Artical India International News National News Political Punjab Punjabi Social Stories Story

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਥਾਪੀ ਪੰਜ ਮੈਂਬਰੀ ਆਰਜੀ ਕਮੇਟੀ ਦੇ ਗਠਨ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਵਾਗਤ

ਸਰਬੱਤ ਖਾਲਸਾ 2015 ਵਿੱਚ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਸਮੁੱਚੇ ਸਿੱਖ ਪੰਥ ‘ਚ ਫੈਲੀ ਨਿਰਾਸ਼ਤਾ ਅਤੇ ਜੱਥੇਦਾਰ ਸਾਹਿਬਾਨ ਦਰਮਿਆਨ ਪੈਦਾ ਹੋਏ ਆਪਸੀ ਵਿਵਾਦ ਦੇ ਮੱਦੇਨਜ਼ਰ ਕੌਮ ਨੂੰ ਅਗਲੇਰੀ ਸੇਧ ਦੇਣ, ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਘੜਨ ਅਤੇ ਕੌਮ ਦੇ ਏਕੇ ਦੇ ਹਿੱਤ ਇੱਕ ਪੰਜ ਮੈਂਬਰੀ ਆਰਜੀ ਕਮੇਟੀ ਦੇ ਗਠਨ ਦੀ ਵਰਲਡ ਸਿੱਖ ਪਾਰਲੀਮੈਂਟ ਪੁਰਜ਼ੋਰ ਸਵਾਗਤ ਕਰਦੀ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਕੋਟਕਪੂਰਾ ਗੋਲ਼ੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਜ਼ਾ ਪੂਰੀ ਕਰ ਚੁੱਕੇ ਪਰ ਹਾਲੇ ਤਕ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਬਹੁਤ ਹੀ ਅਹਿਮ ਮੰਗਾਂ ਨੂੰ ਮਨਵਾਉਣ ਲਈ ਲਾਏ ਗਏ ਬਰਗੜੀ ਮੋਰਚੇ ਨੂੰ ਮੰਗਾਂ ਮੰਨੇ ਜਾਣ ਤੋਂ ਬਗੈਰ ਹੀ ਉਠਾਏ ਜਾਣ ਕਰਕੇ ਆਮ ਸੰਗਤਾਂ ਵਿੱਚ ਪੰਥਕ ਲੀਡਰਾਂ ਪ੍ਰਤੀ ਅਵਿਸ਼ਵਾਸ਼ ਅਤੇ ਨਿਰਾਸ਼ਾ ਘਰ ਕਰ ਚੁੱਕੀ ਹੈ । ਸੰਗਤਾਂ ਹਮੇਸ਼ਾਂ ਵਾਂਗ ਲੀਡਰਾਂ ਵੱਲੋਂ ਕੀਤੇ ਗਏ ਧੋਖੇ ਦਾ ਸ਼ਿਕਾਰ ਅਤੇ ਲੁਟੀਆਂ ਗਈਆਂ ਮਹਿਸੂਸ ਕਰ ਰਹੀਆਂ ਹਨ । ਮੋਰਚੇ ਦੀ ਸਮਾਪਤੀ ਬਾਅਦ ਆਪਸੀ ਗੁੱਟਬੰਦੀ, ਧੜੇਬੰਦਕ ਫੁੱਟ ਅਤੇ ਲੜਾਈ ਨੇ ਨਸਲਕੁਸ਼ੀ ਵੱਲ ਧੱਕੀ ਜਾ ਰਹੀ ਕੌਮ ਨੂੰ ਨਿਰਾਸ਼ਾ ਵਾਦੀ ਹਨੇਰੇ ਵਿੱਚ ਸੁੱਟ ਕੇ ਦਿਸ਼ਾ ਹੀਣ ਬਣਾ ਕੇ ਰੱਖ ਦਿੱਤਾ ਹੈ। ਅਜਿਹੇ ਮੌਕੇ ਤੇ ਜਥੇਦਾਰ ਹਵਾਰਾ ਵੱਲੋਂ ਗਠਿਤ ਇੱਸ ਕਮੇਟੀ ਤੋਂ ਸਿੱਖ ਜਗਤ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲਣ ਦੀਆਂ ਬਹੁਤ ਹੀ ਉਮੀਦਾਂ ਹਨ ।

