India International News National News Political Punjab Punjabi Social

ਸਿੱਖ ਰਿਲੀਫ਼ ਵੱਲੋਂ ਕੌਮ ਨੂੰ ਵਧਾਈ, ਭਾਈ ਨਰੈਣ ਸਿੰਘ ਚੌੜਾ ਰੋਪੜ ਮਾਮਲ ‘ਚੋਂ ਬਰੀ

ਪੈਰਿਸ: ਬੀਤੇ ਲੰਬੇ ਸਮੇਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਰਹਿਣ ਵਾਲੇ ਭਾਈ ਨਰਾਇਣ ਸਿੰਘ ਚੌੜਾ ਨੂੰ ਅੱਜ ਰੋਪੜ ਦੀ ਐਡੀਸ਼ਨਲ ਸ਼ੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।ਇਸ ਮਾਮਲੇ ਦੀ ਪੈਰਵੀ ਐਡਵੋਕੇਟ ਸਰਬਜੀਤ ਸਿੰਘ ਬੈਂਸ ਨੇ ਕੀਤੀ ਹੈ। ਲੰਮਾ ਸਮਾ ਨਜ਼ਰਬੰਦ ਰਹਿਣ ਤੋਂ ਬਾਅਦ ਉਹ ਲੰਘੇ ਅਗਸਤ ਮਹੀਨੇ ਵਿੱਚ ਅੰਮ੍ਰਿਤਸਰ ਜੇਲ ਤੋਂ ਰਿਹਾਅ ਹੋਏ ਸਨ।

ਭਾਈ ਨਰੈਣ ਸਿੰਘ

ਪੁਲਿਸ ਥਾਣਾ: ਕੁਰਾਲੀ

ਪਰਚਾ ਨੰ:: 29, ਮਿਤੀ 13/02/2013

ਅਧੀਨ ਧਾਰਵਾਂ: ਅਸਲਾ ਕਾਨੂੰਨ 25/54/59, ਬਾਰੂਦ ਕਾਨੂੰਨ 3/4/5 ਅਤੇ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਧਾਰਵਾਂ 13/16/17//18/20

ਪੰਜਾਬ ਪੁਲਿਸ ਵੱਲੋਂ ਪੰਥਕ ਸੋਚ ਰੱਖਣ ਅਤੇ ਪੰਥਕ ਹਿੱਤਾਂ ਲਈ ਕੰਮ ਕਰਨ ਵਾਲੇ ਸਿੱਖਾਂ ਨੂੰ ਲੰਮਾ ਸਮਾਂ ਜੇਲਾਂ ਵਿੱਚ ਬੰਦ ਰੱਖਣ ਲਈ ਕਾਲੇ ਕਾਨੂੰਨ “ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ” ਅਧੀਨ ਮਕੱਦਮੇ ਦਰਜ਼ ਕਰਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਜਾਂਦਾ ਹੈ, ਪਰ ਜਦ ਇਨ੍ਹਾਂ ਮਾਮਲਿਆਂ ਦੇ ਅਦਾਲਤਾਂ ਫੈਸਲੇ ਦਿੰਦੀਆਂ ਹਨ ਤਾਂ ਪੁਲਿਸ ਵੱਲੋਂ ਬਣਾਏ ਝੂਠੇ ਮਹਿਲ ਦੇ ਕਿੰਗਰੇ ਅਦਾਲਤ ਵਿੱਚ ਢਹਿ ਢੇਰੀ ਹੋ ਜਾਂਦੇ ਹਨ।ਉੱਤਰੀ ਭਾਰਤ ਵਿੱਚ ਪੁਲਿਸ ਅਤੇ ਕਾਨੂੰਨ ਏਜ਼ਸੀਆਂ ਵੱਲੋਂ 100 ਤੋਂ ਵੱਧ ਬੰਦਿਆਂ ‘ਤੇ ਦਰਜ਼ ਕੀਤੇ “ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ” ਅਧੀਨ ਦਰਜ਼ ਮਾਮਲਿਆਂ ਵਿੱਚ ਅੱਜ ਤੱਕ ਸਿਰਫ ਇੱਕ ਹੀ ਮਾਮਲੇ ਵਿੱਚ ਅਦਾਲਤ ਨੇ ਸਜ਼ਾ ਦਿੱਤੀ ਹੈ।

ਭਾਈ ਨਰਾਇਣ ਸਿੰਘ ਚੌੜਾ ਭਾਰਤ ਤੋਂ ਅਜ਼ਾਦੀ ਲਈ ਚਲ ਰਹੇ ਸਿੱਖ ਸੰਘਰਸ਼ ਵਿਚ ਇਕ ਉੱਘੀ ਸਖਸ਼ੀਅਤ ਹਨ। ਉਨ੍ਹਾਂ ‘ਤੇ ਅਸਲਾ ਕਾਨੂੰਨ, ਧਮਾਕਾਖੇਜ਼ ਸਮਗਰੀ ਕਾਨੂੰਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਸਬੰਧਿਤ ਦਰਜ਼ਨ ਭਰ ਮਾਮਲੇ ਦਰਜ ਕਰਕੇ ਪੰਜਾਬ ਪੁਲਿਸ ਨੇ ਬੀਤੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਜੇਲ੍ਹ ਵਿਚ ਨਜ਼ਰਬੰਦ ਕੀਤਾ ਹੋਇਆ ਸੀ।

