India International News National News Political Punjab Punjabi Social ਧਾਰਮਿਕ

ਭਾਈ ਬਲਦੇਵ ਸਿੰਘ ਸਿਰਸਾ ਨੂੰ ੧੧ ਸਾਥੀਆਂ ਨਾਲ ਬੀਤੀ ਰਾਤ ਪੁਲਿਸ ਵੱਲੋਂ ਮੋਹਾਲੀ ਰੇਲਵੇ ਸਟੇਸ਼ਨ ਤੋਂ ਹਿਰਾਸਤ ਵਿਚ ਲੈ ਲਿਆ

ਪੈਰਿਸ: ਭਾਈ ਬਲਦੇਵ ਸਿੰਘ ਸਿਰਸਾ ਨੂੰ ੧੧ ਸਾਥੀਆਂ ਨਾਲ ਬੀਤੀ ਰਾਤ (੧੪ ਫ਼ਰਵਰੀ) ਨੂੰ ਮੋਹਾਲੀ ਫੇਜ ੮,੯ ਦੇ ਥਾਣੇ ਦੀ ਪੁਲਿਸ ਅਤੇ ਸੋਹਾਣਾ ਥਾਣੇ ਦੀ ਪੁਲਿਸ ਵੱਲੋਂ ਮੋਹਾਲੀ ਰੇਲਵੇ ਸਟੇਸ਼ਨ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ ।ਜ਼ਿਕਰ ਯੋਗ ਹੈ ਕਿ ਸਿਰਸਾ ਜੀ ਡੇਰਾ ਬਿਆਸ ਵੱਲੋਂ ਗਰੀਬ ਕਿਸਾਨਾਂ ਦੀ ਜ਼ਮੀਨ ਜਬਰੀ ਕਬਜ਼ੇ ਵਿੱਚ ਲਏ ਜਾਣ ਦਾ ਮਸਲੇ ਦੀ ਕਨੂੰਨੀ ਅਤੇ ਰਾਜਨਿਤੀਕ ਲੜਾਈ ਲੰਮੇ ਸਮੇਂ ਤੋਂ ਲੜ ਰਹੇ ਹਨ ।ਇਨਸਾਫ਼ ਲੈਣ ਲਈ ਉਹ ਕੱਲ ਅੰਮ੍ਰਿਤਸਰ ਤੋਂ ਮੋਹਾਲੀ ਟ੍ਰੇਨ ਰਾਹੀਂ ਜਾ ਰਹੇ ਸਨ ਜਿੱਥੋਂ ਉਨ੍ਹਾਂ ਨੇ ਅੱਜ ਸਵੇਰੇ ਰੋਸ਼ ਮਾਰਚ ਕੱਢਕੇ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਮੰਗ ਪੱਤਰ ਦੇਣਾ ਸੀ। ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਭਾਈ ਸਿਰਸਾ ਅਤੇ ਸਾਥੀਆਂ ਨੂੰ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਸਰਕਾਰ ਸ਼ਾਤ ਮਈ ਢੰਗ ਨਾਲ ਰੋਸ਼ ਪ੍ਰਗਟ ਕਰਣ ਤੇ ਪਾੰਬਦੀ ਲਗਾਕੇ ਜਮੂਰੀਅਤ ਦਾ ਗੱਲਾਂ ਬੰਦ ਕਰ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ ।ਇਸ ਸੰਬੰਧੀ ਪੰਜ ਮੈਂਬਰੀ ਕਮੇਟੀ ਨੇ ਆਪਣੇ ਵਕੀਲ ਦਿਲਸ਼ੇਰ ਸਿੰਘ ਚੰਡ੍ਹੀਗੜ ਨੂੰ ਕਨੂੰਨੀ ਸਹਾਇਤਾ ਦੇਣ ਲਈ ਬੇਨਤੀ  ਕਰ ਦਿੱਤੀ ਹੈ ।

Related posts

ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਮੱਦੇ-ਨਜ਼ਰ

INP1012

ਉਪ ਮੁੱਖ ਮੰਤਰੀ ਵੱਲੋਂ ਦੇਵੀਗੜ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ

INP1012

ਡੰਗ ਅਤੇ ਚੋਭਾਂ–ਗੁਰਮੀਤ ਪਲਾਹੀ

INP1012

Leave a Comment