National News Punjab Punjabi Social ਧਾਰਮਿਕ

ਮੁਖ ਮੰਤਰੀ ਨਿਤਿਸ਼ ਕੁਮਾਰ ਲਈ ਵਿਸ਼ੇਸ਼ਣ ਵਰਤਣ ਦਾ ਮਾਮਲਾ — ਅਵਤਾਰ ਸਿੰਘ ਹਿੱਤ ਨੂੰ ਸੁਣਾਈ ਗਈ ਅਕਾਲ ਤਖਤ ਤੋਂ ਤਨਖਾਹ

ਅੰਮ੍ਰਿਤਸਰ:੨੮ ਜਨਵਰੀ:ਨਰਿੰਦਰ ਪਾਲ ਸਿੰਘ:

ਪਟਨਾ ਵਿਖੇ ਇੱਕ ਸਮਾਗਮ ਦੌਰਾਨ ਬਿਹਾਰ ਦੇ ਮੁਖ ਮੰਤਰੀ ਪ੍ਰਤੀ ‘ਗੁਰੂ ਸਾਹਿਬ ਅਤੇ ਅਕਾਲ ਪੁਰਖ ਪ੍ਰਤੀ ਵਰਤੇ ਜਾਣ ਵਾਲੇ ਸ਼ਬਦਾਂ’ਦੀ ਵਰਤੋਂ ਕਰਨ ਵਾਲੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਸੁਣਾਈ ਗਈ ਹੈ।ਹੁਕਮ ਅਨੁਸਾਰ ਸ੍ਰ:ਹਿੱਤ ਸੇਵਾ ਨਿਭਾਉਣ ਤੀਕ ਕਿਸੇ ਵੀ ਧਾਰਮਿਕ ਸਟੇਜ ਤੋਂ ਬੋਲ ਨਹੀ ਕਰ ਸਕੇਗਾ ਤੇ ਨਾ ਹੀ ਤਖਤ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ ਵਿਚ ਦਖਲ ਦੇ ਸਕੇਗਾ।

     ਆਪਣੀ ਕੀਤੀ ਹੋਈ ਗਲਤੀ ਦੀ ਭੁੱਲ ਬਖਸ਼ਾਣ ਲਈ ਸ੍ਰ:ਅਵਤਾਰ ਸਿੰਘ ਹਿੱਤ ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੁਜਣ ਲਈ ਕਿਹਾ ਗਿਆ।ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ,ਗਿਆਨੀ ਰਘਬੀਰ ਸਿੰਘ ,ਗਿਆਨੀ ਗੁਰਮਿੰਦਰ ਸਿੰਘ,ਪੰਜ ਪਿਆਰਾ ਭਾਈ ਭਾਗ ਸਿੰਘ ਅਤੇ ਭਾਈ ਕੁਲਦੀਪ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰ ਹਜੂਰੀ ਵਿੱਚ ਸ੍ਰ:ਹਿੱਤ ਉਤੇ ਲਾਏ ਦੋਸ਼ ਦੁਹਰਾਏ ਗਏ ਅਤੇ ਹਿੱਤ ਨੂੰ ਬਕਾਇਦਾ ਇੱਕ ਮਾਈਕ ਮੁਹਈਆ ਕਰਵਾਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ।ਇਸ ਉਪਰੰਤ ਪੰਜ ਸਿੰਘ ਸਾਹਿਬਾਨ ਕੁਝ ਸਮੇਂ ਲਈ ਅਕਾਲ ਤਖਤ ਸਾਹਿਬ ਤੇ ਹੀ ਬੈਠ ਗਏ ਤੇ ਵਿਚਾਰਾਂ ਕੀਤੀਆਂ।ਉਪਰੰਤ ਆਪਣੇ ਸੰਬੋਧਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਨੇ ਇਕ ਵਿਅਕਤੀ ਵਿਸ਼ੇਸ਼ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣਾ ਦੀ ਵਰਤੋਂ ਕੀਤੀ ਸੀ ਜਿਸ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਤਲਬ ਕੀਤਾ ਗਿਆ, ਜਿਸ ਨੇ ਗੁਰੂ ਗ੍ਰੰਥ, ਗੁਰੂ ਪੰਥ ਪਾਸੋਂ ਆਪਣੀ ਕੀਤੀ ਭੁੱਲ ਲਈ ਖਿਮਾ ਮੰਗੀ।ਪੰਜ ਸਿੰਘ ਸਾਹਿਬਾਨ ਵੱਲੋਂ ਤਨਖ਼ਾਹ ਲਗਾਈ ਗਈ ਹੈਪ।ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਹਿੱਤ,ਸੱਤ ਦਿਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ।ਪੰਜ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਇਕ-ਇਕ ਘੰਟਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ।ਸੇਵਾ ਦੋਰਾਨ ਦੋਹਾਂ ਹੀ ਪਾਵਨ ਅਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਨ ਕਰੇ।ਸੇਵਾ ਪੂਰਨ ਹੋਣ ਤੇ ਇਕ-ਇਕ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏਗਾ ਅਤੇ ਬਾਣੀ ਸਰਵਨ ਕਰੇਗਾ ਅਤੇ ਦੋਹਾਂ ਹੀ ਪਾਵਨ ਅਸਥਾਨਾਂ ਤੇ ੫੧੦੦/-, ੫੧੦੦/- ਬਾਬਤ ਕੜਾਹਿ ਪ੍ਰਸਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਵਾਸਤੇ ਅਰਦਾਸ ਬੇਨਤੀ ਕਰਵਾਏਗਾ।ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ ਚਿਰ ਅਵਤਾਰ ਸਿੰਘ ਲੱਗੀ ਸੇਵਾ ਪੂਰੀ ਕਰਕੇ ਖਿਮਾਂ ਯਾਚਨਾ ਦੀ ਅਰਦਾਸ ਬੇਨਤੀ ਨਾ ਕਰਵਾ ਲੈਣ ਉਹਨਾਂ ਚਿਰ ਕਿਸੇ ਵੀ ਧਾਰਮਿਕ ਸਟੇਜ ਤੇ ਬੋਲ ਨਹੀਂ ਸਕੇਗਾ ਅਤੇ ਨਾਂ ਹੀ ਪ੍ਰਬੰਧਕੀ ਕੰਮ-ਕਾਜ ਵੇਖ ਸਕੇਗਾ।ਸੇਵਾ ਦੋਰਾਨ ਕੋਈ ਵੀ ਕਮੇਟੀ ਦਾ ਅਧਿਕਾਰੀ ਅਤੇ ਮੈਂਬਰ ਇਸ ਦਾ ਸਹਿਯੋਗ ਨਹੀਂ ਕਰੇਗਾ।

Related posts

ਵਾਤਾਵਰਣ ਪ੍ਰੇਮੀ ਰਜੇਸ਼ ਰਿਖੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ

INP1012

ਡੰਗ ਅਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

ਆਪ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੀ ਸੀਟ ਤੇ ਚੋਣਾ ਲੜਨ ਲਈ ਆਸ਼ੂਤੋਸ਼ ਜੋਸ਼ੀ ਨੂੰ ਟਿਕਟ ਮਿਲੀ।

INP1012

Leave a Comment