ਭਾਈ ਨਰੈਣ ਸਿੰਘ ‘ਤੇ ਇਸ ਸਮੇਂ ਅੰਮ੍ਰਿਤਸਰ ਵਿੱਚ ਇੱਕ ਕੇਸ ਵਿਚਾਰ-ਅਧੀਨ ਹੈ ਅਤੇ ਬਾਕੀਆਂ ਵਿੱਚੋਂ ਉਹ ਬਰੀ ਹੋ ਚੁੱਕੇ ਹਨ।

ਭਾਈ ਨਰੈਣ ਸਿੰਘ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਜਦੋਂ ਉਨ੍ਹਾਂ ‘ਤੇ ਦੋਸ਼ ਆਇਦ ਹੋਣੇ ਸਨ ਤਾਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ 14 ਤੋਂ ਉਪਰ ਪਟੀਸ਼ਨਾਂ ਦਾਇਰ ਕੀਤੀਆਂ ਸਨ। ਇਨ੍ਹਾਂ ਕੇਸਾਂ ਵਿੱਚ ਉਨ੍ਹਾਂ ਬੜੀ ਮਿਹਨਤ ਕੀਤੀ ਸੀ ਤਾਂ ਕਿ ਭਾਈ ਨਰੈਣ ਸਿੰਘ ਨਾਲ ਕਾਨੂੰਨੀ ਤੌਰ ‘ਤੇ ਕੋਈ ਵਧੀਕੀ ਨਾ ਹੋਵੇ।

ਭਾਈ ਨਰਾਇਣ ਸਿੰਘ ਚੌੜਾ ਸਿੱਖ ਕੋਮ ਦੇ ਉਹ ਬੁੱਧੀਜੀਵੀ ਇਨਸਾਨ ਹਨ ਜੋ ਧਰਮ ਤੇ ਰਾਜਨੀਤੀ ਦਾ ਬੌਧਿਕ ਸੁਮੇਲ ਹੀ ਨਹੀ ਕਰਦੇ ਬਲਕਿ ਉਸ ਬੌਧਿਕ ਸੁਮੇਲ ਨੂੰ ਆਪਣੀ ਖੁਦ ਦੀ ਜਿੰਦਗੀ ਵਿੱਚ ਉਤਾਰਨ ਲਈ ਹਰ ਪਲ ਹਰ ਘੜ੍ਹੀ ਜੂਝਦੇ ਰਹਿੰਦੇ ਹਨ । ਭਾਈ ਨਰਾਇਣ ਸਿੰਘ ਚੌੜਾ ਇੱਕ ਉੱਚ ਕੋਟੀ ਦੇ ਬੁੱਧੀਮਾਨ ਹਨ, ਉਹਨਾ ਦੀ ਸਿੱਖ ਧਰਮ,ਸਿੱਖ ਰਾਜਨੀਤੀ ਦੀਆ ਬਰੀਕੀਆ ਉੱਤੇ ਅਦਭੁੱਤ, ਡੂੰਘੀ, ਵਿਸ਼ਾਲ ਤੇ ਸਿਧਾਂਤਕ ਪਕੜ ਹੈ ।ਉਹਨਾ ਦੀ ਸਿੱਖ ਰਾਜਨੀਤੀ ਵਿੱਚ ਬਹੁਤ ਡੂੰਘੀ ਦਿਲਚਸਪੀ ਸੀ ਇਸੇ ਕਾਰਨ ਉਹਨਾ ਨੇ “ਰਾਜਨੀਤਕ ਵਿਗਿਆਨ” ਤੇ “ਪੰਜਾਬੀ ਸਾਹਿਤ” ਦੀ ਐਮ.ਏ ਕੀਤੀ।

Related posts

ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਬਾਦਲ ਨੇ ਸ਼ਮੂਲੀਅਤ ਕੀਤੀ

INP1012

ਮੁਫਤ ਦਵਾਈ ਉਪਲੱਬਧ ਕਰਵਾਕੇ ਜਰੁਰਤਮੰਦ ਦਾ ਜੀਵਨ ਬਚਾਉਣ ਤੋਂ ਵੱਡਾ ਕੋਈ ਪੁੰਨ ਨਹੀਂ : ਗੋਸ਼ਾ

INP1012

ਉੁਡਤਾ ਪੰਜਾਬ ਫਿਲਮ ਦਾ ਟਰੇਲਰ ਦੇਖ ਕੇ ਹੀ ਅਕਾਲੀ ਭਾਜਪਾ ਸਰਕਾਰ ਡਰੀ – ਭਗਵੰਤ ਮਾਨ

INP1012

Leave a Comment