India National News Punjab Punjabi

ਜਥੇਬੰਦੀ ਦਰਬਾਰ ਏ ਖਾਲਸਾ ਵੱਲੋਂ ਨਿਵੇਕਲਾ ਵਿਰੋਧ ਪ੍ਰਦਸ਼ਨ

ਪੈਰਿਸ: ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਸਿੱਖੀ ਨਾਲ ਸਬੰਧਤ ਕਿਤਾਬਾਂ ਰੱਖਣ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਲ਼ਿਖਤਾਂ ਪ੍ਰਚਾਰਨ, 1978 ਦੇ ਸ਼ਹੀਦਾਂ ਦੀਆਂ ਤਸਵੀਰਾਂ ਰੱਖਣ ਅਤੇ ਸ਼ਹੀਦ ਸਿੰਘਾਂ ਦੀਆਂ ਜੀਵਨ ਰੱਖਣ ਦੇ ਸਬੰਧ ਵਿੱਚ ਦੇਸ਼ ਧਰੋਹ ਦੀਆਂ ਧਾਰਾਵਾਂ ਲਗਾ ਕੇ ਤਿੰਨ ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਉਮਰ ਕੈਦ ਦੀ ਦਿੱਤੀ ਗੈਰ ਕਾਨੂੰਨੀ ਸਜ਼ਾ ਖਿਲਾਫ ਜਥੇਬੰਦੀ ਦਰਬਾਰ ਏ ਖਾਲਸਾ ਵੱਲੋਂ ਨਿਵੇਕਲਾ ਵਿਰੋਧ ਪ੍ਰਦਸ਼ਨ ਕੀਤਾ ਗਿਆ ।

ਮੁਜ਼ਾਹਰਾਕਾਰੀਆਂ ਨੇ 13 ਅਪ੍ਰੈਲ 1978 ਨੂੰ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਕਿਤਾਬਾਂ ਪੜ੍ਹ ਕੇ ਅਦਾਲਤ ਦੇ ਅਨਿਆਈਂ ਫੈਸਲੇ ਖਿਲਾਫ ਰੋਸ ਪ੍ਰਗਟ ਕੀਤਾ ।

ਸਿੱਖ ਕੌਮ ਧਰਮ ਹੇਤ ਸੀਸ ਦੇਣ ਵਾਲੇ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਸਦਾ ਤੌਂ ਆਪਣੀ ਅਰਦਾਸ ਵਿੱਚ ਕਰਦੀ ਆਈ ਹੈ ਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ । ਅਦਾਲਤਾਂ ਦੇ ਨਾਹੱਕੀ ਫੈਸਲੇ ਸਿੱਖਾਂ ਦੇ ਆਪਣੇ ਸੁਨਿਹਰੀ ਇਤਿਹਾਸ ਨੂੰ ਭੁਲਾ ਨਹੀਂ ਸਕਣਗੇ ਬਲਕਿ ਉਹ ਤਾਂ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਿੱਖ ਮਨਾਂ ਵਿੱਚ ਹੋਰ ਤਾਜ਼ਾ ਕਰਨਗੇ ।

 

Related posts

ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਅਤੇ ਵੈਲਫੇਅਰ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ

INP1012

ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਡੀ.ਜੀ.ਪੀ ਪੰਜਾਬ ਤੇ ਵਿਜੀਲੈਂਸ ਨਾਲ ਤਾਇਨਾਤ

INP1012

ਭੋਲਾ ਗਰੇਵਾਲ ਦੇ ਆਪ ਵਿਚ ਜਾਣ ਨਾਲ ਬੈਂਸ ਭਰਾਵਾਂ ਨੂੰ ਵੱਡਾ ਝਟਕਾ

INP1012

Leave a Comment