International News Political Punjabi

ਕੌਮੀ ਮਸਲਿਆਂ ਦੀ ਨਿਸ਼ਾਨਦੇਹੀ ਤੋਂ ਹੱਲ ਵੱਲ ਵਧਦੇ ਕਦਮ – ਵਰਲਡ ਸਿੱਖ ਪਾਰਲੀਮੈਂਟ ਦੀ ਫਰੈਂਕਫਰਟ ਵਿੱਚ ਹੋਈ ਇਕੱਤਰਤਾ ਸਫਲਤਾ ਪੂਰਵਕ ਸੰਪੰਨ

ਫਰੈਂਕਫਰਟ – ਜਰਮਨ ਦੀਆ ਸੰਗਤਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਲਈ ਅਤੇ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਰੱਖੀ ਗਈ ਜਰਮਨ ਇਕੱਤਰਤਾ ਸਫਲਤਾ ਪੂਰਵਕ ਸੰਪੰਨ ਹੋਈ । ਸ਼ਨੀਵਾਰ 9 ਫਰਵਰੀ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਫਰੈਂਕਫਰਟ ਦੀਆ ਸੰਗਤਾਂ ਨਾਲ  ਜਾਣਕਾਰੀ ਸਾਂਝੀ ਕਰਨ ਲਈ ਨੁੰਮਾਇੰਦਿਆ ਦੀ ਮੀਟਿੰਗ ਹੋਈ ਐਤਵਾਰ ਦੇ ਹਫਤਾਵਰੀ ਦੀਵਾਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਕੁਆਰਡੀਨੇਟਰ ਭਾਈ ਮਨਪ੍ਰੀਤ ਸਿੰਘ ਅਤੇ ਭਾਈ ਜੋਗਾ ਸਿੰਘ ਇੰਗਲੈਂਡ ਭਾਈ ਜਸਵਿੰਦਰ ਸਿੰਘ ਹਾਲੈਡ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਵਰਲਡ ਸਿੱਖ ਪਾਰਲੀਮੈਂਟ ਹਿੰਦੁਸਤਾਨ ਦੀ ਹਕੂਮਤ ਵੱਲੋਂ ਜਿੱਥੇ ਘੱਟ ਗਿਣਤੀਆਂ ਤੇ ਖ਼ਾਸ ਕਰਕੇ ਸਿੱਖਾਂ ਨੂੰ ਧਾਰਮਿਕ ਸਮਾਜਿਕ ਅਰਥਿਕ ਤੇ ਰਾਜਨੀਤਿਕ ਤੌਰਤੇ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਉੱਥੇ ਇਸ ਦੀ ਨਿਆਂ ਪਲਿਕਾਂ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਧਾਰਮਿਕ , ਸਿੱਖ ਕੌਮ ਦੀ ਅਜ਼ਾਦੀ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪ੍ਰਥਾਏ ਲਿਟਰੇਚਰ ਰੱਖਣ ਕਰਕੇ ਉਮਰ ਕੈਦ ਦੀ ਸੁਣਾਈ ਸਜ਼ਾ ਦੀ ਪੁਰ ਜ਼ੋਰ ਨਿਖੇਧੀ ਕਰਦੀ ਹੈ ਇਹੋ ਅਜਿਹੇ ਅਦਾਲਤਾਂ ਦੇ ਫ਼ੈਸਲੇ ਸਿੱਖ ਕੌਮ ਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ ।

    ਜਰਮਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦੇ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਪਾਲ ਸਿੰਘ ਅਤੇ ਭਾਈ ਜਤਿੰਦਰ ਸਿੰਘ ਵੱਲੋਂ ਇਹ ਮੀਟਿੰਗ ਆਯੋਜਿਤ ਕੀਤੀ ਗਈ ਸੀ ।

