India National News Punjab Punjabi Social

ਬੀਬੀ ਮਨਜੀਤ ਕੌਰ ਨਮਿਤ ਗੁ:ਝੰਡੇ ਬੁੰਗੇ ਵਿਖੇ ਹੋਇਆ ਅੰਤਿਮ ਅਰਦਾਸ ਸਮਾਗਮ

ਦਲ ਖਾਲਸਾ ਸਮੇਤ ਪ੍ਰਮੁਖ ਪੰਥਕ ਜਥੇਬੰਦੀਆਂ ਦੇ ਆਗੂਆਂ ਕੀਤੀ ਸ਼ਮੂਲੀਅਤ

ਅੰਮ੍ਰਿਤਸਰ:੫ਫਰਵਰੀ:ਨਰਿੰਦਰ ਪਾਲ ਸਿੰਘ:

ਦਲ ਖਾਲਸਾ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਦੀ ਯਾਦ ਵਿਚ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ  ਗੁਰਦੁਆਰਾ ਝੰਡੇ ਬੁੰਗੇ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ।ਬੀਬੀ ਜੀ ਨਮਿਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜਿਥੇ ਭਾਈ ਗਜਿੰਦਰ ਸਿੰਘ ਦੇ ਭਰਾਤਾ ਭਾਈ ਦਰਸ਼ਨ ਸਿੰਘ ਅਤੇ ਭਰਜਾਈ ਜੀ ਵਿਸ਼ੇਸ਼ ਤੌਰ ਤੇ ਪੁਜੇ ਹੋਏ ਸਨ ਉਥੇ ਸੰਘਰਸ਼ਸ਼ੀਲ ਆਗੂ ਭਾਈ ਦਲਜੀਤ ਸਿੰਘ ਬਿੱਟੂ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਧਾਨ ਸਿਮਰਨਜੀਤ ਸਿੰਘ ਮਾਨ,ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਮੇਜਰ ਸਿੰਘ (ਪੰਜ ਪਿਆਰੇ),ਭਾਈ ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਵਰਲਡ ਸਿੱਖ ਨਿਊਜ ਦੇ ਐਡੀਟਰ ਪ੍ਰੋ.ਜਗਮੋਹਨ ਸਿੰਘ, ਗਿਆਨੀ ਕੇਵਲ ਸਿੰਘ, ਭਾਈ ਮੋਹਕਮ ਸਿੰਘ,ਭਾਈ ਰਣਜੀਤ ਸਿੰਘ ਦਮਦਮੀ ਟਕਸਾਲ,ਦਲ ਖਾਲਸਾ ਆਗੂ ਭਾਈ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਚੀਮਾ, ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ, ਜਸਵੀਰ ਸਿੰਘ ਖੰਡੂਰ,ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਬੀਬੀ ਜਸਮੀਤ ਕੌਰ ਛੀਨਾ, ਗੁਰਪਰੀਤ ਸਿੰਘ ਕਲਕੱਤਾ, ਮਨਿੰਦਰ ਸਿੰਘ ਧੁੰਨਾ, ਭਾਈ ਮੋਹਕਮ ਸਿੰਘ,ਗੁਰਜੀਤ ਸਿੰਘ ਜਰਮਨ, ਬਲਦੇਵ ਸਿੰਘ ਲਿੱਤਰਾਂ(ਪਿਤਾ ਸ਼ਹੀਦ ਰਵਿੰਦਰ ਸਿੰਘ ਨਕੋਦਰ ਗੋਲ਼ੀ ਕਾਂਡ), ਪਰਮਜੀਤ ਸਿੰਘ ਮੰਡ, ਕੁਲਦੀਪ ਸਿੰਘ ਰਜਧਾਨ,ਕੁਲਵੰਤ ਸਿੰਘ ਫੇਰੂਮਾਨ, ਸੁਖਦੇਵ ਸਿੰਘ ਹਸਨਪੁਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਡਾ.ਅਰਪਾਲ ਸਿੰਘ ਛੀਨਾ, ਪਲਵਿੰਦਰ ਸਿੰਘ ਸੰਧੂ, ਗੁਰਪਰੀਤ ਸਿੰਘ ਮਾਨ, ਤੇਜਿੰਦਰਪਾਲ ਸਿੰਘ, ਗੁਰਦੀਪ ਸਿੰਘ ਕਾਲਕਟ ਵੀ ਪੁਜੇ ਹੋਏ ਸਨ।

   ਗੁ:ਝੰਡੇ ਬੁੰਗੇ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜੂਰੀ ਰਾਗੀ ਸ੍ਰੀ ਦਰਬਾਰ  ਸਾਹਿਬ ਭਾਈ ਸਤਿੰਦਰ ਬੀਰ ਸਿੰਘ  ਦੇ ਜਥੇ ਨੇ ਗੁਰਬਾਣੀ ਕੀਤਰਨ ਦੀ ਹਾਜਰੀ ਭਰੀ ।ਅਰਦਾਸ ਭਾਈ ਸੁਲਤਾਨ ਸਿੰਘ ਹੁਰਾਂ ਕੀਤੀ ਅਤੇ ਹੁਕਮਨਾਮਾ ਦਰਬਾਰ ਸਾਹਿਬ  ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਲਿਆ।ਗਿਆਨੀ ਬਲਵਿੰਦਰ ਸਿੰਘ ਨੇ ਭਾਈ ਦਰਸ਼ਨ ਸਿੰਘ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ।ਉਪਰੰਤ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ, ਜੁਝਾਰੂ ਸੰਘਰਸ਼ ਦੇ ਸਿਰਮੌਰ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੇ ਭਾਈ ਗਜਿੰਦਰ ਸਿੰਘ ਦੇ ਭਰਾ ਦਰਸ਼ਨ ਸਿੰਘ ਅਤੇ ਉਹਨਾਂ ਦੇ ਪਤਨੀ ਨੂੰ ਲੋਈ ਤੇ ਸ਼ਾਲ ਭੇਂਟ ਕੀਤੇ।

Related posts

ਵੇਲਾ ਬੀਤ ਜਾਊ, ਕੀ ਕਰਾਂਗੇ ਫੇਰ ਜੀ?

INP1012

ਉੱਚ ਅਧਿਕਾਰੀ ਵਿਕਾਸ ਕਾਰਜਾਂ ਦੀ ਖੁਦ ਕਰਨ ਨਿਗਰਾਨੀ-ਡਿਪਟੀ ਕਮਿਸ਼ਨਰ

INP1012

ਲਿਫਟਿੰਗ ਦੀ ਕਛੂਆ ਚਾਲ ਅਨਾਜ ਮੰਡੀ ਚ ਲੱਗੇ ਬੋਰੀਆਂ ਦੇ ਅੰਬਾਰ ਕਿਸਾਨ ਸੜਕਾਂ ਤੇ ਮਾਲ ਸੁੱਟਣ ਲਈ ਮਜਬੂਰ

INP1012

Leave a Comment