India National News Political Punjab Punjabi Social Uncategorized ਧਾਰਮਿਕ

ਅਵਤਾਰ ਸਿੰਘ ਹਿੱਤ ਨੂੰ ਸੁਣਾਈ ਸਜਾ ਦਾ ਮਾਮਲਾ

ਸਬੰਧਤ  ਸਮਾਗਮ ਵਿੱਚ ਗਿਆਨੀ ਇਕਬਾਲ ਸਿੰਘ,ਗਿਆਨੀ ਹਰਪ੍ਰੀਤ ਸਿੰਘ ਤੇ ਲੋਂਗੋਵਾਲ ਵੀ ਮੌਜੂਦ ਸਨ
ਹੋਈ ਗਲਤੀ ਦੀ ਸਜਾ ਸੁਨਾਉਣ ਲਈ ਕਿਸੇ ਬਾਹਰੀ  ਸ਼ਿਕਾਇਤ ਦੀ ਉਡੀਕ ਕਿਉਂ ਕਰਨੀ ਪਈ ?

ਅੰਮ੍ਰਿਤਸਰ:੨੯ ਜਨਵਰੀ:ਨਰਿੰਦਰ ਪਾਲ ਸਿੰਘ:

ਪਟਨਾ ਵਿਖੇ ਇੱਕ੧੧ਜਨਵਰੀ ਨੂੰ ਹੋਏ ਇੱਕ ਕਾਰਸੇਵਾ ਆਰੰਭਤਾ ਸਮਾਗਮ ਮੌਕੇ  ਬਿਹਾਰ ਦੇ ਮੁਖ ਮੰਤਰੀ ਨਿਤਿਸ਼ ਕੁਮਾਰ ਪ੍ਰਤੀ ‘ਗੁਰੂ ਸਾਹਿਬ ਅਤੇ ਅਕਾਲ ਪੁਰਖ ਪ੍ਰਤੀ ਵਰਤੇ ਜਾਣ ਵਾਲੇ ਸ਼ਬਦਾਂ’ਦੀ ਵਰਤੋਂ ਕਰਨ ਦੇ ਦੋਸ਼ ਤਹਿਤ  ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਬੀਤੇ ਕਲ੍ਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਸੁਣਾਈ ਗਈ ਸੀ।ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ੧੨ਦਿਨ ਸੇਵਾ ਅਤੇ ਫਿਰ ਦੋਨਾਂ ਥਾਵਾਂ ਤੇ ਅਖੰਡ ਪਾਠ ਸਾਹਿਬ ਕਰਵਾਏ ਜਾਣ ਦੀ ਲਗਾਈ ਸੇਵਾ ਉਪਰੰਤ ਇਹ ਵੀ ਹੁਕਮ ਸੀ ਕਿ ਸ੍ਰ:ਹਿੱਤ,ਸੇਵਾ ਨਿਭਾਉਣ ਤੀਕ ਕਿਸੇ ਵੀ ਧਾਰਮਿਕ ਸਟੇਜ ਤੋਂ ਬੋਲ ਨਹੀ ਕਰ ਸਕੇਗਾ ਤੇ ਨਾ ਹੀ ਤਖਤ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ ਵਿਚ ਦਖਲ ਦੇ ਸਕੇਗਾ।ਸ੍ਰ:ਅਵਤਾਰ ਸਿੰਘ ਹਿੱਤ ਨੇ ਬੀਤੇ ਕੱਲ੍ਹ ਲਗਾਈ ਗਈ ਤਨਖਾਹ ਦਾ ਹੁਕਮ ਪ੍ਰਵਾਨ ਕਰਦਿਆਂ ਅੱਜ ਦਰਬਾਰ ਸਾਹਿਬ ਵਿਖੇ ਸੇਵਾ ਸ਼ੁਰੂ ਵੀ ਕਰ ਦਿੱਤੀ ਹੈ ।

