Éducation India International News National News Political Punjab Punjabi Social

ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਬੱਤ ਖਾਲਸਾ ੨੦੧੫ ਦੇ ਮਤੇ ਤਹਿਤ ਹੋਂਦ ਵਿੱਚ ਆਈ ਵਰਲਡ ਸਿੱਖ ਪਾਰਲੀਮੈਂਟ ਦੀ ੫ਵੀਂ ਇਕੱਤਰਤਾ ਇਟਲੀ ਵਿੱਚ ਸਫਲਤਾ ਪੂਰਵਕ ਸੰਪੰਨ ਹੋਈ |

ਇਟਲੀ ਦੀਆਂ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਬਾਰੇ ਜਾਣਕਾਰੀ ਦੇਣ ਅਤੇ ਨਵੇ ਮੈਂਬਰਾਂ ਨੂੰ ਨਾਲ ਜੋੜਨ ਲਈ ਰੱਖੀ ਇਕੱਤਰਤਾ ਵਿੱਚ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਫਰਾਂਸ ਤੋਂ ਭਾਈ ਸ਼ਿੰਗਾਰਾ ਸਿੰਘ ਮਾਨ ਅਤੇ ਸਤਨਾਮ ਸਿੰਘ ਫਰਾਂਸ, ਯੂ.ਕੇ. ਤੋਂ ਭਾਈ ਮਨਪ੍ਰੀਤ ਸਿੰਘ ਅਤੇ ਹਾਲੈਂਡ ਤੋਂ ਭਾਈ ਜਸਵਿੰਦਰ ਸਿੰਘ, ਇਟਲੀ ਪਹੁੰਚੇ  ।
ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੈਰਗਾਮੋ ਵਿਖੇ ਹੋਈ ਇਕੱਤਰਤਾ ਵਿੱਚ ਵਿਦੇਸ਼ ਤੋਂ ਆਏ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆ ਅਤੇ ਇਟਲੀ ਤੋਂ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਭਾਈ ਜਸਬੀਰ ਸਿੰਘ ਨੇ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਬਨਾਉਣ ਦੇ ਉਦੇਸ਼ ਬਾਰੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਪਾਰਲੀਮੈਂਟ ਦੇ ਕੰਮਕਾਜ ਨੂੰ ਚਲਾਉਣ ਬਾਰੇ ਵਿਧੀ ਵਿਧਾਨਾਂ ਬਾਰੇ ਵੀ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਪਾਰਲੀਮੈਂਟ ਦੇ ਉਦੇਸ਼ਾਂ ਦਾ ਸਾਥ ਦੇਣ ਦੀ ਅਪੀਲ ਕੀਤੀ ।
ਐਤਵਾਰ ਨੂੰ ਵਿਦੇਸ਼ਾਂ ਤੋਂ ਪੁੱਜੇ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਭਾਈ ਸ਼ਿੰਗਾਰਾ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਬੈਰਗਾਮੋ ਅਤੇ ਭਗਤ ਰਵਿਦਾਸ ਧਾਮ  ਗੋਰਲਾਗੋ ਵਿੱਚ ਪਹੁੰਚ ਕੇ ਸੰਗਤਾਂ ਨੂੰ ਪਾਰਲੀਮੈਂਟ ਬਾਰੇ ਜਾਣਕਾਰੀ ਦਿੱਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਬਨਣ ਦੀ ਅਪੀਲ ਕੀਤੀ ।
ਇਟਲੀ ਦੀਆਂ ਸੰਗਤਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ । ਭਾਈ ਜਗਤਾਰ ਸਿੰਘ, ਭਾਈ ਪਰਮਜੀਤ ਸਿੰਘ ਅਤੇ ਭਾਈ ਜਪਿੰਦਰ ਸਿੰਘ ਵਰਲਡ ਸਿੱਖ ਪਾਰਲੀਮੈਂਟ ਵਿੱਚ ਇਟਲੀ ਦੀਆਂ ਸੰਗਤਾਂ ਦੀ ਨੁੰਮਾਇੰਦਗੀ ਕਰਨ ਲਈ ਨਵੇਂ ਮੈਂਬਰ ਬਣੇ । ਇਟਲੀ ਦੀਆਂ ਸੰਗਤਾਂ ਵੱਲੋਂ ਭਵਿੱਖ ਵਿੱਚ ਪਾਰਲੀਮੈਂਟ ਦੇ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿੱਤਾ ਗਿਆ ।

Related posts

ਭਾਰਤ ਸੰਚਾਰ ਨਿਗਮ ਪਟਿਆਲਾ ਦੇ ਜਰਨਲ ਮਨੇਜਰ ਮਿਸਟਰ ਰੋਹਿਤ ਸ਼ਰਮਾ ਨੇ ੧੫੦੦ ਪੌਦੇ ਲਾਕੇ ਪੋਦਾਰੋਪਣ ਕੀਤਾ

INP1012

“RoN5“” ਅਤੇ ‘539 ੩੬੦’ ਮੱਧ ਪ੍ਰਦੇਸ਼ ਵਿੱਚ ਹੋਣਗੇ ਲਾਗੂ

INP1012

ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਲੋਪੋ ਵਾਲਿਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਉਦਘਾਟਨ ਦੀ ਰਸਮ ਕੀਤੀ

INP1012

Leave a Comment