Artical India International News National News Political Punjab Punjabi

ਤਿੰਨ ਸਿੱਖ ਨੌਜੁਆਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 121 A ਤਹਿਤ ਉਮਰ ਕੈਦ ਅਫ਼ਸੋਸਨਾਕ – ਡਾ ਧਰਮਵੀਰ ਗਾਂਧੀ

ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ

‘ਵਿਚਾਰਾਂ ਦੀ ਅਜ਼ਾਦੀ’ ਉਪਰ ਉਹ ਸਾਰੀਆਂ  ਪਾਬੰਦੀਆਂ, ਕਿੰਨੀਆਂ ਵੀ ਤਰਕਸੰਗਤ ਹੋਣ, ਹਟਾ ਦਿਓ: ਡਾ ਗਾਂਧੀ

    ਪੈਰਿਸ: ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਭਾਰਤੀ ਦੰਡਾਵਲੀ ਦੀ ਧਾਰਾ 121 ਰਾਜ ਵਿਰੁੱਧ ਜੰਗ ਛੇੜਨ ਦੇ ਦੋਸ਼ ਤਹਿਤ ਤਿੰਨ ਸਿੱਖ ਨੌਜੁਆਨਾਂ ਨੂੰ ਉਮਰ ਕੈਦ ਦੀ ਹੋਈ ਸਜ਼ਾ ਉਪਰ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਅਜੀਬ ਗੱਲ ਹੈ ਕਿ ਇਹ ਸਜ਼ਾ ਕਿਤਾਬਾਂ ਜਾਂ ਸਾਹਿਤ ਰੱਖਣ ਦੀ ਬਿਨਾ ‘ਤੇ ਹੋਈ ਹੈ। ਡਾ ਗਾਂਧੀ ਨੇ ਸੰਵਿਧਾਨ ਦੇ ਅਜਿਹੇ ਕਾਨੂੰਨ ‘ਤੇ ਸਵਾਲ ਉਠਾਇਆ ਜਿਸ ਤਹਿਤ ਵਿਚਾਰ ਬਨਾਉਣ, ਰੱਖਣ ਜਾਂ ਉਨ੍ਹਾਂ ਦਾ ਪ੍ਰਸਾਰ ਕਰਨ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ।

“ਜਦ ਤਿੰਨ ਨੌਜੁਆਨਾਂ ਕੋਲੋਂ ਕੋਈ ਹਥਿਆਰ ਹੀ ਨਹੀਂ ਮਿਲਿਆ, ਕੋਈ ਜੁਰਮ ਅੰਜਾਮ ਨਹੀਂ ਦਿੱਤਾ ਅਤੇ ਸਿਰਫ਼ ਕਿਤਾਬਾਂ ਅਤੇ ਸਾਹਿਤ ਰੱਖਣ ਨੂੰ ਰਾਜ ਵਿਰੁੱਧ ਜੰਗ ਬਣਾ ਧਰਨਾ ਦਰਅਸਲ ਆਪਣੇ ਵਿਚਾਰ ਰੱਖ ਸਕਣ ਅਤੇ ਪਰਗਟ ਕਰਨ ਦੀ ਅਜ਼ਾਦੀ ਦਾ ਗਲਾ ਘੁੱਟਣ ਦੇ ਤੁਲ ਹੈ।

“”ਕੋਈ ਵੀ ਕਿਸੇ ਮਨੁੱਖ ਨੂੰ ਕਿਸੇ ਵੀ ਢੰਗ ਨਾਲ ਸੋਚਣ ਅਤੇ ਜੋ ਸੋਚਦਾ ਹੈ, ਨੂੰ ਪ੍ਰਗਟ ਕਰਨ ‘ਤੋਂ ਰੋਕ ਨਹੀਂ ਸਕਦਾ,” ਡਾ ਧਰਮਵੀਰ ਨੇ ਕਿਹਾ, ” ਅਤੇ ਲਛਮਣ ਰੇਖਾ ਸਿਰਫ਼ ਇਸ ਤਰੀਕੇ ਖਿੱਚੀ ਜਾ ਸਕਦੀ ਹੈ ਕਿ ਕੋਈ ਦੂਸਰਿਆਂ ਅਤੇ ਸਮਾਜ ਵਿਰੁਧ ਅਪਰਾਧੀ ਕਾਰਵਾਈ ਨਾ ਕਰੇ ਯਾਨੀ ਕਿ ਜੁਰਮ ਨਾ ਕਰੇ” ਅਤੇ ਅੱਗੇ ਕਿਹਾ, ” ਕਿ ਕਿਸੇ ਦੀ ਸੋਚ ਨੂੰ ਹੀ ਅਪਰਾਧ ਕਰਾਰ ਦੇ ਦੇਣਾ ਅਤੇ ਉਸਦੇ ਵਿਚਾਰ ਪਰਗਟ ਕਰਨ ਦੀ ਅਜ਼ਾਦੀ ਖੋਹ ਲੈਣਾ ਅਮਨ ਅਤੇ ਸਮਾਜ ਲਈ ਨੁਕਸਾਨਦੇਹ ਹੋਵੇਗਾ।

