘ ਘੁਮਾਣ ਦੁਆਰਾ ਲਿਖੀ ਪੁਸਤਕ ‘ਪੰਜਾਬ ਦਾ ਬੁੱਚੜ’ ਰਿਲੀਜ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਇਸਦੀ ਪਹਿਲੀ ਕਾਪੀ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ ਨੂੰ ਭੇਟ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ ਲਖ਼ਤੇ ਜ਼ਿਗਰ ਜਾਂ ਸਿਰ ਦੇ ਸਾਂਈਂ ਜਾਂ ਭਰਾ, ਗਿੱਲ ਦੇ ਰਾਜ ਭਾਗ ਦੌਰਾਨ ਸਰਕਾਰੀ ਦਹਿਸ਼ਤਗਰਦੀ ਦੀ ਭੇਟ ਚਾੜ੍ਹ ਦਿੱਤੇ ਗਏ ।ਇਸ ਮੌਕੇ ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੈਗਜ਼ੀਨ ਖ਼ਾਲਸਾ ਫ਼ਤਹਿਨਾਮਾ ਦੇ ਸ. ਰਣਜੀਤ ਸਿੰਘ ਸੁਲਤਾਨਵਿੰਡ ਅਤੇ ਬੀਬਾ ਯਸ਼ਪ੍ਰੀਤ ਕੌਰ ਵੀ ਹਾਜਰ ਸਨ। ਭਾਈ ਘੁਮਾਣ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਬੇਅੰਤ ਸਿੰਘ ਖਿਆਲਾ ਤੇ ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਹੁਰਾਂ ਨੇ ਭਾਈ ਘੁਮਾਣ ਅਤੇ ਹੋਰਾਂ ਆਗੂਆਂ ਨੂੰ ਵੀ ਸਿਰੋਪਾਉ ਦੀ ਬਖਸ਼ਿਸ਼ ਕਰਦਿਆਂ ਅਸੀਸਾਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਘੁਮਾਣ ਨੇ ਕਿਹਾ ਕਿ ਕੇ.ਪੀ.ਐਸ.ਗਿੱਲ ਦਾ ਪੰਜਾਬ ਪੁਲਿਸ ਮੁਖੀ ਵਜੋਂ ਕਾਰਜਕਾਲ ਮਨੁੱਖੀ ਹੱਕਾਂ ਦੀਆਂ ਡੀਂਗਾ ਮਾਰਨ ਵਾਲੇ ਭਾਰਤੀ ਨਿਜ਼ਮਾ ਦੇ ਮੱਥੇ ਤੇ ਕਲੰਕ ਹੈ ਜਿਥੇ ਮਹਿਜ ੩-੪ ਹਜਾਰ ਸੰਘਰਸ਼ਸ਼ੀਲ ਸਿੰਘਾਂ ਨੂੰ ਖ਼ਤਮ ਕਰਨ ਦੀ ਨੀਅਤ ਨਾਲ ੩੦-੪੦ ਹਜ਼ਾਰ ਸਿੱਖ ਥਾਣਿਆਂ ਤੇ ਤਸੀਹਾ ਕੇਂਦਰਾਂ ਵਿੱਚ ਕੋਹ-ਕੋਹ ਕੇ ਮਾਰੇ ਗਏ ਤੇ ਫਿਰ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਦਾ ਮਾਪਿਆਂ ਜਾਂ ਵਾਰਸਾਂ ਦਾ ਅਧਿਕਾਰ ਖੋਹ ਕੇ ਲਵਾਰਿਸ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗਿੱਲ ਦੇ ਸੋਹਿਲੇ ਪੜ੍ਹਨ ਵਾਲੇ ਤਾਂ ਬਹੁਤ ਅੱਗੇ ਆਏ ਹਨ ਲੇਕਿਨ ਜਿਨ੍ਹਾਂ ਪਰਿਵਾਰਾਂ ਦੇ ਆਪਣਿਆਂ ਨਾਲ ਗਿੱਲ ਦੇ ਹੁਕਮਾਂ ਤੇ ਬੁੱਚੜਾਂ ਵਰਗਾ ਸਲੂਕ ਕੀਤਾ ਗਿਆ ਉਨ੍ਹਾਂ ਦਾ ਪੱਖ ਅਜੇ ਤੀਕ ਸਾਹਮਣੇ ਨਹੀਂ ਸੀ ਰੱਖਿਆ ਗਿਆ ਤੇ ਇਹ ਕਿਤਾਬ ਇੱਕ ਕੋਸ਼ਿਸ਼ ਹੈ।

 

Related posts

ਕਾਵਿ ਸੰਗ੍ਰਹਿ ਪੁਸਤਕ ਜਿੰਦਗੀ ਜਿੰਦਾਬਾਦ ਦੀ ਕੀਤੀ ਘੁੰਢ ਚੁਕਾਈ

INP1012

ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਵਾਰਡ ਨੰ.69 ਵਿੱਚ ਵਰਕਰਾਂ ਨਾਲ ਕੀਤੀ ਅਹਿਮ ਬੈਠਕ

INP1012

ਅਕਾਲੀ ਦਲ ਅਤੇ ਕਾਂਗਰਸ ਦਾ ਫ੍ਰੈਂਡਲੀ ਮੈਚ ਇੱਕ ਵਾਰ ਫਿਰ ਹੋਇਆ ਜਗ ਜਾਹਿਰ-ਭੋਲਾ, ਸੋਮਾ

INP1012

Leave a Comment