ਸਾਡਾ ਪੂਰਾ ਯਕੀਨ ਹੈ ਕਿ ਕਮੇਟੀ ਦੇ ਮੈਂਬਰ ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਸ੍ਰ: ਜਸਪਾਲ ਸਿੰਘ ਹੇਰਾਂ ਵਰਗੇ ਸੂਝਵਾਨ ਗੁਰਸਿੱਖ ਕੌਮ ਨੂੰ ਇਸ ਬਿਖੜੇ ਸਮੇਂ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਹੋਣਗੇ ਅਤੇ ਅਲੱਗ ਅਲੱਗ ਪੰਥਕ ਜੱਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਕੌਮ ਨੂੰ ਭਵਿੱਖਤ ਸੰਘਰਸ਼ ਲਈ ਸਹੀ ਦਿਸ਼ਾ ਨਿਰਦੇਸ਼ ਦੇਣਗੇ ।

ਵਰਲਡ ਸਿੱਖ ਪਾਰਲੀਮੈਂਟ, ਪੰਜ ਮੈਂਬਰੀ ਕਮੇਟੀ ਵੱਲੋਂ ਜਥੇਦਾਰ ਭਾਈ ਹਵਾਰਾ ਦੇ ਆਦੇਸ਼ ਅਨੁਸਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਅਗਲੇਰੀ ਰਣਨੀਤੀ ਉਲੀਕਣ ਲਈ ਸਮੁੱਚੀਆਂ ਸਿੱਖ ਜੱਥੇਬੰਦੀਆਂ, ਸੰਪਰਦਾਵਾਂ, ਪੰਥਕ ਧਿਰਾਂ ਦੇ ਨੁੰਮਾਇੰਦਿਆਂ ਦਾ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਬੁਲਾਏ ਗਏ ਇੱਕ ਪੰਥਕ ਇੱਕਠ ਦਾ ਵੀ ਪੂਰਨ ਰੂਪ ਵਿੱਚ ਸਮਰਥਨ ਕਰਦੀ ਹੈ ।

ਸਾਡੀ ਸੰਸਾਰ ਭਰ ਦੇ ਸਮੂਹ ਪੰਥ ਦਰਦੀ ਵੀ ਸਾਡੀ ਸੰਸਾਰ ਭਰ ਦੇ ਸਮੂਹ ਪੰਥ ਦਰਦੀ ਵੀਰਾਂ, ਭੈਣਾਂ ਅਤੇ ਜੱਥਬੰਦੀਆਂ ਨੂੰ ਪੁਰਜੋਰ ਬੇਨਤੀ ਹੈ ਕਿ ਆਓ ਆਪਾਂ ਆਪਣੇ ਆਪਸੀ ਮਤਭੇਦ ਭੁਲਾ ਕੇ ਪੰਜ ਮੈਂਬਰੀ ਕਮੇਟੀ ਨੂੰ ਪੰਥਕ ਏਕਤਾ ਕਰਾਉਣ ਅਤੇ ਭਵਿੱਖ ਵਿੱਚ ਕੌਮ ਨੂੰ ਖਾਲਸਾਈ ਰਵਾਇਤਾਂ ਅਤੇ ਗੁਰਮਤਿ ਸਿਧਾਂਤਾਂ ਅਨੁਸਾਰ ਸੇਧ ਦੇਣ ਲਈ ਹਰ ਤਰ੍ਹਾਂ ਸਹਾਇਤਾ ਕਰੀਏ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਸਥਾਪਤ ਇੱਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੀਏ।

ਵਰਲਡ ਸਿੱਖ ਪਾਰਲੀਮੈਂਟ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹਰ ਬਚਨ ਦਾ ਸਾਥ ਦੇਣ ਦੀ ਵਚਨਬੱਧ ਹੈ ਤੇ ਜਥੇਦਾਰ ਸਾਹਿਬ ਵੱਲੋਂ ਗਠਿਤ ਕਮੇਟੀ ਦਾ ਵੀ ਹਰ ਤਰ੍ਹਾਂ ਨਾਲ ਸਾਥ ਦੇਵੇਗੀ ।

 

Related posts

ਟੀਮ ਇਨਸਾਫ ਦੀ ਬਾਦਲਾਂ ਨੂੰ ਨਸੀਹਤ,ਕਿਹਾ ਪੁਲਿਸ ਦੀ ਭਲਾਈ ਲਈ ਪੈਸੇ ਨਾਲੋਂ ਜਰੂਰੀ ਪਿਲਸ ਦੀ ਅਜਾਦੀ

INP1012

ਕਰਜੇ ਤੋਂ ਦੁਖੀ ਕਿਸਾਨ ਨੇ ਜਹਿਰੀਲੀ ਵਸਤੂ ਖਾਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

INP1012

ਸਾਰੇ ਸਿੱਖ ਜਗਤ ਨੂੰ ਮਾਂ ਦਿਨ (ਮਦਰ ਡੇ) ਮੁਬਾਰਕ ਹੋਵੇ

INP1012

Leave a Comment