International News National News Punjab Punjabi Social

ਖਾਲੜਾ ਮਿਸ਼ਨ ਵਲੋਂ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਅ

ਅੰਮ੍ਰਿਤਸਰ:੨੫ ਜਨਵਰੀ: ਨਰਿੰਦਰ ਪਾਲ ਸਿੰਘ: ਜਦੋਂ ਭਾਈ ਗਜਿੰਦਰ ਸਿੰਘ ਸਿੱਖ ਕੌਮ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਯਤਨਸ਼ੀਲ ਹਨ ਤਾਂ ਬੀਬੀ ਮਨਜੀਤ ਕੌਰ ਨੇ ਆਖਰੀ ਦਮ ਤੀਕ ਸਬਰ ਸੰਤੋਖ ਤੇ ਸਿਰੜ ਦਾ ਪ੍ਰਗਟਾ ਕਰਦਿਆਂ ਗਜਿੰਦਰ ਸਿੰਘ ਦਾ ਸਾਥ ਦਿੱਤਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਧਰਮ ਸੁਪਤਨੀ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕੀਤਾ ਹੈ।ਅੱਜ ਇਥੇ ਖਾਲੜਾ ਮਿਸ਼ਨ ਦੀ ਹੋਈ ਇੱਕ ਵਿਸ਼ੇਸ਼ ਇੱਕਤਰਤਾ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ,ਐਡਵੋਕੇਟ ਜਗਦੀਪ ਸਿੰਘ ਰੰਧਾਵਾ,ਹਰਮਨਦੀਪ ਸਿੰਘ ਸਰਹਾਲੀ ਤੇ ਵਿਰਸਾ ਸਿੰਘ ਬੀਹਲਾ ਸ਼ਾਮਿਲ ਹੋਏ। ਮਿਸ਼ਨ ਆਗੂਆਂ ਨੇ ਬੀਬੀ ਮਨਜੀਤ ਕੌਰ ਦੇ ਅਕਾਲ ਚਲਾਣੇ ਦੁੱਖ ਦਾ ਪ੍ਰਗਟਾ ਕਰਦਿਆਂ ਬੀ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।ਇਹ ਵੀ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਗਜਿੰਦਰ ਸਿੰਘ,ਉਨ੍ਹਾਂ ਦੀ ਬੇਟੀ ਅਤੇ ਨੇੜਲੇ ਸਹਿਯੋਗੀ ਜੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Related posts

ਪਿੰਡ ਫਰਵਾਲੀ ਵਿਖੇ ਬੀਬੀ ਸਰਬਜੀਤ ਕੌਰ ਨੇ ਜਿੱਤੀ ਸਰਪੰਚ ਦੀ ਚੋਣ

INP1012

ਪੰਜਾਬ ਦਾ ਚੋਣ ਦੰਗਲ

INP1012

ਜਨਤਾ ਤੋਂ 50 ਦਿਨ ਮੰਗਣ ਵਾਲਾ ਮੋਦੀ ਦੱਸੇ 100 ਦਿਨ ਵਿੱਚ ਕਿੰਨਾ ਕਾਲਾ ਧਨ ਭਾਰਤ ਲਿਆਂਦਾ : ਕਰੀਮਪੁਰੀ

INP1012

Leave a Comment