ਲੇਕਿਨ ਜਿਸ ਸਮਾਗਮ ਦੌਰਾਨ ਹਿੱਤ ਵਲੋਂ ਕੀਤੀ ਗਲਤੀ ਦੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਗਾਈ ਹੈ ਉਸ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ,ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਯੂ.ਕੇ. ਸਥਿਤ ਸਿੱਖ ਸੰਸਥਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੁਖੀ ਬਾਬਾ ਮਹਿੰਦਰ ਸਿੰਘ ਵੀ ਮੌਜੂਦ ਸਨ।ਇਹ ਤਲਖ ਸਚਾਈ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਅਵਤਾਰ ਸਿੰਘ ਹਿੱਤ ਦਾ ਫੇਸ ਬੁੱਕ ਖਾਤਾ ਚਰਚਾ ਵਿੱਚ ਆਇਆ।ਕਿਉਂਕਿ ਸ੍ਰ:ਹਿੱਤ ਦੇ ਜਿਸ ਵਿਵਾਦਤ ਭਾਸ਼ਣ ਨੂੰ ਲੈਕੇ ਉਸ ਨੂੰ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਲਗਾਈ ਜਾਂਦੀ ਹੈ ਇਹ ਵੀਡੀਓ ਉਸੇ ਪੋਸਟ ਵਿੱਚ ਸ਼ਾਲਿ ਹੈ ਤੇ ਨਾਲ ਹੀ ਉਸ ਸਮਾਗਮ ਦੀਆਂ ੧੧ਤਸਵੀਰਾਂ ਵੀ।ਆਪਣੀ ਫੇਸ ਬੁੱਕ ਤੇ ੧੧ਜਨਵਰੀ ੨੦੧੯ ਨੂੰ ਦੇਰ ਰਾਤ ੧੦.੪੨ ਤੇ ਪਾਈ ਇਸ ਪੋਸਟ ਵਿੱਚ ਸ੍ਰ:ਅਵਤਾਰ ਸਿੰਘ ਹਿੱਤ ਲਿਖਦੇ ਹਨ “ਗੁਰਦੁਆਰਾ ਸ੍ਰੀ ਗੁਰੂ ਨਾਨਕ ਸੀਤਲ ਕੁੰਡ ਰਾਜਗੀਰ ਪਟਨਾ ਵਿਖੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਜੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ  ਸਕੱਤਰ ਮੋਹਿੰਦਰ ਪਾਲ ਸਿੰਘ ਢਿੱਲੋਂ ਨਾਲ ਹੀ ਸਾਰੇ ਮੈਂਬਰ ਸਾਹਿਬਾਨ ਅਤੇ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਅਤੇ ਪਟਨਾ ਸਾਹਿਬ ਜੀ ਦੇ ਬਹੁਤ ਹੀ ਸਤਿਕਾਰਯੋਗ  ਪ੍ਰਮੁਖ ਸੇਵਕ ਸੀ.ਐਮ. ਸ੍ਰੀ ਨਤੀਸ਼ ਕੁਮਾਰ ਜੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ।ਇਸੇ ਪੋਸਟ ਨਾਲ ਟੈਗ ਕੀਤੀਆਂ ੧੧ ਵੱਖ ਵੱਖ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਸਮਾਗਮ ਦੀ ਅਰਦਾਸ ਗਿਆਨੀ ਇਕਬਾਲ ਸਿੰਘ ਕਰ ਰਹੇ ਹਨ ।ਜਿਸ ਵੇਲੇ ਨਤੀਸ਼ ਕੁਮਾਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਾਂ ਅਵਤਾਰ ਸਿੰਘ ਹਿਤ ਬੋਲ ਰਿਹਾ ਹੈ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ,ਗੋਬਿੰਦ ਸਿੰਘ ਲੋਂਗੋਵਾਲ ਅਤੇ ਬਾਕੀ ਸਿੱਖ ਸ਼ਖਸ਼ੀਅਤਾਂ ਮੌਜੂਦ ਹਨ।ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸ੍ਰ:ਹਿੱਤ ਅਜੇਹੀ ਬਜ਼ਰ ਗਲਤੀ ਕਰ ਗਏ ਸਨ ਤਾਂ ਉਨ੍ਹਾਂ ਨੂੰ ਸਜਾ ਦੇਣ ਲਈ ੧੭ ਦਿਨ ਦੀ ਉਡੀਕ ਕਿਉਂ ਕਰਨੀ ਪਈ।ਆਖਿਰ ਉਨ੍ਹਾਂ ਨੂੰ ਮੌਕੇ ਤੇ ਹੀ ਕਿਉਂ ਨਾ ਟੋਕਿਆ ਗਿਆ।ਜੇਕਰ ਹਿੱਤ ਨੁੰ ਮੌਕੇ ਤੇ ਟੋਕਿਆ ਗਿਆ ਹੁੰਦਾ ਤਾਂ ਇਹ ਸੁਨੇਹਾ ਬਿਹਾਰ ਦੇ ਲੋਕਾਂ ਤੇ ਵਿਸ਼ੇਸ਼ ਕਰਕੇ ਸਿੱਖਾਂ ਤੇ ਬਿਹਾਰ ਸਰਕਾਰ ਨੁੰ ਜਾਂਦਾ ਕਿ ਸਿੱਖ ਕੌਮ ਸਿਧਾਂਤਾਂ ਪ੍ਰਤੀ ਐਨੀ ਕੁ ਜਾਗਰੂਕ ਹੈ ਕਿ ਉਹ ਹਮੇਸ਼ਾਂ ਸੁਚੇਤ ਰਹਿੰਦੀ ਹੈ ।ਜਿਕਰਯੋਗ ਤਾਂ ਇਹ ਵੀ ਹੈ ਕਿ ਬੀਤੇ ਕਲ੍ਹ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਚ ਗਿਆਨੀ ਇਕਬਾਲ ਸਿੰਘ ਖਿਲਾਫ ਪੁਜੀ ਸ਼ਿਕਾਇਤ ਹਾਸਲ ਕਰ ਰਹੇ ਸਨ ਤਾਂ ਉਸ ਵੇਲੇ ਗਿਆਨੀ ਇਕਬਾਲ ਸਿੰਘ ਦਰਬਾਰ ਸਾਹਿਬ ਸਮੂੰਹ ਵਿੱਚ ਮੌਜੂਦ ਸਨ । ਹਾਲਾਂਕਿ ਸ੍ਰ:ਹਿੱਤ ਨਾਲ ਜੁੜੀ ਘਟਨਾ ਮੌਕੇ ਗਿਆਨੀ ਇਕਬਾਲ ਸਿੰਘ ਵੀ ਮੌਜੂਦ ਸਨ।ਅਜੇਹੇ ਹਾਲਾਤਾਂ ਵਿੱਚ ਸ਼ੰਕਾ ਪ੍ਰਗਟਾਈ ਜਾ ਰਹੀ ਕਿ ਸ੍ਰ:ਅਵਤਾਰ ਸਿੰਘ ਹਿੱਤ ਨੂੰ ਸੁਣਾਈ ਗਈ ਸਖਤ ਸਜਾ ਕਿਧਰੇ ਉਨ੍ਹਾਂ ਵਲੋਂ ਦਿੱਲੀ ਕਮੇਟੀ ਪ੍ਰਧਾਨਗੀ ਲਈ ਕੀਤੇ ਜਾ ਰਹੇ ਦਾਅਵੇ ਦਾ ਰਾਹ ਰੋਕਣ ਲਈ ਤਾਂ ਨਹੀ।ਜਿਕਰਯੋਗ ਤਾਂ ਇਹ ਵੀ ਹੈ ਕਿ ਸਬੰਧਤ ਗੁਰਦੁਆਰਾ ਸਾਹਿਬ ਦੀ ਨਵਉਸਾਰੀ ਵਾਲੇ ਨੀਂਹ ਪੱਥਰ ਉਪਰ ਨਤੀਸ਼ ਕੁਮਾਰ ਦੇ ਨਾਮ ਨਾਲ ‘ਸੇਵਾ ਰਤਨ’ ਸ਼ਬਦ ਜੋੜੇ ਗਏ ਹਨ ।

 

Related posts

ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਿੰਘਾਂ-ਸਿੰਘਣੀਆਂ ਦੇ ਪਰਿਵਾਰਾਂ ਦਾ ਸਨਮਾਨ 21 ਨੂੰ – ਰਣਜੀਤ ਸਿੰਘ ਦਮਦਮੀ ਟਕਸਾਲ

INP1012

ਪੰਥਕ ਹਸਤੀਆਂ ਨੂੰ ਏਕਤਾ ਦਾ ਵਾਸਤਾ–ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

INP1012

ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਨੂੰ ਆਉਂਦੀਆਂ ਚੋਣਾਂ ਪਿਛੋਂ ਇਕ ਮੌਕਾ ਦੇਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ- ਛੋਟੇਪੁਰ

INP1012

Leave a Comment