India International News National News Political Punjab Punjabi

ਮੈਂ ਵੀ ਨਿੱਜੀ ਰੂਪ ਵਿਚ ਇਸ ਸਿੱਖ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ-ਡਾ: ਰੂਪ ਸਿੰਘ

ਪੈਰਿਸ: ਨਵਾਂਸ਼ਹਿਰ  ਦੀ ਇੱਕ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਉਮਰ ਕੈਦ ਦੇ ਫ਼ੈਸਲੇ ਦੀ ਹਰ ਸੁਤੰਤਰ ਸੋਚ ਰੱਖਣ ਵਾਲੇ ਨੇ ਘੋਰ ਨਿੰਦਾ ਕੀਤੀ ਹੈ। ਮੈਂ ਵੀ ਨਿੱਜੀ ਰੂਪ ਵਿਚ ਇਸ ਸਿੱਖ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਸਾਹਿਤ ਰੱਖਣ ਦੇ ਦੋਸ਼ ਵਿਚ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਹਰਗਿਜ ਜਾਇਜ਼ ਨਹੀਂ। ਸਾਹਿਤ ਰੱਖਣਾ ਤੇ ਉਸ ਦਾ ਵਿਤਰਣ ਕਰਨਾ ਕਿਸੇ ਤਰ੍ਹਾਂ ਵੀ ਗੁਨਾਹ ਨਹੀਂ ਮੰਨਿਆ ਜਾ ਸਕਦਾ। ਅਦਾਲਤ ਦਾ ਫੈਸਲਾ ਸਿੱਖ ਵਿਰੋਧੀ ਮਾਨਸਿਕਤਾ ਨੂੰ ਪ੍ਰਭਾਸ਼ਿਤ ਕਰਦਾ ਹੈ ਅਤੇ ਇਸ ਨਾਲ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਬੇਗਾਨਿਆਂ ਵਾਲਾ ਅਹਿਸਾਸ ਕਰਵਾਇਆ ਗਿਆ ਹੈ। ਸਿੱਖਾਂ ਨੇ ਦੇਸ਼ ਲਈ ਸਦਾ ਅੱਗੇ ਹੋ ਕੇ ਲੜਾਈ ਲੜੀ ਪਰ ਇਵਜਾਨੇ ਵਿਚ ਇਨ੍ਹਾਂ ਨੂੰ ਹਮੇਸ਼ਾ ਬੇਇਨਸਾਫੀ ਹੀ ਮਿਲੀ ਹੈ। 1947 ਵਿਚ ਦੇਸ਼ ਵੰਡ ਸਮੇਂ ਵੀ ਸਿੱਖਾਂ ਨਾਲ ਇਨਸਾਫ ਨਾ ਹੋਇਆ। ਸਗੋਂ ਦੇਸ਼ ਦੇ ਗ੍ਰਹਿ ਮਤਰੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ। ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਅਤੇ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਦੇ ਮਾਨਵਤਾ ਵਿਰੋਧੀ ਕਰੂਰ ਕਾਰੇ ਦੇ ਦੋਸ਼ੀਆਂ ਨੂੰ ਤਾਂ ਅਜੇ ਤੱਕ ਸਜਾਵਾਂ ਨਹੀਂ ਦਿੱਤੀਆਂ ਗਈਆਂ, ਪਰੰਤੂ ਸਾਹਿਤ ਰੱਖਣ ਦੇ ਦੋਸ਼ ਵਿਚ ਤਿੰਨ ਸਿੱਖਾਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਬਣਾ ਦਿੱਤਾ ਗਿਆ। ਇਸ ਤੋਂ ਹੈਰਾਨੀਜਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਫੈਸਲੇ ਵਿਚ ਮਹਾਨ ਆਜਾਦੀ ਘੁਲਾਟੀਏ ਭਾਈ ਰਣਧੀਰ ਸਿੰਘ ਜਿਨ੍ਹਾਂ ਨੇ ਦੇਸ਼ ਲਈ 15 ਸਾਲ ਜੇਲ੍ਹ ਕੱਟੀ, ਦੇ ਸਾਹਿਤ ਨੂੰ ਵੀ ਦੇਸ਼ ਵਿਰੋਧੀ ਬਿਆਨ ਦਿੱਤਾ ਗਿਆ। ਇਹ ਫੈਸਲਾ ਸਿੱਖਾਂ ਨਾਲ ਧੱਕਾ ਹੈ। ਮੈਂ ਇਸ ਦੀ ਨਿੰਦਾ ਕਰਦਿਆਂ ਉਸ ਕਤਾਰ ਵਿਚ ਖੜ੍ਹਦਾ ਹਾਂ ਜਿਸ ਨੇ ਇਸ ਫੈਸਲੇ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰਿਆ।

Chief secretary SGPC strongly condemns life sentence of 3 Sikh youth- Dr Roop Singh-Chief secretary SGPC

~ ays “Sikhs feel alienated in their own country”

Hearing of the three Sikh youth sentenced to life imprisonment by a Nawanshahr court I wholeheartedly condemn such a perverse decision.

I also personally condemn this anti-Sikh verdict.

It is impossible to justify giving life sentence to someone for possession of literature, keeping and sharing of literature can never be considered a crime.

The court’s decision is the complete definition of the Indian anti-Sikh mindset, continuing to make Sikhs feel alienated in what is supposedly their own country.

Sikhs have fought for the country from before its creation yet in return they have always found injustice.

There was no justice in India during or after the partition in 1947. Rather the country’s maternal grandfather (Pandit J Nehru) has even said that the Sikh community is a generous nation.

The Attack on Sachkhand Sri Harmandir Sahib in June 1984 and the perpetrators of the November 1984 genocide have violatioted Sikh trust and have not been bought to justice, but three Sikhs were accused of a fabricated imaginary war against India by having literature and sentenced to life?

What is astonishing in this retarded verdict is that Bhai Randhir Singh Ji, a great freedom fighter who spent 15 years jailed by British colonialists, has also been maligned and suggestion made of him being considered seditious.

This decision is a shock to the Sikhs. I condemn it and stand in the queue ready to shout slogans against this absurd affront to judicial democratic process.

Related posts

ਭਾਰਤੀ ਚੋਣ ਕਮਿਸ਼ਨ ਵੱਲੋਂ ਵੈੱਬ ਅਧਾਰਿਤ ਐਪਲੀਕੇਸ਼ਨ ““RoNET”” ਲਾਂਚ

INP1012

ਠੰਡਲ ਵੱਲੋਂ ਅਕਾਸ਼ਵਾਣੀ ਦੇ ਦਿਹਾਤੀ ਪ੍ਰੋਗਰਾਮ ਦੇ ‘ਠੰਡੂ ਰਾਮ’ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

INP1012

ਮੋਹਾਲੀ ਨੂੰ ਮਿਲਿਆ ਪਹਿਲਾਂ ਸੀ.ਐਨ.ਜੀ ਸਟੇਸ਼ਨ

INP1012

Leave a Comment