India National News Punjab Punjabi Social

ਪੰਜਾਬ ਦੀ ਲੁੱਟ ਅਤੇ ਕੁੱਟ ਦੀ ਪੜਤਾਲ ਦੇ ਹਾਮੀਆਂ ਨਾਲ ਸਹਿਯੋਗ ਕਰਾਂਗੇ: ਖਾਲੜਾ ਮਿਸ਼ਨ

ਅੰਮ੍ਰਿਤਸਰ:੨੪ ਜਨਵਰੀ:ਨਰਿੰਦਰ ਪਾਲ ਸਿੰਘ:

ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਕਿਹਾ ਕਿ ਅਗਾਮੀ ਲੋਕ ਚੋਣਾਂ ਵਿੱਚ ਉਸ ਧਿਰ ਨਾਲ ਸਹਿਯੋਗ ਕੀਤਾ ਜਾਵੇਗਾ ਜਿਹੜੀ ਪੰਥ ਤੇ ਪੰਜਾਬ ਦੇ ਮਸਲਿਆਂ ਬਾਰੇ ਸੁਹਿਰਦ ਹੋਵੇਗੀ।ਖਾਲੜਾ ਮਿਸ਼ਨ ਦੇ ਐਡਵੋਕੇਟ ਜਗਦੀਪ ਸਿੰਘ ਧੂੰਦਾ,ਸਤਵਿੰਦਰ ਸਿੰਘ ਪਲਾਸੋਰ ਅਤੇ ਵਿਰਸਾ ਸਿੰਘ ਬਹਿਲਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਦੇ ਭਖਦੇ ਮਸਲੇ- ਸ਼੍ਰੀ ਦਰਬਾਰ ਸਾਹਿਬ ਤੇ ਫੋਜੀ ਹਮਲੇਂ ਦੀਆਂ ਫਾਈਲਾਂ ਜਨਤਕ ਹੋਣ, ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜਤਾਲ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਰਾਂਹੀ ਜਵਾਨੀ ਦਾ ਘਾਣ ਅਤੇ ਕਿਸਾਨ ਗਰੀਬ ਦੀਆਂ ਖੁਦਕੁਸ਼ੀਆਂ ਹਨ। ਆਗੂਆਂ ਨੇ  ਕਿਹਾ ਕਿ ਸਿੱਖਾਂ ਦੀ ਕੁੱਲ ਨਾਸ਼ ਇੱਕ ਯੋਜਨਾਵੱਧ ਜੁਰਮ, ਜਿਸਦੀ ਯੋਜਨਾਬੰਦੀ ਕਾਂਗਰਸ, ਭਾਜਪਾ ਤੇ ਆਰ. ਐਸ. ਐਸ. ਨੇ ਕੀਤੀ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਧਰਮ ਯੁੱਧ ਮੋਰਚੇ ਨਾਲ ਗੱਦਾਰੀ ਕਰਕੇ ਇਸ ਯੋਜਨਾਬੰਦੀ ਦਾ ਹਿੱਸਾ ਬਣੇ। ਉਹਨਾ ਕਿਹਾ ਕਿ ਪੰਜਾਬ ਦੇ ਹਾਕਮ ਕਾਂਗਰਸੀ ਹੋਣ, ਭਾਜਪਈ ਹੋਣ ਜਾਂ ਫਿਰ ਬਾਦਲਕੇ ਹੋਣ, ਸਾਰੇ ਅਰਬਾਪਤੀ ਬਣ ਕੇ ਮਾਲਾਮਾਲ ਹੋਏ ਪਰ ਪੰਜਾਬ ਦਾ ਕਿਸਾਨ ਅਤੇ ਗਰੀਬ ਕੰਗਾਲ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਆਗੂਆਂ ਨੇ  ਕਿਹਾ ਕਿ ਸ਼੍ਰੀ ਅਨੰਦਪੁਰ ਦੇ ਮਤੇ ਦੀ ਪਹਿਰੇਦਾਰੀ ਕਰਦਿਆਂ ਹਲੀਮੀ ਰਾਜ ਸਿਰਜਨਾ ਪੰਥ ਦਾ ਅਤੇ ਸਮੁੱਚੀ ਮਾਨਵਤਾ ਦਾ ਏਜੰਡਾ ਹੈ। ਉਹਨਾ ਕਿਹਾ ਕਿ ਸਿੱਖੀ ਹੀ ਦਲਿਤ, ਗਰੀਬ, ਕਿਸਾਨ ਤੇ ਸਮੁੱਚੀ ਮਾਨਵਤਾ ਦਾ ਭਲਾ ਕਰ ਸਕਦੀ ਹੈ। ਕੋਈ ਹੋਰ ਵਿਚਾਰਧਾਰਾ ਪੰਥ, ਪੰਜਾਬ ਜਾਂ ਦੇਸ਼ ਦਾ ਭਲਾ ਨਹੀ ਕਰ ਸਕਦਾ। ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਤੋ ਵੱਡੇ ਸੋਦੇਬਾਜ ਸਾਬਤ ਹੋਏ ਹਨ ਜਿੰਨਾ ਨੇ ਦਿੱਲੀ ਨਾਲ ਰਲ ਕੇ ਪੰਥ ਤੇ ਪੰਜਾਬ ਦੀ ਤਬਾਹੀ ਕੀਤੀ ਤੇ ਸਿੱਖਾਂ ਦੀ ਕੁੱਲ ਨਾਸ਼ ਤੇ ਪੜਦਾ ਪਾਇਆ। ਉਹਨਾ ਕਿਹਾ ਕਿ ਰਾਜਨੀਤੀ ਅਤੇ ਧਰਮ ਅੰਦਰ ਸੋਦੇਬਾਜ ਸਭ ਤੋ ਵੱਡਾ ਖਤਰਾ ਹਨ।

Related posts

ਸ਼ਹੀਦੀ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ੯ ਜੂਨ ਨੂੰ

INP1012

ਅਕਾਲੀ ਰਾਜ ਵਿੱਚ ਔਰਤਾਂ ਨਾਲ ਹੋ ਰਹੀ ਕੁੱਟਮਾਰ, ਕੁੱਖਾਂ ਤੇ ਰੁੱਖਾਂ ਨੂੰ ਬਚਾਉਣ ਦੀ ਗੱਲ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਚੁੱਪ ਕਿਉਂ -ਬੈਂਸ

INP1012

ਹਿਊਮਨ ਕੇਅਰ ਫਾਂਉਡੇਸ਼ਨ ਨੇ ਸਿਵਲ ਹਸਪਤਾਲ ਵਿੱਚ ਲਗਾਇਆ ਲੰਗਰ

INP1012

Leave a Comment