Artical India International News National News Political Punjab Punjabi Social ਧਾਰਮਿਕ

ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੰਜ ਮੈਂਬਰੀ ਕਮੇਟੀ ਬਨਾਉਣ ਦੇ ਫੈਸਲੇ ਅਤੇ 27 ਜਨਵਰੀ ਦੇ ਪੰਥਕ ਇਕੱਠ ਦੀ ਹਿਮਾਇਤ ਕਰਦੇ ਹਾਂ

ਪੈਰਿਸ: ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ, ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਗਾੜੀ ਮੋਰਚਾ 1 ਜੂਨ 2018 ਤੋਂ ਲਾਇਆ ਗਿਆ ਸੀ । ਆਪਣੀ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਿੱਖ ਸੰਗਤਾਂ ਨੇ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਸਾਥ ਦੇ ਕੇ ਇਸ ਨੂੰ ਕਾਮਯਾਬੀ ਦੇ ਰਾਹ ਪਾਇਆ । ਪਰ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਆਪੇ ਹੀ ਫੈਸਲਾ ਲੈ ਕੇ ਬਿਨਾਂ ਸਾਰੀਆਂ ਮੰਗਾਂ ਦੀ ਪੂਰਤੀ ਤੋਂ ਬਿਨਾਂ ਹੀ ਮੋਰਚੇ ਨੂੰ ਸਮਾਪਤ ਕਰ ਦੇਣ ਨਾਲ ਸਿੱਖ ਜਗਤ ਵਿੱਚ ਨਿਰਾਸ਼ਾ ਦਾ ਆਲਮ ਛਾ ਗਿਆ ਹੈ । ਅੱਜ ਕੌਮ ਠੱਗੀ ਠੱਗੀ ਅਤੇ ਧੋਖੇ ਦਾ ਸ਼ਿਕਾਰ ਹੋਈ ਮਹਿਸੂਸ ਕਰ ਰਹੀ ਹੈ ।

ਸਿੱਖ ਕੌਮ ਜਦੋਂ ਇਹੋ ਜਿਹੇ ਔਖੇ ਸਮਿਆਂ ਤੇ ਬਿਖੜੇ ਪੈਂਡਿਆ ਤੋਂ ਲੰਘਦੀ ਹੈ ਤਾਂ ਉਹ ਅਗਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਲੀਡਰਸ਼ਿਪ ਦੀ ਭਾਲ ਕਰਦੀ ਹੈ । ਇਸ ਲਈ ਕੌਮ ਨੂੰ ਅਗਵਾਈ ਦੇਣ ਲਈ 2015 ਸਰਬੱਤ ਖਾਲਸਾ ਵਿੱਚ ਲੱਖਾਂ ਸਿੱਖ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਥਾਪੇ ਗਏ, ਤਿਹਾੜ ਜੇਲ੍ਹ ਵਿੱਚ ਨਜ਼ਰਬੰਦ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕੌਮ ਨੂੰ ਨਿਰਾਸ਼ਾ ਵਿੱਚੋਂ ਕੱਢਣ, ਆਪਸੀ ਦੂਸ਼ਣਬਾਜ਼ੀ ਨੂੰ ਰੋਕ ਲਾਉਣ ਤੇ ਕੌਮ ਨੂੰ ਏਕੇ ਦੇ ਸੂਤਰ ਵਿੱਚ ਪਰੋਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ 27 ਜਨਵਰੀ ਨੂੰ ਪੰਥ ਦਾ ਇੱਕ ਨੁੰਮਾਇੰਦਾ ਇਕੱਠ ਬੁਲਾ ਕੇ ਮਿਲ ਬੈਠ ਕੇ ਕੌਮ ਦੇ ਸੁਨਿਹਰੇ ਭਵਿੱਖ ਲਈ ਨਵੀ ਰਣਨੀਤੀ ਤਿਆਰ ਕਰਨਗੇ ।

ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੰਜ ਮੈਂਬਰੀ ਕਮੇਟੀ ਬਨਾਉਣ ਦੇ ਫੈਸਲੇ ਅਤੇ 27 ਜਨਵਰੀ ਦੇ ਪੰਥਕ ਇਕੱਠ ਦੀ ਹਿਮਾਇਤ ਕਰਦੇ ਹਾਂ ਅਤੇ ਅਸੀਂ ਸਮੂਹ ਪੰਥਕ ਜਥੇਬਦੀਆਂ ਅਤੇ ਪੰਥ ਦਰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੰਥ ਦੇ ਭਲੇ ਦੀ ਸੋਚ ਮਨ ਵਿੱਚ ਰੱਖ ਕੇ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਵਿਚਾਰ ਦੇ ਕੇ ਕੋਈ ਇਹੋ ਜਿਹਾ ਗੁਰਮਤਾ ਕਤਿਾ ਜਾਵੇ ਜਿਸ ਨਾਲ ਕੌਮ ਦਾ ਭਵਿੱਖ ਸੰਵਰ ਸਕੇ ਅਤੇ ਨਿਰਾਸ਼ਾ ਦੇ ਆਲਮ ਅਤੇ ਢਹਿੰਦੀ ਕਲਾ ਵਿੱਚ ਚਲੀ ਗਈ ਕੌਮ ਇਕਮੁੱਠ ਹੋ ਚੜ੍ਹਦੀ ਕਲਾ ਵਿੱਚ ਆ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰ ਸਕੇ ।

ਭਾਈ ਮੱਸਾ ਸਿੰਘ (ਨਾਰਵੇ), ਭਾਈ ਗੁਰਚਰਨ ਸਿੰਘ, ਭਾਈ ਗੁਰਪਾਲ ਸਿੰਘ (ਜਰਮਨੀ), ਜਥੇਦਾਰ ਹਰਦਵਿੰਦਰ ਸਿੰਘ ਬੱਬਰ (ਜਰਮਨੀ), ਭਾਈ ਕੁਲਦੀਪ ਸਿੰਘ (ਬੈਲਜੀਅਮ), ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਦਵਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰਿਥੀਪਾਲ ਸਿੰਘ (ਫਰਾਂਸ), ਭਾਈ ਬਲਜੀਤ ਸਿੰਘ (ਸਪੇਨ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਜਸਬੀਰ ਸਿੰਘ (ਇਟਲੀ), ਭਾਈ ਕਰਮ ਸਿੰਘ, ਭਾਈ ਹਰਜੀਤ ਸਿੰਘ, ਭਾਈ ਚਰਨ ਸਿੰਘ, ਭਾਈ ਜਸਵਿੰਦਰ ਸਿੰਘ (ਹਾਲੈਂਡ)

 

Related posts

ਅਨੰਦ ਕਾਰਜ ਲਾਵਾਂ ਤੇ ਅਰਦਾਸ — ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ‘ਤੇ ਰਾਜ ਪੱਧਰੀ ਸਮਾਗਮ ਅੱਜ

INP1012

ਸਿੱਖ ਕੌਮ ਦੀ ਹਕੂਮਤ ਨਾਲ ਅੰਤਮ ਲੜਾਈ–ਪ੍ਰਿੰਸੀਪਲ ਪਰਵਿੰਦਰ ਸਿੰਘ

INP1012

Leave a Comment