India National News Political Punjab Punjabi Social

ਸਿੱਖ ਨੌਜਵਾਨਾਂ ਨੂੰ ਧਾਰਮਿਕ ਸਾਹਿਤ ਰੱਖਣ ਕਾਰਨ ਸੁਣਾਈ ਉਮਰ ਕੈਦ ਦੇ ਮਾਮਲੇ ਦੀ ਅਪੀਲ ਹਾਈਕੋਰਟ ਦਾਖਲ

ਚੰਡੀਗੜ੍ਹ: ਪਿਛਲੇ ਦਿਨੀ ਨਵਾਂਸ਼ਹਿਰ ਅਦਾਲਤ ਵੱਲੋਂ ਸਿੱਖ ਇਤਿਹਾਸ ਅਤੇ ਧਰਮ ਨਾਲ ਸਬੰਧਤ ਕਿਤਾਬਾਂ ਰੱਖਣ ਨੂੰ ਅਧਾਰ ਬਣਾ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਖਿਲਾਫ ਅਪੀਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਐਡਵੋਕੇਟ ਆਰ. ਐੱਸ ਬੈੰਸ ਵੱਲੋਂ ਦਾਇਰ ਕਰ ਦਿੱਤੀ ਗਈ ਹੈ।

ਇਸ ਮੌਕੇ ਐਡਵੋਕੇਟ ਆਰ. ਐੱਸ ਬੈੰਸ ਨੇ ਕਿਹਾ ਕਿ ਕਾਨੂੰਨੀ ਨੁਕਤਾ-ਨਜ਼ਰ ਤੋਂ ਇਹ ਇੱਕ ਬੇਹੂਦਾ ਜੱਜਮੈਂਟ ਹੈ।ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਸਾਫ ਪਤਾ ਲੱਗਦਾ ਹੈ ਕਿ ਜਾਂ ਤਾਂ ਜੱਜ ਸਾਹਿਬ ਨੂੰ ਕਾਨੂੰਨ ਦੀ ਸਮਝ ਨਹੀ ਜਾਂ ਉਨ੍ਹਾਂ ਨੂੰ ਖਾਲਿਸਤਾਨ ਸ਼ਬਦ ਨਾਲ ਏਨੀ ਚਿੜ ਹੈ ਕਿ ਖਾਲਿਸਤਾਨ ਬੋਲਣਾ ਹੀ ਦੇਸ਼ ਖਿਲਾਫ ਸਾਜਿਜ਼ ਹੈ।

 ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਮੰਨਿਆ ਕਿ ਸਜ਼ਾਯਾਫਤਾ ਉਕਤ ਸਿੱਖ ਨੌਜਵਾਨ ਕਿਸੇ ਜੱਥੇਬੰਦੀ ਦੇ ਮੈਂਬਰ ਨਹੀ, ਫਿਰ ਬਿਨ੍ਹਾਂ ਜੱਥੇਬੰਦੀ, ਬਿਨ੍ਹਾਂ ਹਥਿਆਰਾਂ ਦੇ, ਚਾਰ-ਪੰਜ ਫੇਸਬੁੱਕ ਪੋਸਟਾਂ ਅਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ ਅਧਾਰ ਤੇ ਇਹ ਕਹਿਣਾ ਕਿ ਦੇਸ਼ ਖਿਲਾਫ ਛੜਯੰਤਰ ਹੈ, ਇਹ ਅਸਲ ਵਿੱਚ ਛੜਯੰਤਰ ਤਾਂ ਸਿੱਖਾਂ ਖਿਲਾਫ ਹੈ।

ਮੌਕੇ ਤੇ ਮੌਜੂਦ ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਿੱਖ ਰਿਲੀਫ਼ ਵੱਲੋਂ ਇਹ ਅਪੀਲ ਵਿੱਚ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਦਿੱਲੀ ਦੀ ਕਾਨੂੰਨੀ ਫਰਮ ਕੌਲਨ ਗੋਨਸਲਵੇਜ ਦੇ ਵਕੀਲਾਂ ਦੇ ਸਹਿਯੋਗ ਨਾਲ ਦਾਇਰ ਕੀਤੀ ਹੈ।ਮਾਮਲੇ ਦੀ ਅਗਲੀ ਸੁਣਵਾਈ ਬਾਰੇ ਸੰਗਤਾਂ ਨੂੰ ਜਲਦੀ ਹੀ ਦੱਸਿਆ ਜਾਵੇਗਾ।

 ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਨੇ ਸਿੱਖ ਨੌਜਵਾਨਾਂ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਆਈਪੀਸੀ ਦੀ ਧਾਰਾ 121, 121-ਏ ਅਧੀਨ ਦੇਸ਼ ਖਿਲਾਫ ਜੰਗ ਛੇੜਨ ਦੇ ਦੋਸ਼ਾਂ ਅਧੀਨ ਉਪਰੋਕਤ ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਅਤੇ 10 ਸਾਲ ਦੀ ਕੈਦ ਦੀ ਸਜ਼ਾ ਅਤੇ 1 ਲੱਖ ਤੇ 25000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।

 ਨਵਾਂਸ਼ਹਿਰ ਅਦਾਲਤ ਦੇ ਇਸ ਗੈਰਕਾਨੂੰਨੀ ਅਤੇ ਗੈਰਜਮਹੂਰੀ ਮਾਮਲੇ ਦੀ ਹਰ ਪਾਸਿਉ ਸਖਤ ਨਿੰਦਾ ਹੋ ਰਹੀ ਹੈ ਅਤੇ ਪੰਜਾਬ ਵਿੱਚ ਥਾਂ ਪਰ ਥਾਂ ਇਸ ਵਿਰੁੱਧ ਧਰਨੇ ਅਤੇ ਰੋਸ ਮੁਜ਼ਾਹਰੇ ਹੋ ਰਹੇ ਹਨ।

 ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ 2016 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਖਿਲਾਫ ਪੰਜਾਬ ਪੁਲਿਸ ਨੇ ਨਵਾਂਸ਼ਹਿਰ ਜ਼ਿਲ੍ਹੇ ਦੇ ਥਾਣਾ ਰਾਹੋਂ ਵਿਖੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਧਾਰਾ 10, 13 ਅਤੇ ਭਾਰਤੀ ਪੈਨਲ ਕੋਡ ਦੀ ਧਾਰਾ 121, 121-ਏ ਅਧੀਨ ਮਾਮਲਾ ਦਰਜ ਕੀਤਾ ਸੀ।

Related posts

ਪ੍ਰਚਾਰ ਵੈਨਾਂ ਚਲਾਉਣ’ਤੇ ਬੈਂਸ ਨੇ ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ

INP1012

ਸੰਤ ਰੈਂਕ ਮੁਨੀ ਜੀ ਦਾ ਕੀਤਾ ਸਨਮਾਨ

INP1012

ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਹ ਲਿਆ – ਬੀਬੀ ਰਾਜਿੰਦਰ ਕੌਰ ਭੱਠਲ

INP1012

Leave a Comment