ਇਸ ਇਕੱਤਰਤਾ ਵਿੱਚ ਗੁਰਦੁਆਰਾ ਸਾਹਿਬਾਨ ਦੇ ਅਹੁਦੇਦਾਰ, ਸੰਗਤਾਂ ਅਤੇ ਜਰਮਨ ਦੇ ਮੀਡੀਆ ਨੇ ਸ਼ਮੂਲੀਅਤ ਕੀਤੀ । ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੇ ਮੁੱਖ ਸੇਵਾਦਾਰ ਭਾਈ ਬਲਕਾਰ ਸਿੰਘ, ਚੇਅਰਮੈਨ ਭਾਈ ਨਰਿੰਦਰ ਸਿੰਘ ਕੈਸ਼ੀਅਰ ਭਾਈ ਮਨਜੀਤ ਸਿੰਘ ਸਿੰਘ ਸਭਾ ਜਰਮਨੀ ਦੇ ਭਾਈ ਮਲਕੀਤ ਸਿੰਘ ਭਾਈ ਗੁਰਵਿੰਦਰ ਸਿੰਘ, ਭਾਈ ਜਸਵੰਤ ਸਿੰਘ ਢਿੱਲੋ ,ਭਾਈ ਜਸਵੀਰ ਸਿੰਘ ਬਾਬਾ ਭਾਈ ਅਵਤਾਰ ਸਿੰਘ ਸਟੁਟਗਾਟ ,ਭਾਈ ਕਮਲਜੀਤ ਸਿੰਘ ਰਾਏ, ਭਾਈ ਦਵਿੰਦਰ ਸਿੰਘ ਬਾਜਵਾ,ਸ਼ਲਿਦਰ ਸਿੰਘ,ਪੱਤਰਕਾਰ ਸ੍ਰ. ਗੁਰਧਿਆਨ ਸਿੰਘ,ਜਸਵਿੰਦਰ ਸਿੰਘ ਰਾਥ,  ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਭਾਈ ਹਰਦਵਿੰਦਰ ਸਿੰਘ ਬੱਬਰ, ਭਾਈ ਹੈਪੀ ਅਤੇ ਸੰਗਤਾਂ ਨੇ ਹਿਸਾ ਲਿਆ ।
ਭਾਈ ਮਨਪ੍ਰੀਤ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਦੇ ਕਾਰਨਾਂ ਅਤੇ ਇਸ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ । ਇਕੱਤਰਤਾ ਵਿੱਚ ਸ਼ਾਮਲ ਮੈਂਬਰਾਂ ਵੱਲੋਂ ਪਾਰਲੀਮੈਂਟ ਦੇ ਨੁੰਮਾਇੰਦਿਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਸੁਝਾਅ ਵੀ ਦੱਸੇ ।

   ਇਕੱਤਰਤਾ ਵਿੱਚ ਸ਼ਾਮਲ ਮੈਂਬਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਿਰਫ ਪੰਥ ਵਿਚਲੇ ਮੁੱਦਿਆਂ ਦੀ ਨਿਸ਼ਾਨਦੇਹੀ ਹੀ ਨਹੀਂ ਕੀਤੀ ਜਾ ਰਹੀ ਬਲਕਿ ਹੱਲ ਵੱਲ ਵਧਿਆ ਜਾ ਰਿਹਾ ਹੈ । ਪੰਥ ਦੇ ਮਸਲਿਆਂ ਦੇ ਹੱਲ ਲਈ ਮਿਲ ਕੇ ਹੀ ਚੱਲਿਆ ਜਾ ਸਕਦਾ ਹੇ ਤੇ ਵਰਲਡ ਸਿੱਖ ਪਾਰਲੀਮੈਂਟ ਬਨਾਉਣ ਦਾ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ ।
ਇਕੱਤਰਤਾ ਵਿੱਚ ਸ਼ਾਮਲ  ਜਰਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਸ਼ਾਹਿਆਂ ਹੇਠ ਅਕਾਲ ਤਖਤ ਸਾਹਿਬ ਤੋ ਪ੍ਰਮਾਣਤ ਪੰਥਕ ਰਹਿਤ ਮਰਯਾਦਾ ਤੇ ਮੂਲ ਨਾਕਸ਼ਾਹੀ ਕੈਲੰਡਰ  ਅਨੁਸਾਰ ਚੱਲਣ ਵਾਲ਼ੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ,  ਸਿੱਖ ਜਥੇਬੰਦੀਆ ਨੇ ਵਰਲਡ ਸਿੱਖ ਪਾਰਲੀਮੈਨਟ ਦਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਜਰਮਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਭਾਈ ਤਰਸੇਮ ਸਿੰਘ ਅਟਵਾਲ, ਭਾਈ ਜਸਵੀਰ ਸਿੰਘ ਬਾਬਾ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਪਾਲ ਸਿੰਘ , ਤੇ ਭਾਈ ਜਤਿੰਦਰ ਸਿੰਘ ਨੰਮਾਇੰਦਗੀ ਕਰਨਗੇ ।

 

 

 

Related posts

ਰੈਵੀਨਿਊ ਪਟਾਵਰ ਯੂਨੀਅਨ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ

INP1012

ਸਾਵਣ ਆਇਆ ਰੇ

INP1012

ਸਿੱਖ ਕੌਮ ਜੱਥੇਦਾਰ ਹਵਾਰਾ ਨਾਲ ਡੱਟ ਕੇ ਖੜ੍ਹੇ ਹੋਵੇਗੀ। ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਣਿਤ ਹੀ ‘ਪੰਥਕ ਏਕਤਾ’ ਦਾ ਧੁਰਾ ਹੋਵੇ:- ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

INP1012

Leave a Comment