India International News National News Political Punjab Punjabi Social

ਭਾਈ ਅਰਵਿੰਦਰ ਸਿੰਘ ਪੰਜਾਬ ਪੁਲਿਸ ਵੱਲੋਂ ਬਲਾਚੌਰ ਅਦਾਲਤ ਵਿੱਚ ਪੇਸ਼ – ਪੁਲਿਸ ਵੱਲੋਂ ਮੰਗਿਆ 5 ਦਿਨ ਦਾ ਹੋਰ ਰਿਮਾਂਡ – ਅਦਾਲਤ ਵੱਲੋਂ ਰਿਮਾਂਡ ਦੇਣ ਤੋਂ ਨਾਂਹ

  ਪੈਰਿਸ:  ਭਾਰਤੀ ਪੈਨਲ ਕੋਡ ਦੀ ਧਾਰਾ 120, 121 ਤਹਿਤ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਅਰਵਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਨੂੰ 7 ਫਰਵਰੀ 2019 ਨੂੰ ਦਰਜ ਐਫ ਆਈ ਆਰ ਨੰਬਰ 7 ਤਹਿਤ ਬਲਾਚੌਰ ਦੀ ਅਦਾਲਤ ਵਿੱਚ ਰੁਪਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ ।

     ਪੁਲਿਸ ਵੱਲੋਂ ਆਰਮਜ਼ ਐਕਟ ਦੀ ਧਾਰਾ 25/54/59 ਅਤੇ ਯੂ ਏ ਪੀ ਏ ਦੀ ਧਾਰਾ 10 ,13,16,17,18, 18 ਬੀ ਤਹਿਤ ਇਹਨਾਂ ਨੌਜਵਾਨਾਂ ਉੱਪਰ ਕੇਸ ਦਰਜ ਕੀਤਾ ਗਿਆ ਹੈ ।

ਸਿੱਖ ਰਿਲੀਫ ਵੱਲੋਂ ਵਕੀਲ ਕੁਲਵਿੰਦਰ ਕੌਰ ਇਹਨਾਂ ਨੌਜਵਾਨਾਂ ਵੱਲੋਂ ਪੇਸ਼ ਹੋਈ ।

    ਪੁਲਿਸ ਵੱਲੋਂ ਅਦਾਲਤ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਪਰ ਕੁਲਵਿੰਦਰ ਕੌਰ ਵੱਲੋਂ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਉੱਤੇ ਉੰਗਲ ਉਠਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਬੈਠੇ ਨੌਜਵਾਨਾਂ ਉੱਤੇ ਨਵਾਂ ਕੇਸ ਪਾ ਕੇ ਹਫਤੇ ਦਾ ਰਿਮਾਂਡ ਲਿਆ ਹੈ । ਪਹਿਲਾਂ ਇਹ ਦੱਸਿਆ ਜਾਵੇ ਕਿ ਪੁਲਿਸ ਨੇ ਹੁਣ ਤੱਕ ਕੀ ਪੁੱਛਗਿੱਛ ਕੀਤੀ ਹੈ । ਪੁਲਿਸ ਵੱਲੋਂ ਤਸੱਲੀਬਖਸ਼ ਉੱਤਰ ਨਾ ਦਿਤੇ ਜਾਣ ਤੇ ਜੱਜ ਵੱਲੋਂ ਹੋਰ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ,ਜੱਜ ਵੱਲੋਂ ਅਗਲੀ ਤਰੀਕ 2 ਮਾਰਚ ਦੀ ਪਾਈ ਗਈ ਹੈ ।

Related posts

ਸ਼ਿਵ ਸੈਨਾ ਆਪਣੀ ਔਕਾਤ ਵਿੱਚ ਰਹੇ ਅਤੇ ਗੁਰੂ ਖ਼ਾਲਸੇ ਦੇ ਇਤਿਹਾਸ ਤੇ ਝਾਤ ਮਾਰ ਲਵੇ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

INP1012

ਡਿਪਟੀ ਕਮਿਸ਼ਨਰ ਵੱਲੋਂ ‘ਆਈ ਵੋਟ ਆਈ ਲੀਡ’ ਮੁਹਿੰਮ ਦੀ ਸ਼ੁਰੂਆਤ

INP1012

ਯੂਥ ਅਕਾਲੀ ਦਲ ਨੇ ਫੂਕਿਆ ਕੇਜਰੀਵਾਲ ਅਤੇ ਮਾਨ ਦਾ ਪੁਤਲਾ

INP1012

Leave a Comment