India National News Punjab Punjabi Social ਧਾਰਮਿਕ

ਸਮੁਚੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਪੰਜ ਮੈਂਬਰੀ ਕਮੇਟੀ ਵਲੋਂ ਸੱਦੀ ਇਕਤਰਤਾ ਵਿੱਚ ਜਰੂਰ ਪੁਜਣ :ਭਾਈ ਬਖਸ਼ੀਸ਼ ਸਿੰਘ

ਅੰਮ੍ਰਿਤਸਰ:੨੩ ਜਨਵਰੀ:ਨਰਿੰਦਰ ਪਾਲ ਸਿੰਘ: ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਸਮੁਚੀਆਂ ਸਿੱਖ

ਸੰਸਥਾਵਾਂ,ਸਮਾਜਿਕ,ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਤੇ ਗਠਿਤ ਹੋਈ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ ਬੁਲਾਈ ਗਈ ੨੭ ਜਨਵਰੀ ਦੀ ਚੰਡੀਗੜ੍ਹ ਇੱਕਤਰਤਾ ਵਿੱਚ ਸ਼ਮੂਲੀਅਤ ਜਰੂਰ ਕਰਨ। ਅੱਜ ਇਥੇ ਗਲਬਾਤ ਕਰਦਿਆਂ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਕਿ ਜਿਉਂ ਜਿਉਂ ਸੰਸਾਰ ਦੀਆਂ ਸਮੁਚੀਆਂ ਕੌਮਾਂ ਚੜ੍ਹਦੀ ਕਲਾ ਵੱਲ ਵਧ ਰਹੀਆਂ ਹਨ ਤਿਉਂ ਤਿਉਂ ਦਸ਼ਮੇਸ਼ ਪਿਤਾ ਦਾ ਸਾਜਿਆ ਖਾਲਸਾ ਨਿਤ ਨਵੀਂ ਦੁਵਿਧਾ ਵਿਚ ਫਸਕੇ ਸਮਾਜ ਨੂੰ ਕੋਈ ਨਿੱਘਰ ਸੇਧ ਦੇਣ ਦੀ ਬਜਾਏ ਪਿੱਛਾਂਹ ਜਾ ਰਿਹਾ ਹੈ।ਭਾਈ ਸਾਹਿਬ ਨੇ ਕਿਹਾ ਕਿ ਇਸ ਦਾ ਮੁਖ ਕਾਰਣ ਸਿੱਖ ਕੌਮ ਦਾ ਅਨਗਿਣਤ ਧੜਿਆਂ ਵਿੱਚ ਵੰਡਿਆ ਜਾਣਾ ਅਤੇ ਦਰਪੇਸ਼ ਕੌਮੀ ਮਸਲਿਆਂ ਪ੍ਰਤੀ ਅਪਣਾਈ ਅਵੇਸਲਪਣ ਦੀ ਨੀਤੀ ਹੈ।ਉਨ੍ਹਾਂ ਕਿਹਾ ਨਤੀਜਾ ਸਾਡੇ ਸਾਹਮਣੇ ਹੈ ਕਿ ਦੇਸ਼ ਦੇ ਕਾਨੂੰਨ ਅਨੁਸਾਰ ਸਜਾਵਾਂ ਭੁਗਤ ਚੁੱਕੇ ਸਿੰਘ ਜੇਲ੍ਹਾਂ ਵਿੱਚ ਨਜਰਬੰਦ ਹਨ ,ਸਾਡੇ ਹਾਜਰ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਹਮਲੇ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਬੀਤੇ ਤਿੰਨ ਸਾਲ ਤੋਂ ਸਿੱਖ ਕੌਮ ਨੂੰ ਮੁੜ ਜਲੀਲ ਕਰਨ ਦਾ ਇੱਕ ਦੌਰ ਆਰੰਭਿਆ ਗਿਆ ਹੈ ਜਿਸਨੂੰ ਨਕੇਲ ਪਾਣੀ ਜਰੂਰੀ ਹੈ।ਉਨ੍ਹਾਂ ਕਿਹਾ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕੌਮ ਨੂੰ ਮੁੜ ਸਿਰ ਜੋੜਕੇ ਬੈਠਣ ਦੀ ਅਵਾਜ ਮਾਰੀ ਹੈ।ਪੰਜ ਮੈਂਬਰੀ ਕਮੇਟੀ ਨੇ ਸਾਡੇ ਦਰਦ ਨੂੰ ਸੁਣ ਕੇ ਕੌਮੀ ਜਥੇਦਾਰ ਜਥੇਦਾਰ ਹਵਾਰਾ ਨਾਲ ਸਲਾਹ ਕਰਕੇ ਕੋਈ ਉਸਾਰੂ ਸੇਧ ਦੇਣੀ ਹੈ,ਇਸ ਲਈ ਸਾਡਾ ਸਾਰੇ ਹੀ ਸਿੱਖ ਕਹਾਉਣ ਵਾਲਿਆਂ ਦਾ ਫਰਜ ਬਣਦਾ ਹੈ ਕਿ ਅਸੀਂ ੨੭ ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ ੩੮ ਬੀ ਦੇ ਗੁਰਦਆਰਾ ਸ਼ਾਹਪੁਰ ਪਹੁੰਚ ਕੇ ਆਪਣੇ ਵਿਚਾਰ ਰੱਖੀਏ ਤੇ ਦੂਸਰਿਆਂ ਦੇ ਸੁਣੀਏ ਵੀ।

Related posts

ਮਿੱਟੀ ਦੇ ਫਲਾਈ ਓਵਰ ਦੇ ਵਿਰੋਧ ਵਿਚ ਕਾਂਗਰਸੀਆਂ ਨੇ ਜਰਨੈਲ ਨੰਗਲ ਦੀ ਅਗਵਾਈ ਹੇਠ ਕੀਤਾ ਪੁਤਲਾ ਫੂਕ ਮੁਜਾਹਰਾ

INP1012

ਭਾਈ ਜੀਵਨ ਸਿੰਘ ਰੰਗਰੇਟਾ ਜੀ ਦੇ ਜਨਮ ਦਿਹਾੜਾ ਸਮੇਂ ਪਦਮ ਸ਼੍ਰੀ ਹੰਸ ਰਾਜ ਹੰਸ ਗਾਇਕ ਨੇ ਸਿਰਕਤ ਕੀਤੀ

INP1012

ਅੱਜ ਦੇਖਿਆ ਜਾਏਗਾ ਪਵਿੱਤਰ ਰਮਜਾਨ-ਉਲ-ਮੁਬਾਰਕ ਦਾ ਚਾਂਦ

INP1012

Leave a Comment