Artical India International News National News Political Punjab Punjabi Social

ਵਰਲਡ ਸਿੱਖ ਪਾਰਲੀਮੈਂਟ ਦਾ ਵਿਸਥਾਰ ਜਾਰੀ ਸਪੇਨ ਤੋਂ ਨਵੇਂ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਵਿੱਚ ਸ਼ਾਮਲ

ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਬੱਤ ਖਾਲਸਾ 2015 ਦੇ ਮਤੇ ਤਹਿਤ ਹੋਂਦ ਵਿੱਚ ਆਈ ਵਰਲਡ ਸਿੱਖ ਪਾਰਲੀਮੈਂਟ ਦੀ 6ਵੀਂ ਇਕੱਤਰਤਾ ਨਵੇਂ ਮੈਂਬਰਾਂ ਨੂੰ ਨਾਲ ਜੋਡ਼ ਕੇ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਸੰਪੰਨ ਹੋ ਗਈ ।

ਸਪੇਨ ਦੀਆਂ ਸਿੱਖ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਨਾਲ ਜੋਡ਼ਨ, ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਅਤੇ ਸੰਗਤਾਂ ਨੂੰ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਰੱਖੀ ਗਈ ਇਕੱਤਰਤਾ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਯੂ.ਕੇ. ਤੋਂ ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ ਅਤੇ ਹਾਲੈਂਡ ਤੋਂ ਭਾਈ ਜਸਵਿੰਦਰ ਸਿੰਘ ਪਹੁੰਚੇ । ਸਪੇਨ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਭਾਈ ਬਲਜੀਤ ਸਿੰਘ ਅਤੇ ਭਾਈ ਗਰਜਾ ਸਿੰਘ ਵੱਲੋਂ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਸੀ ।

ਸ਼ਨੀਵਾਰ ਨੂੰ ਹੋਈ ਇਕੱਤਰਤਾ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ । ਨੌਜਵਾਨਾਂ ਵਿੱਚ ਇਸ ਪੰਥਕ ਕਾਰਜ ਵਿੱਚ ਹਿੱਸਾ ਪਾਉਣ ਦਾ ਕਾਫੀ ਉਤਸ਼ਾਹ ਸੀ ਤੇ ਮੀਟਿੰਗ ਆਪਣੇ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਤੱਕ ਚੱਲੀ ।

ਐਤਵਾਰ ਨੂੰ ਗੁਰਦੁਆਰਾ ਗੁਰਸੰਗਤ ਸਾਹਿਬ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਵਿੱਚ ਜਾ ਕੇ ਵਰਲਡ ਸਿੱਖ ਪਾਰ

ਲੀਮੈਂਟ  ਦੇ ਨੁੰਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ । ਗੁਰਦੁਆਰਾ ਗੁਰਸੰਗਤ ਸਾਹਿਬ ਵਿਖੇ ਭਾਈ ਜੋਗਾ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਅਤੇ ਗੁਰਦੁਆਰਾ

ਨਾਨਕਸਰ ਸਾਹਿਬ ਵਿਖੇ ਭਾਈ ਮਨਪ੍ਰੀਤ ਸਿੰਘ ਨੇ ਪਹੁੰਚ ਕੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖੇ ਅਤੇ ਸੰਗਤਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤੇ ਗਏ ।

ਇਸ ਮੌਕੇ ਭਾਈ ਮਤਿੰਦਰ ਸਿੰਘ ਅਤੇ ਭਾਈ ਗੁਰਤੇਜ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਨਵੇਂ ਮੈਂਬਰ ਬਣੇ ਤੇ ਉਹ ਸਪੇਨ ਦੀਆ ਸੰਗਤਾਂ ਦੀ ਵਰਲਡ ਸਿਖ ਪਾਰਲੀਮੈਂਟ ਵਿੱਚ ਭਾਈ ਬਲਜੀਤ ਸਿੰਘ ਅਤੇ ਭਾਈ ਗਰਜਾ ਸਿੰਘ ਨਾਲ ਮਿਲ ਕੇ ਨੁੰਮਾਇੰਦਗੀ ਕਰਨਗੇ ।

 

 

 

Related posts

ਵੱਡੇ ਸੰਕਟ ਵੱਲ ਵਧ ਰਿਹਾ ਪੰਜਾਬ, ਨਾਸਾ ਨੇ ਦਿੱਤੀ ਚੇਤਾਵਨੀ

INP1012

ਪੇਂਡੂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀ ਸੂਬਾ ਪੱਧਰੀ ਵਿਸ਼ਾਲ ਰੈਲੀ ਕੱਲ ਵਿਧਾਨ ਸਭਾ ਵੱਲ ਨੂੰ ਮਾਰਚ ਕਰਨ ਦਾ ਫੈਸਲਾ

INP1012

ਤਰਸਣ ਰੋਟੀ ਨੂੰ – ਮਲਕੀਅਤ ‘ਸੁਹਲ’

INP1012

Leave a Comment