ਹਾਲੀਆ ਵਿਚ ਭਾਰਤੀ ਉੱਚ ਅਦਾਲਤ ਵਿਅਕਤੀਗ਼ਤ ਅਜ਼ਾਦੀ ਦੀ ਹਿਫ਼ਾਜ਼ਤ ਵਿਚ ਕੀਤੇ ਕੁੱਝ ਫੈਸਲਿਆਂ ਦੀ ਤਾਰੀਫ਼ ਕਰਦੇ ਹੋਏ ਦਾ. ਧਰਮਵੀਰ ਨੇ ਸਾਰੇ ਪਾਰਲੀਮਾਨੀਆਂ ਨੁੰ ਅਪੀਲ ਕੀਤੀ ਕਿ ਉਹ ਸੰਵਿਧਾਨ ਨੂੰ ਸੋਧ ਕਰਨ ਲਈ ਅੱਗੇ ਆਉਣ ਅਤੇ ਉਹ ਸਾਰੀਆਂ ਪਾਬੰਦੀਆਂ ਜਿਹੜੀਆਂ ‘ਵਿਚਾਰ ਪਰਗਟ ਕਰਨ ਦੀ ਅਜ਼ਾਦੀ’ ਦੇ ਬੁਨਿਆਦੀ ਅਧਿਕਾਰ ਨੂੰ ਜੰਜੀਰਾਂ ਪਾ ਦਿੰਦੀਆਂ ਹਨ, ਭਾਵੇਂ ਕਿੰਨੀਆਂ ਵੀ ਤਰਕਸੰਗਤ ਹੋਣ, ਹਟਾ ਦੇਣ।

ਵਾਲਟੇਅਰ ਦੇ ਮਸ਼ਹੂਰ ਕਥਨ, “ਜੋ ਤੂੰ ਕਹਿ ਰਿਹਾ ਹੈਂ ਮੈਂ ਰੱਦ ਕਰਦਾ ਹਾਂ, ਫਿਰ ਵੀ ਤੇਰੇ ਇਸੇ ਗੱਲ ਨੂੰ ਬੋਲਣ ਦੇ ਹੱਕ ਵਾਸਤੇ ਮੈਂ ਜਾਨ ਤੱਕ ਦੇ ਦਿਆਂਗਾ” ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰਦਿਆਂ ਕਿਹਾ,” ਭਾਵੇਂ ਮੈਂ ਖਾਲਿਸਤਾਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਾਂ, ਖਾਲਿਸਤਾਨ ਦੇ ਹਾਮੀਆਂ ਨੂੰ ਆਪਣੀ ਸਿਆਸਤ ਕਹਿਣ ਦਾ ਹੱਕ ਹੈ, ਉਸ ‘ਤੇ ਚਰਚਾ ਹੋ ਸਕਦੀ ਹੈ, ਬਹਿਸ ਹੋ ਸਕਦੀ ਹੈ, ਸਹਿਮਤੀ-ਅਸਹਿਮਤੀ ਹੋ ਸਕਦੀ ਹੈ ਪਰ ਵਿਚਾਰ ਦੇ ਪੱਧਰ ‘ਤੇ ਅਪਰਾਧੀ ਨਹੀਂ ਗਰਦਾਨਿਆ ਜਾ ਸਕਦਾ।”

Related posts

ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਚੇਅਰਮੈਨ ਰਾਜੇਸ਼ ਬਾਘਾ ਦਾ ਸਨਮਾਨ

INP1012

ਅਮਨ ਸੋਹਲ ਕਾਂਗਰਸ ਪਾਰਟੀ ਦੇ ਵਾਰਡ ਪ੍ਰਧਾਨ ਨਿਯੁੱਕਤ

INP1012

ਦੇਵਤਾ, ਸਾਹਿਬ, ਸੰਤ, ਬਾਬਾ, ਮਹਾਂਪੁਰਸ਼ ਅਤੇ ਬ੍ਰਹਮ ਗਿਆਨੀ ਸਬਦਾਂ ਦੀ ਦੁਰਵਰਤੋਂ–ਅਵਤਾਰ ਸਿੰਘ ਮਿਸ਼ਨਰੀ

INP1012

Leave a Comment